ਚੀਨ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਚੀਨ ਵਿੱਚ ਅਜਿਹਾ ਦੋ ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਰੋਨਾ 31 ਰਾਜਾਂ ਵਿੱਚ ਫੈਲ ਚੁੱਕਿਆ ਹੈ। ਚੀਨ ਨੇ ਕੋਰੋਨਾ ‘ਤੇ ਕਾਬੂ ਪਾਉਣ ਲਈ ਜਿਸ ਜ਼ੀਰੋ ਕੋਵਿਡ ਪਾਲਿਸੀ ਨੂੰ ਅਮਲ ਵਿੱਚ ਲਿਆਂਦਾ ਸੀ ਉਹ ਫੇਲ੍ਹ ਸਾਬਿਤ ਹੋ ਰਹੀ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਪੀੜਤਕਾਂ ਦਾ ਅੰਕੜਾ 62 ਹਜ਼ਾਰ ਮਾਮਲਿਆਂ ਦੇ ਪਾਰ ਪਹੁੰਚ ਗਿਆ ਹੈ। ਅਜਿਹੇ ਵਿੱਚ ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਸਣੇ 5 ਸ਼ਹਿਰਾਂ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ।
ਚੀਨ ਦੇ ਲਗਭਗ 12 ਹਜ਼ਾਰ ਸਰਕਾਰੀ ਹਸਪਤਾਲਾਂ ਵਿੱਚ ਨਵੇਂ ਮਰੀਜ਼ਾਂ ਨੂੰ ਭਰਤੀ ਕਰਨ ਦੀ ਜਗ੍ਹਾ ਨਹੀਂ ਹੈ। ਚੀਨ ਨੇ ਕੋਰੋਨਾ ਦੀ ਪਹਿਲੀ ਲਹਿਰ ਦੇ ਦੌਰਾਨ ਸਖਤ ਲਾਕਡਾਊਨ ਦਾ ਨਿਯਮ ਬਣਾਇਆ ਸੀ। ਇਸਦੇ ਤਹਿਤ ਇੱਕ ਵੀ ਕੇਸ ਆਉਣ ‘ਤੇ ਪੂਰੇ ਸ਼ਹਿਰ ਵਿੱਚ ਲਾਕਡਾਊਨ ਲਗਾ ਦਿੱਤਾ ਜਾਂਦਾ ਸੀ । ਅਜਿਹੇ ਵਿੱਚ ਉਸਦੇ ਮੈਡੀਕਲ ਢਾਂਚੇ ‘ਤੇ ਕਾਫ਼ੀ ਅਸਰ ਪਿਆ।
ਚੀਨ ਦੇ ਵੱਡੇ ਕਾਰੋਬਾਰੀ ਸ਼ਹਿਰ ਸ਼ੰਘਾਈ ਵਿੱਚ ਅਗਲੇ ਸ਼ੁੱਕਰਵਾਰ ਤੱਕ ਪੂਰਨ ਲਾਕਡਾਊਨ ਲਗਾਇਆ ਗਿਆ ਹੈ। ਬੈਂਕਿੰਗ ਤੇ ਹੋਰ ਗਤੀਵਿਧੀਆਂ ਵਿੱਚ ਰੁਕਾਵਟ ਨਾ ਆਵੇ, ਇਸਦੇ ਲਈ ਸ਼ੰਘਾਈ ਦੇ ਲਗਭਗ 20 ਹਜ਼ਾਰ ਬੈਂਕਰਸ ਦਫਤਰਾਂ ਵਿੱਚ ਰਹਿ ਰਹੇ ਹਨ। ਸਰਕਾਰ ਵੱਲੋਂ ਹੀ ਉਨ੍ਹਾਂ ਦੇ ਰਹਿਣ ਤੇ ਖਾਣ ਦਾ ਇੰਤਜ਼ਾਮ ਕੀਤੇ ਗਿਆ ਹੈ।
ਦੱਸ ਦੇਈਏ ਕਿ ਚੀਨ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਿਲ ਹੈ। ਚੀਨ ਵਿੱਚ 88 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਕੋਰੋਨਾ ਵੈਕਸੀਨ ਦੀ ਡਬਲ ਡੋਜ਼ ਲੱਗ ਚੁੱਕੀ ਹੈ, ਪਰ ਇਸਦੇ ਬਾਵਜੂਦ ਚੀਨ ਦੇ ਬਜ਼ੁਰਗਾਂ ਯਾਨੀ 60 ਸਾਲ ਤੋਂ ਵੱਧ ਦੇ ਲੋਕਾਂ ਵਿੱਚੋਂ ਸਿਰਫ਼ 52 ਫ਼ੀਸਦੀ ਨੂੰ ਹੀ ਡਬਲ ਡੋਜ਼ ਲੱਗ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -: