ਚੀਨ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਸਖ਼ਤ ਪਾਬੰਦੀਆਂ ਦੇ ਬਾਵਜੂਦ ਚੀਨ ਵਿੱਚ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਚੀਨ ਵਿੱਚ ਕੋਰੋਨਾ ਦੇ 26 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ । ਇਸ ਵਿਚਾਲੇ ਭਾਰਤ ਨੇ ਸ਼ੰਘਾਈ ਵਿੱਚ ਆਪਣੀਆਂ ਕੌਂਸਲਰ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਚੀਨੀ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਦੱਸਿਆ ਕਿ 12 ਅਪ੍ਰੈਲ ਨੂੰ ਕੋਰੋਨਾ ਦੇ 25,141 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਲੱਛਣਾਂ ਵਾਲੇ 1,189 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਜ਼ੀਰੋ ਕੋਵਿਡ ਨੀਤੀ ਦਾ ਬਚਾਅ ਕਰਦੇ ਹੋਏ ਚੀਨੀ ਵਿਦੇਸ਼ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਇਹ ਨੀਤੀ ਮਹਾਮਾਰੀ ਵਿਰੋਧੀ ਪ੍ਰੋਟੋਕੋਲ ਵਿਗਿਆਨ ਅਤੇ ਮਾਹਿਰਾਂ ਦੀ ਰਾਏ ‘ਤੇ ਆਧਾਰਿਤ ਹੈ।
ਉੱਥੇ ਹੀ ਦੂਜੇ ਪਾਸੇ ਸ਼ੰਘਾਈ ਵਿੱਚ ਲਾਕਡਾਊਨ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਸ਼ੰਘਾਈ ਦੇ ਜਿਆਂਗਸੂ, ਚਾਂਗਝੌ, ਸ਼ੰਘਾਈ ਤੋਂ ਕੁਝ ਫੁਟੇਜ ਸਾਹਮਣੇ ਆਏ ਸਨ। ਜਿੱਥੇ ਲੋਕਾਂ ਦੀ ਭੀੜ ਜ਼ਰੂਰੀ ਚੀਜ਼ਾਂ ਲਈ ਸੁਰੱਖਿਆ ਵਿਵਸਥਾ ਨੂੰ ਤੋੜਦੀ ਨਜ਼ਰ ਆ ਰਹੀ ਹੈ । ਭੀੜ ਦਾ ਇਹ ਵੀਡੀਓ ਟਵਿੱਟਰ ‘ਤੇ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਲਿਖਿਆ ਹੈ, “ਚੀਨ ਦੇ ਸਭ ਤੋਂ ਵੱਡੇ ਅਤੇ ਅਮੀਰ ਸ਼ਹਿਰ ਸ਼ੰਘਾਈ ਵਿੱਚ ਕੋਵਿਡ ਲਾਕਡਾਊਨ ਦੇ ਤਹਿਤ ਖਾਣ ਵਾਲੀਆਂ ਚੀਜ਼ਾਂ ਲਈ ਦੰਗਾ ।” ਇਸ ਤੋਂ ਇਲਾਵਾ ਕੁਝ ਹੋਰ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਹਨ, ਜਿਸ ਵਿੱਚ ਮੈਡੀਕਲ ਸੈਂਟਰਾਂ ਅਤੇ ਸੁਪਰਮਾਰਕੀਟਾਂ ਦੇ ਆਲੇ-ਦੁਆਲੇ ਲੁੱਟ-ਖੋਹ ਹੋ ਰਹੀ ਹੈ।
ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਕੋਵਿਡ-19 ਕਾਰਨ 7.7 ਕਰੋੜ ਲੋਕ ਗਰੀਬ ਹੋ ਗਏ ਸਨ। ਬਹੁਤ ਸਾਰੇ ਵਿਕਾਸਸ਼ੀਲ ਦੇਸ਼ ਕਰਜ਼ਿਆਂ ‘ਤੇ ਉੱਚ ਵਿਆਜ ਦਰਾਂ ਕਾਰਨ ਮਹਾਂਮਾਰੀ ਦੇ ਪ੍ਰਭਾਵਾਂ ਤੋਂ ਉਭਰਨ ਵਿੱਚ ਅਸਮਰੱਥ ਹਨ। ਇਹ ਸੰਖਿਆ ਯੂਕਰੇਨ ਵਿੱਚ ਚੱਲ ਰਹੇ ਯੁੱਧ ਦੇ ਪ੍ਰਭਾਵ ਤੋਂ ਪਹਿਲਾਂ ਦੀ ਹੈ। ਰਿਪੋਰਟ ਅਨੁਸਾਰ ਅਮੀਰ ਦੇਸ਼ ਮਹਾਮਾਰੀ ਕਾਰਨ ਆਈ ਗਿਰਾਵਟ ਕਾਰਨ ਘੱਟ ਵਿਆਜ ‘ਤੇ ਕਰਜ਼ਾ ਲੈ ਕੇ ਉਭਰ ਸਕਦੇ ਹਨ, ਪਰ ਗਰੀਬ ਦੇਸ਼ਾਂ ਨੇ ਆਪਣੇ ਕਰਜ਼ੇ ਦੀ ਅਦਾਇਗੀ ਲਈ ਅਰਬਾਂ ਡਾਲਰ ਖਰਚ ਕੀਤੇ ਹਨ ਅਤੇ ਉੱਚ ਵਿਆਜ ਦਰਾਂ ‘ਤੇ ਮਿਲਦੇ ਕਰਜ਼ਿਆਂ ਕਾਰਨ ਸਿੱਖਿਆ ਵਿੱਚ ਸੁਧਾਰ ਸਿਹਤ, ਵਾਤਾਵਰਨ ਵਿੱਚ ਜ਼ਿਆਦਾ ਖਰਚ ਨਹੀਂ ਕਰ ਸਕੇ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”