ਚੀਨ ਵਿੱਚ ਜ਼ੀਰੋ ਕੋਵਿਡ ਪਾਲਿਸੀ ਦੇ ਤਹਿਤ ਸਖਤ ਲਾਕਡਾਊਨ ਦੇ ਖਿਲਾਫ਼ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ ਖਬਰ ਹੈ ਕਿ ਸ਼ੰਘਾਈ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਇੱਕ ਪੱਤਰਕਾਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਮੀਡੀਆ ਹਾਊਸ ਵੱਲੋਂ ਦੱਸਿਆ ਗਿਆ ਹੈ ਕਿ ਕੈਮਰਾਮੈਨ ਐਡਵਰਡ ਲਾਰੈਂਸ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨ ਕਵਰ ਕਰਦੇ ਹੋਏ ਹਿਰਾਸਤ ਵਿੱਚ ਲਿਆ ਗਿਆ ਅਤੇ ਕਈ ਘੰਟਿਆਂ ਤੱਕ ਚੀਨੀ ਪੁਲਿਸ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਇਸ ਦੌਰਾਨ ਲੋਕ ਨਾਅਰੇਬਾਜ਼ੀ ਕਰਦੇ ਹੋਏ ਲਾਕਡਾਊਨ ਹਟਾਉਣ ਅਤੇ ਆਜ਼ਾਦੀ ਦੇਣ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦੇ ਕਿਹਾ ਕਿ ਸਾਨੂੰ ਫ੍ਰੀਡਮ ਆਫ਼ ਪ੍ਰੈੱਸ, ਫ੍ਰੀਡਮ ਆਫ਼ ਐਕਪ੍ਰੇਸ਼ਨ, ਫ੍ਰੀਡਮ ਆਫ਼ ਮੂਵਮੈਂਟ ਚਾਹੀਦੀ। ਸਾਨੂੰ ਸਾਡੀ ਆਜ਼ਾਦੀ ਦੇ ਦਿਓ। ਲੋਕ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਅਸਤੀਫ਼ੇ ਦੀ ਮੰਗ ਵੀ ਕਰ ਰਹੇ ਹਨ।
ਦਰਅਸਲ, ਚੀਨ ਵਿੱਚ ਸ਼ੀ ਜਿਨਪਿੰਗ ਦੀ ਜ਼ੀਰੋ ਕੋਵਿਡ ਪਾਲਿਸੀ ਦੇ ਖਿਲਾਫ਼ ਤੇਜ਼ ਹੋਏ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਫਾਇਰਿੰਗ ਅਤੇ ਕੁੱਟਮਾਰ ਸਣੇ ਕਈ ਤਰ੍ਹਾਂ ਦੇ ਜ਼ੁਲਮ ਕੀਤੇ ਗਏ। ਰੈਲੀਆਂ ਨਾਲ ਸਬੰਧਿਤ ਖਬਰਾਂ ਰੋਕੀਆਂ ਜਾ ਰਹੀਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਵਿਰੋਧ ਪ੍ਰਦਰਸ਼ਨ ਬੀਜਿੰਗ, ਸ਼ੰਘਾਈ ਤੇ ਵੁਹਾਨ ਸਣੇ ਕਈ ਵੱਡੇ ਸ਼ਹਿਰਾਂ ਵਿੱਚ ਦੇਖਿਆ ਗਿਆ।
ਦੱਸ ਦੇਈਏ ਚੀਨ ਵਿੱਚ ਮੁੜ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਲਗਾਤਾਰ 5ਵੇਂ ਦਿਨ ਚੀਨ ਵਿੱਚ 39,452 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ 36,304 ਸਥਾਨਕ ਅਜਿਹੇ ਮਾਮਲੇ ਸ਼ਾਮਿਲ ਹਨ, ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ। ਇਸ ਵਿਚਾਲੇ ਹਫ਼ਤੇ ਦੇ ਅੰਤ ਦੇ ਦੌਰਾਨ ਸ਼ੰਘਾਈ ਦੇ ਪੂਰਬੀ ਮਹਾਨਗਰ ਵਿੱਚ ਜੋ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ, ਉਹ ਬੀਜਿੰਗ ਤੱਕ ਫੈਲ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: