ਪਾਕਿਸਤਾਨ ਵਿੱਚ ਜਾਰੀ ਚਾਈਨਾ ਪਾਕਿਸਤਾਨ ਆਰਥਿਕ ਕੋਰੀਡੋਰ (china pakistan economic corridor) ਦੀ ਸਾਈਟ ਦੀਆਂ ਫੋਟੋਆਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰ ਰਹੀਆਂ ਹਨ।
ਇੱਥੇ ਕੰਮ ਕਰ ਰਹੇ ਚੀਨੀ ਕਾਮੇ ਸਿਰਫ ਆਪਣੇ ਜਰੂਰੀ ਸਮਾਨ ਨਾਲ ਹੀ ਨਹੀਂ ਸਗੋਂ AK-47 ਨਾਲ ਤਾਇਨਾਤ ਹਨ, ਹਾਲ ਹੀ ਵਿੱਚ ਪਾਕਿਸਤਾਨ ਵਿੱਚ ਚੀਨੀ ਮਜ਼ਦੂਰਾਂ ਨਾਲ ਭਰੀ ਬੱਸ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਇਥੇ ਕੰਮ ਕਰਦੇ ਚੀਨੀ ਨਾਗਰਿਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹੀ ਕਾਰਨ ਹੈ ਕਿ ਅਜਿਹੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ, ਜਿਨ੍ਹਾਂ ਵਿੱਚ ਚੀਨੀ ਇੰਜੀਨੀਅਰ ਏਕੇ -47 ਆਪਣੇ ਮੋਢਿਆਂ ‘ਤੇ ਰੱਖ ਕੰਮ ਕਰ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਜਿੱਥੇ ਵੀ ਚੀਨੀ ਕਾਮੇ ਪਾਕਿਸਤਾਨ ਵਿੱਚ ਕੰਮ ਕਰਦੇ ਹਨ, ਉਥੇ ਹਮੇਸ਼ਾ ਉਨ੍ਹਾਂ ਨਾਲ ਸੁਰੱਖਿਆ ਕਰਮੀ ਮੌਜੂਦ ਰਹਿੰਦੇ ਹਨ। ਇਸ ਦੇ ਬਾਵਜੂਦ, ਕਈ ਵਾਰ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਚੀਨੀ ਨਾਗਰਿਕਾਂ ਨੂੰ ਸਥਾਨਕ ਲੋਕਾਂ ਅਤੇ ਵਿਰੋਧ ਕਰਨ ਵਾਲਿਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਦਾ ਹੈ।
ਚੀਨ ਨੇ ਕਰੋੜਾਂ ਰੁਪਏ ਖਰਚ ਕੇ ਇੱਕ ਵਿਸ਼ੇਸ਼ ਸੁਰੱਖਿਆ ਡਵੀਜ਼ਨ (SSD) ਬਣਾਈ ਸੀ, ਜਿਸਦਾ ਕੰਮ ਸਿਰਫ ਚੀਨ ਵਿੱਚ ਕੰਮ ਕਰਦੇ ਚੀਨੀ ਨਾਗਰਿਕਾਂ ਨੂੰ ਸੁਰੱਖਿਅਤ ਰੱਖਣਾ ਸੀ। ਪਾਕਿਸਤਾਨ ਨੂੰ ਚੀਨੀ ਕਾਮਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ ਗਿਆ ਸੀ, ਪਰ ਕਈ ਵਾਰ ਅਜਿਹਾ ਕਰਨ ਵਿੱਚ ਅਸਫ਼ਲਤਾ ਹੀ ਮਿਲੀ ਹੈ।
ਇਹ ਵੀ ਦੇਖੋ : ਸਿੱਧੂ ਦੀ ਤਾਜਪੋਸ਼ੀ ‘ਚ ਸ਼ਾਮਿਲ ਹੋਣ ਲਈ CM ਕੈਪਟਨ ਨੂੰ ਮਨਾਉਣ ‘ਚ ਲੱਗੇ ਕੁਲਜੀਤ ਨਾਗਰਾ : ਸੂਤਰ
ਮੰਨਿਆ ਜਾਂ ਰਿਹਾ ਹੈ ਕਿ ਚੀਨੀ ਇੰਜੀਨੀਅਰਾਂ ਦੁਆਰਾ ਵਰਤੇ ਜਾ ਰਹੇ ਹਥਿਆਰਾਂ ਨੂੰ ਹੱਕਨਾਨੀ ਨੈੱਟਵਰਕ ਤੋਂ ਖਰੀਦਿਆ ਗਿਆ ਹੈ। ਅਜਿਹੀ ਸਥਿਤੀ ਵਿੱਚ ਹੁਣ ਚੀਨੀ ਮਜ਼ਦੂਰਾਂ ਦੇ ਹੱਥਾਂ ‘ਚ ਹਥਿਆਰ ਆਉਣ ਕਾਰਨ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਸੋਸ਼ਲ ਮੀਡੀਆ ‘ਤੇ ਵੀ, ਚੀਨੀ ਕਾਮਿਆਂ ਦੀਆਂ ਹਥਿਆਰਾਂ ਨਾਲ ਕੰਮ ਕਰਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਇਸ ਨਾਲ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਪਾਕਿਸਤਾਨ ਵਿੱਚ ਕਈ ਅਰਬਾਂ ਰੁਪਏ ਦਾ ਨਿਵੇਸ਼ ਕਰਕੇ ਕਈ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ। ਇਸ ਵਿੱਚ ਕੋਰੀਡੋਰ ਸਭ ਤੋਂ ਮਹੱਤਵਪੂਰਨ ਹੈ, ਇਸ ਤੋਂ ਇਲਾਵਾ, ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਵੱਡੇ ਪ੍ਰਾਜੈਕਟਾਂ ‘ਚ ਚੀਨ ਦਾ ਨਿਵੇਸ਼ ਹੈ।
ਇਹ ਵੀ ਦੇਖੋ : ਵਿਰੋਧੀ ਰੋਜ਼ੀ ਬਰਕੰਦੀ ਨੂੰ ਕਿਉਂ ਕਹਿੰਦੇ ਨੇ ‘ਰੇਤਾ ਬਰਕੰਦੀ’! ਪੱਤਰਕਾਰ ਦੇ ਰੋਜ਼ੀ ਬਰਕੰਦੀ ਨੂੰ ਤਿੱਖੇ ਸਵਾਲ!LIVE