ਚੀਨ ਜਾਨਵਰਾਂ ‘ਤੇ ਅਜੀਬੋ-ਗਰੀਬ ਤਜਰਬੇ ਕਰਦਾ ਰਹਿੰਦਾ ਹੈ । ਹੁਣ ਚੀਨੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਲੋਨਿੰਗ ਰਾਹੀਂ 3 ‘Super Cow’ ਤਿਆਰ ਕੀਤੀਆਂ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ‘Super Cow’ ਇੱਕ ਦਿਨ ਵਿੱਚ 140 ਲੀਟਰ ਦੁੱਧ ਦੇ ਸਕਦੀਆਂ ਹਨ।
ਚੀਨ ਦੇ ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੀ ਜਾ ਰਹੀ ਗਾਂ ਦੀ ਨਸਲ ਆਪਣੀ ਪੂਰੀ ਜ਼ਿੰਦਗੀ ਵਿੱਚ 100 ਟਨ ਯਾਨੀ ਕਿ 2 ਲੱਖ 83 ਹਜ਼ਾਰ ਲੀਟਰ ਦੁੱਧ ਦੇਣ ਦੇ ਸਮਰੱਥ ਹੋਵੇਗੀ । ਮੀਡੀਆ ਰਿਪੋਰਟਾਂ ਮੁਤਾਬਕ ਚੀਨੀ ਵਿਗਿਆਨੀਆਂ ਨੇ ਨਾਰਥਵੈਸਟ ਯੂਨੀਵਰਸਿਟੀ ਵਿੱਚ ਆਪਣੀ ‘Super Cow’ ਦੀ ਬ੍ਰੀਡਿੰਗ ਕਰਵਾਈ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਿਛਲੇ ਦੀ ਮਹੀਨਿਆਂ ਵਿੱਚ ਨਿੰਗਸ਼ਿਆ ਇਲਾਕੇ ਵਿੱਚ ਪੈਦਾ ਕੀਤਾ ਗਿਆ ਅਤੇ ਹੁਣ ਉੱਥੋਂ ਦੇ ਵਿਗਿਆਨੀਆਂ ਦਾ ਧਿਆਨ ਅਗਲੇ 2 ਸਾਲਾਂ ਵਿੱਚ ਅਜਿਹੀਆਂ 1 ਹਜ਼ਾਰ ਗਾਵਾਂ ਪੈਦਾ ਕਰਨ ‘ਤੇ ਹੈ।
ਇਹ ਵੀ ਪੜ੍ਹੋ: ਮੁੜ ਸੁਰਖੀਆਂ ‘ਚ ਆਈ ਫਰੀਦਕੋਟ ਜੇਲ੍ਹ ! ਮੂਸੇਵਾਲਾ ਦੇ ਕਾ.ਤਲ ਤੋਂ ਬਰਾਮਦ ਹੋਇਆ Android ਮੋਬਾਇਲ
ਚੀਨੀ ‘Super Cow’ ਬਾਰੇ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਇਹ ਨੀਦਰਲੈਂਡ ਤੋਂ ਆਉਣ ਵਾਲੀ ਹੋਲਸਟੀਨ ਫ੍ਰੀਜ਼ੀਅਨ ਗਾਂ ਦੇ ਕਲੋਨ ਹਨ । ਚੀਨ ਇਸ ਤੋਂ ਪਹਿਲਾਂ ਵੀ ਸਾਲ 2017 ਵਿੱਚ ਕਲੋਨਿੰਗ ਰਾਹੀਂ ਗਾਵਾਂ ਪੈਦਾ ਕਰ ਚੁੱਕਿਆ ਹੈ । ਹਾਲ ਹੀ ਵਿੱਚ ਨਵੀਆਂ ਤਰ੍ਹਾਂ ਦੀਆਂ ਗਾਵਾਂ ਦੀ ਬ੍ਰੀਡਿੰਗ ਨਾਰਥਵੈਸਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਰਵਾਈ ਹੈ। ਅਜਿਹਾ ਸਿਰਫ ਗਾਂ ਦੇ ਨਾਲ ਹੀ ਨਹੀਂ ਹੈ, ਜਦੋਂ ਚੀਨ ਨੇ ਕਿਸੇ ਜਾਨਵਰ ਨੂੰ ਕਲੋਨ ਕੀਤਾ ਹੈ, ਸਗੋਂ ਉੱਥੇ ਹੋਰ ਜਾਨਵਰਾਂ ਦੇ ਕਲੋਨ ਵੀ ਤਿਆਰ ਕੀਤੇ ਜਾ ਰਹੇ ਹਨ। ਪਿਛਲੇ ਸਾਲ ਚੀਨੀ ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਕਲੋਨ ਤਿਆਰ ਕੀਤਾ ਤੇ ਆਰਕਟਿਕ ਬਘਿਆੜ ਪੈਦਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: