ਦੁਨੀਆ ਭਰ ਵਿੱਚ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਵਾਇਰਸ ਦੀ ਲਾਗ ਦੁਨੀਆ ਭਰ ਵਿੱਚ ਹਰ ਕਿਸੇ ਨੂੰ ਪਰੇਸ਼ਾਨ ਕਰ ਰਹੀ ਹੈ। ਫਿਲਹਾਲ, ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਨੇ ਸਾਰਿਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ । ਇਸ ਦੇ ਨਾਲ ਹੀ ਹੁਣ ਇੱਕ ਨਵਾਂ ਕੋਰੋਨਾ ਵੇਰੀਐਂਟ ਆ ਗਿਆ ਹੈ । ਚੀਨੀ ਵਿਗਿਆਨੀਆਂ ਦੀ ਖੋਜ ਤੋਂ ਪਤਾ ਲੱਗਿਆ ਹੈ ਕਿ ਦੱਖਣੀ ਅਫਰੀਕਾ ਵਿੱਚ ਸਾਹਮਣੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਨਿਓਕੋਵ ਸਾਹਮਣੇ ਆਇਆ ਹੈ ਜੋ ਕਿ ਸਭ ਤੋਂ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦਾ ਹੈ।
ਚਾਈਨੀਜ਼ ਅਕੈਡਮੀ ਆਫ਼ ਸਾਇੰਸਿਜ਼ ਅਤੇ ਵੁਹਾਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਚਮਗਿੱਦੜਾਂ ਦੀ ਆਬਾਦੀ ਵਿੱਚ ਪਾਇਆ ਜਾਣ ਵਾਲਾ NeoCov ਵੇਰੀਐਂਟ ਸਭ ਤੋਂ ਜ਼ਿਆਦਾ ਘਾਤਕ ਹੈ, ਜਿਸ ਕਾਰਨ ਸੰਕਰਮਿਤ ਹੋਏ ਮਰੀਜ਼ਾਂ ਨੂੰ ਪਹਿਲੀ ਵਾਰ 2012 ਵਿੱਚ ਸਾਊਦੀ ਅਰਬ ਵਿੱਚ ਦੇਖਿਆ ਗਿਆ ਸੀ । ਵਿਗਿਆਨੀਆਂ ਦਾ ਮੰਨਣਾ ਹੈ ਕਿ ਨਿਓਕੋਵ ਮਿਡਲ ਈਸਟ ਰੇਸਪੀਰੇਟਰੀ ਸਿੰਡਰੋਮ ਨਾਲ ਸਬੰਧਿਤ ਹੈ, ਜੋ ਮਨੁੱਖਾਂ ਵਿੱਚ ਆਮ ਜ਼ੁਕਾਮ ਤੋਂ ਲੈ ਕੇ ਗੰਭੀਰ ਸਾਹ ਲੈਣ ਵਾਲੇ ਸਿੰਡਰੋਮ (SARS) ਤੱਕ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਅਤੇ ਵੁਹਾਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਆਪਣੀ ਖੋਜ ਵਿੱਚ ਕਿਹਾ ਹੈ ਕਿ ਨਿਓਕੋਵ ਰੂਪ, ਖਾਸ ਤੌਰ ‘ਤੇ ਦੱਖਣੀ ਅਫਰੀਕਾ ਵਿੱਚ ਚਮਗਿੱਦੜਾਂ ਵਿੱਚ ਪਾਇਆ ਜਾਂਦਾ ਹੈ, ਜੋ ਹੁਣ ਤੱਕ ਇਨ੍ਹਾਂ ਜਾਨਵਰਾਂ ਵਿੱਚ ਫੈਲ ਰਿਹਾ ਸੀ। ਰਿਸਰਚ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਨਿਓਕੋਵ ਮਨੁੱਖਾਂ ਨੂੰ ਸੰਕਰਮਿਤ ਨਹੀਂ ਕਰ ਰਿਹਾ ਹੈ, ਪਰ ਇਸ ਵਿੱਚ ਹੋਰ ਵਿਕਾਸ ਦੇ ਨਾਲ, ਇਹ ਮਨੁੱਖਾਂ ਲਈ ਸਭ ਤੋਂ ਘਾਤਕ ਸਾਬਿਤ ਹੋ ਸਕਦਾ ਹੈ।
ਦੱਸ ਦੇਈਏ ਕਿ ਜਿੱਥੇ ਚੀਨੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਿਓਕੋਵ ਵਾਇਰਸ ਸਿਰਫ ਇੱਕ ਮਿਊਟੇਸ਼ਨ ਤੋਂ ਬਾਅਦ ਹੀ ਇਨਸਾਨਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦੇਵੇਗਾ। ਇਸ ਦੇ ਨਾਲ ਹੀ, ਮਨੁੱਖਾਂ ਵਿੱਚ ਹਰ ਤਿੰਨ ਸੰਕਰਮਿਤ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਯਕੀਨੀ ਦੱਸੀ ਜਾ ਰਹੀ ਹੈ। ਦੂਜੇ ਪਾਸੇ, ਜੇਕਰ ਰੂਸ ਦੇ ਵਿਗਿਆਨੀਆਂ ਦੀ ਮੰਨੀਏ ਤਾਂ ਇਹ ਲੰਬੇ ਸਮੇਂ ਤੋਂ ਸਾਡੇ ਵਿਚਕਾਰ ਮੌਜੂਦ ਹੈ, ਹੁਣ ਤੱਕ ਇਹ ਸਿਰਫ ਚਮਗਿੱਦੜਾਂ ਅਤੇ ਜਾਨਵਰਾਂ ਨੂੰ ਹੀ ਸੰਕਰਮਿਤ ਕਰ ਰਿਹਾ ਹੈ । ਵਰਤਮਾਨ ਵਿੱਚ, ਮਨੁੱਖਾਂ ਵਿੱਚ ਇਸਦੇ ਸੰਕਰਮਣ ਦੀ ਦਰ ਦਾ ਪਤਾ ਲਗਾਉਣ ਲਈ ਖੋਜ ਦੀ ਜ਼ਰੂਰਤ ਹੈ।
ਵੀਡੀਓ ਲਈ ਕਲਿੱਕ ਕਰੋ -: