China opens 5G station: ਚੀਨ ਨੇ ਤਿੱਬਤ ਸਰਹੱਦ ਨੇੜੇ ਵਿਸ਼ਵ ਦੀ ਸਭ ਤੋਂ ਉੱਚੀ ਰਡਾਰ ਸਾਈਟ ‘ਤੇ 5G ਸਿਗਨਲ ਬੇਸ ਖੋਲ੍ਹਿਆ ਹੈ। ਚੀਨ ਨੇ ਗਨਬਾਲਾ ਰਡਾਰ ਸਟੇਸ਼ਨ ‘ਤੇ ਇੰਟਰਨੈਟ ਸੇਵਾ ਦੀ ਸ਼ੁਰੂਆਤ ਕੀਤੀ ਹੈ। ਭਾਰਤ ਲਈ ਇਹ ਖ਼ਬਰ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਗਨਬਾਲਾ ਰਡਾਰ ਸਟੇਸ਼ਨ ਭਾਰਤ ਅਤੇ ਭੂਟਾਨ ਦੀ ਸਰਹੱਦ ਦੇ ਨਾਲ ਲੱਗਿਆ ਹੋਇਆ ਹੈ। ਚੀਨ ਦੀ ਫੌਜ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ ਇਸ ਟਾਵਰ ਦੀ ਸਮੁੰਦਰੀ ਉਚਾਈ 5374 ਮੀਟਰ ਹੈ ਅਤੇ ਵਿਸ਼ਵ ਦਾ ਸਭ ਤੋਂ ਉਚਾਈ ‘ਤੇ ਬਣਿਆ ਮੈਨੂਆਲੀ ਕੰਮ ਕਰਨ ਵਾਲਾ ਰਡਾਰ ਸਟੇਸ਼ਨ ਹੈ। ਇਹ ਰਡਾਰ ਭਾਰਤ-ਭੂਟਾਨ ਸਰਹੱਦ ‘ਤੇ ਤਿੱਬਤ ਦੇ ਨਾਗਰਜੇ ਕਾਉਂਟੀ ਖੇਤਰ ਵਿੱਚ ਸਥਿਤ ਹੈ।
ਚੀਨੀ ਫੌਜ ਦੀ ਵੈੱਬਸਾਈਟ ਦੇ ਅਨੁਸਾਰ ਆਪਣੇ ਫੌਜੀਆਂ ਨੂੰ 5G ਸੇਵਾ ਪ੍ਰਦਾਨ ਕਰਨ ਲਈ ਚੀਨ ਨੇ ਪਿਛਲੇ ਸਾਲ ਗਨਬਾਲਾ ਵਿੱਚ ਪ੍ਰਾਈਵੇਟ ਸੈਕਟਰ ਦੇ ਸਹਿਯੋਗ ਨਾਲ ਇਸ ਸਟੇਸ਼ਨ ਦਾ ਕੰਮ ਸ਼ੁਰੂ ਕੀਤਾ ਸੀ । ਵੈਬਸਾਈਟ ਵਿੱਚ ਦੱਸਿਆ ਗਿਆ ਹੈ ਕਿ ਇਸ ਸੇਵਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਫੌਜੀਆਂ ਨੂੰ ਪਹਾੜਾਂ ‘ਤੇ ਬੋਰਿੰਗ ਜ਼ਿੰਦਗੀ ਵਿਚਾਲੇ ਸਮਾਜ ਨਾਲ ਜੁੜੇ ਰਹਿ ਸਕਣਗੇ। ਚੀਨ ਨੇ ਇਸ ਸੇਵਾ ਨੂੰ ਸਰਹੱਦੀ ਖੇਤਰ ਵਿੱਚ ਤਾਇਨਾਤ ਜਵਾਨਾਂ ਦੀ ਸਿਖਲਾਈ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਲਾਂਚ ਕੀਤਾ ਹੈ।
ਦੱਸ ਦੇਈਏ ਕਿ ਚੀਨ ਨੇ ਪਿਛਲੇ ਸਾਲ ਵਿਸ਼ਵ ਦੇ ਸਭ ਤੋਂ ਉੱਚੇ ਤਿੱਬਤ ਦੇ ਸੁਦੂਰ ਹਿਮਾਲਿਆਈ ਇਲਾਕੇ ਵਿੱਚ ਬੇਸ ਸਟੇਸ਼ਨ ਸ਼ੁਰੂ ਕੀਤਾ ਸੀ। ਇਹ ਬੇਸ ਸਟੇਸ਼ਨ 6,500 ਮੀਟਰ ਦੀ ਉਚਾਈ ‘ਤੇ ਬਣਾਇਆ ਗਿਆ ਸੀ। ਚੀਨ ਦਾ ਕਹਿਣਾ ਸੀ ਕਿ ਇਸ ਸਹੂਲਤ ਨਾਲ ਪਹਾੜ ਚੜ੍ਹਨ, ਵਿਗਿਆਨਕ ਖੋਜ, ਵਾਤਾਵਰਣ ਦੀ ਨਿਗਰਾਨੀ ਅਤੇ ਹਾਈ-ਡੈਫੀਨੇਸ਼ਨ ਸਟ੍ਰੀਮਿੰਗ ਵਿੱਚ ਮਦਦ ਮਿਲੇਗੀ।
ਇਹ ਵੀ ਦੇਖੋ: Doctor ਲੈਂਦੇ ਲੱਖਾਂ ਰੁਪਏ, Amritsar ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ / ਲਕਵਾ !