china says frozen chicken: ਚੀਨ ਦੇ ਸ਼ੇਨਜ਼ੇਨ ਸ਼ਹਿਰ ਦੇ ਲੋਕਾਂ ਨੂੰ ਵਿਦੇਸ਼ੀ ਫ੍ਰੋਜ਼ਨ ਖਾਣੇ ਖਿਲਾਫ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਬ੍ਰਾਜ਼ੀਲ ਦੇ ਚਿਕਨ ਦੇ ਨਮੂਨਿਆਂ ਵਿੱਚ ਕੋਰੋਨਾ ਸਕਾਰਾਤਮਕ ਹੋਣ ਦੀ ਪੁਸ਼ਟੀ ਤੋਂ ਬਾਅਦ ਇਹ ਸਲਾਹ ਜਾਰੀ ਕੀਤੀ ਗਈ ਹੈ। ਚੀਨ ਵਿੱਚ ਜੂਨ ਤੋਂ ਵਿਦੇਸ਼ੀ ਸਮੁੰਦਰੀ ਭੋਜਨ ਅਤੇ ਮੀਟ ਦੀ ਸਕ੍ਰੀਨਿੰਗ ਲਾਜ਼ਮੀ ਕੀਤੀ ਗਈ ਹੈ। ਉਸੇ ਦੇ ਤਹਿਤ ਚਿਕਨ ਦੇ ਖੰਭਾਂ ਤੋਂ ਸਥਾਨਕ ਕੇਂਦਰ ਵਿੱਚ ਸਤਹ ਦਾ ਨਮੂਨਾ ਦਿੱਤਾ ਗਿਆ ਸੀ। ਖੰਭਾਂ ਦੇ ਕੋਰੋਨਾ ਜਾਂਚ ਵਿੱਚ ਸਕਾਰਾਤਮਕ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਖਲਬਲੀ ਮੱਚ ਗਈ ਹੈ। ਸ਼ੇਨਜ਼ੇਨ ‘ਚ ਸਿਹਤ ਅਧਿਕਾਰੀਆਂ ਨੇ ਸ਼ੱਕੀ ਮਾਲ ਦੀ ਲਾਗ ਦੇ ਸੰਪਰਕ ‘ਚ ਆਏ ਸਾਰੇ ਲੋਕਾਂ ਦਾ ਪਤਾ ਲਗਾਇਆ ਹੈ। ਇੱਥੋਂ ਤੱਕ ਕਿ ਲਾਗ ਵਾਲੇ ਪੈਕਟਾਂ ਦੇ ਕੋਲ ਰੱਖੇ ਹੋਰ ਉਤਪਾਦਾਂ ਨੂੰ ਵੀ ਕੋਰੋਨਾ ਜਾਂਚ ਲਈ ਭੇਜਿਆ ਗਿਆ ਸੀ। ਬਿਆਨ ਦੇ ਅਨੁਸਾਰ, ਜਾਂਚ ਦੇ ਸਾਰੇ ਨਤੀਜੇ ਨਕਾਰਾਤਮਕ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਨੂੰ ਵੁਹਾਨ ਵਿੱਚ ਸਮੁੰਦਰੀ ਉਤਪਾਦਾਂ ਦੀ ਮਾਰਕੀਟ ਨਾਲ ਜੋੜਿਆ ਗਿਆ ਹੈ।
ਮਾਹਿਰ ਦਾ ਕਹਿਣਾ ਹੈ ਕਿ SARS-CoV-2 ਵਾਇਰਸ ਖਾਣੇ ਜਾਂ ਭੋਜਨ ਪੈਕਜਿੰਗ ‘ਚ ਘੁਸਪੈਠ ਕਰਨ ਦੀ ਸਮਰੱਥਾ ਰੱਖਦਾ ਹੈ। ਪਰ ਇਹ ਕਮਰੇ ਦੇ ਤਾਪਮਾਨ ‘ਚ ਲੰਮੇ ਸਮੇਂ ਲਈ ਜਿਊਂਦਾ ਨਹੀਂ ਰਹਿ ਸਕਦਾ। ਹਦਾਇਤਾਂ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਵਿਦੇਸ਼ਾਂ ਤੋਂ ਆਏ ਫ੍ਰੋਜ਼ਨ ਖਾਣੇ ਅਤੇ ਸਮੁੰਦਰੀ ਪਦਾਰਥ ਖਰੀਦਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਮੰਗਲਵਾਰ ਨੂੰ, ਸ਼ਾਂਡੋਂਗ ਪ੍ਰਾਂਤ ਦੇ ਯਾਂਟਾਈ ਵਿਖੇ ਆਯਾਤ ਕੀਤੇ ਸਮੁੰਦਰੀ ਭੋਜਨ ਦੇ ਤਿੰਨ ਕੋਰੋਨਾ ਪੈਕਿੰਗ ਨਮੂਨਿਆਂ ਦੀ ਇੱਕ ਕੋਰੋਨਾ ਜਾਂਚ ਕੀਤੀ ਗਈ ਸੀ। ਜਾਂਚ ਦੌਰਾਨ ਨਤੀਜਾ ਸਕਾਰਾਤਮਕ ਸਾਹਮਣੇ ਆਇਆ। ਬੁੱਧਵਾਰ ਨੂੰ, ਸਰਕਾਰੀ ਟੀਵੀ ਨੇ ਦੱਸਿਆ ਕਿ ਇਕੂਏਟਰ ਤੋਂ ਮੰਗਵਾਈ ਗਈ ਫ੍ਰੋਜ਼ਨ ਝੀਂਗਾ ਦਾ ਵੂਹੁ ਦੇ ਰੈਸਟੋਰੈਂਟ ਵਿੱਚ ਟੈਸਟ ਕੀਤਾ ਜਾ ਰਿਹਾ ਸੀ, ਅਤੇ ਇਹ ਕੋਰੋਨਾ ਜਾਂਚ ਵਿੱਚ ਸਕਾਰਾਤਮਕ ਪਾਇਆ ਗਿਆ।