China Says Will Issue Visa: ਕੋਰੋਨਾ ਵਾਇਰਸ ਦੇ ਚੱਲਦਿਆਂ ਚੀਨ ਵਿੱਚ ਵਿਦੇਸ਼ ਦੇ ਲੋਕਾਂ ਨੂੰ ਫਿਲਹਾਲ ਚੀਨ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੈ । ਪਰ ਹੁਣ ਜਲਦ ਹੀ ਇਹ ਪਾਬੰਦੀਆਂ ਖਤਮ ਹੋਣ ਵਾਲੀਆਂ ਹਨ। ਚੀਨ ਨੇ ਕਿਹਾ ਹੈ ਕਿ ਜਲਦੀ ਹੀ ਉਹ ਭਾਰਤ, ਅਮਰੀਕਾ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚ ਐਂਟਰੀ ਦੇਵੇਗਾ। ਹਾਲਾਂਕਿ ਚੀਨ ਨੇ ਇਸ ਦੇ ਲਈ ਕੁਝ ਸ਼ਰਤਾਂ ਰੱਖੀਆਂ ਹਨ । ਇਸ ਦੇ ਅਨੁਸਾਰ ਚੀਨ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਅਸਾਨੀ ਨਾਲ ਵੀਜ਼ਾ ਦਿੱਤਾ ਜਾਵੇਗਾ, ਜੋ ਉਨ੍ਹਾਂ ਦੀ ਬਣੀ ਵੈਕਸੀਨ ਲਗਵਾਉਣਗੇ।
ਦਰਅਸਲ, ਚੀਨ ਦੇ ਦੂਤਾਵਾਸ ਨੇ ਕਈ ਦੇਸ਼ਾਂ ਵਿੱਚ ਵੀਜ਼ਾ ਦੇ ਸੰਬੰਧ ਵਿੱਚ ਨੋਟਿਸ ਜਾਰੀ ਕੀਤੇ ਹਨ। ਇਸ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ ਜੇ ਕੋਈ ਚੀਨ ਦੀ ਬਣੀ ਵੈਕਸੀਨ ਲਗਵਾ ਕੇ ਆਵੇਗਾ ਤਾਂ ਉਨ੍ਹਾਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ । ਅਮਰੀਕਾ ਵਿੱਚ ਵੀ ਚੀਨੀ ਦੂਤਘਰ ਨੇ ਵੀ ਅਜਿਹਾ ਹੀ ਇੱਕ ਬਿਆਨ ਜਾਰੀ ਕੀਤਾ ਹੈ । ਨਿਯਮਾਂ ਦੇ ਅਨੁਸਾਰ ਲੋਕਾਂ ਨੂੰ ਵੀਜ਼ਾ ਅਪਲਾਈ ਕਰਨ ਤੋਂ 14 ਦਿਨ ਪਹਿਲਾਂ ਵੈਕਸੀਨ ਲੈਣੀ ਪਵੇਗੀ। ਦੱਸ ਦੇਈਏ ਕਿ ਚੀਨ ਨੇ 4 ਟੀਕਿਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਦੱਸ ਦੇਈਏ ਕਿ ਚੀਨ ਨੇ ਆਪਣੀ ਬਣਾਈ ਵੈਕਸੀਨ ਤੁਰਕੀ, ਇੰਡੋਨੇਸ਼ੀਆ ਅਤੇ ਕੰਬੋਡੀਆ ਵਰਗੇ ਦੇਸ਼ਾਂ ਨੂੰ ਭੇਜੀ ਹੈ। ਸੰਯੁਕਤ ਰਾਸ਼ਟਰ ਵਿੱਚ ਚੀਨ ਦੇ ਰਾਜਦੂਤ ਨੇ ਕਿਹਾ ਕਿ ਚੀਨ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕਾਂ ਲਈ ਕੋਵਿਡ-19 ਰੋਧੀ ਵੈਕਸੀਨ ਦੀਆਂ ਤਿੰਨ ਲੱਖ ਖੁਰਾਕਾਂ ਦੇਵੇਗਾ। ਪਰ ਭਾਰਤ ਵਰਗੇ ਦੇਸ਼ ਵਿੱਚ ਇਹ ਵੈਕਸੀਨ ਉਪਲਬਧ ਨਹੀਂ ਹੈ।
ਚੀਨ ਨੇ ਇਸ ਸਾਲ ਦੇ ਅੰਤ ਤੱਕ ਜਾਂ 2022 ਦੇ ਮੱਧ ਤੱਕ ਆਪਣੀ 70-80 ਪ੍ਰਤੀਸ਼ਤ ਅਬਾਦੀ ਨੂੰ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਬਚਾਅ ਲਈ ਵੈਕਸੀਨ ਲਗਾਉਣ ਦਾ ਟੀਚਾ ਰੱਖਿਆ ਹੈ। ਦੇਸ਼ ਦੇ ਰੋਗ ਨਿਯੰਤਰਣ ਕੇਂਦਰ (CDC) ਦੇ ਮੁਖੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ । ਸੀਡੀਸੀ ਦੇ ਮੁਖੀ ਗਾਓ ਫੂ ਨੇ ਸ਼ਨੀਵਾਰ ਨੂੰ ਚੀਨੀ ਸਰਕਾਰ ਦੇ ਪ੍ਰਸਾਰਕ ਸੀਜੀਟੀਐਨ ਨੂੰ ਦੱਸਿਆ ਕਿ ਚਾਰ ਟੀਕਿਆਂ ਦੀ ਪ੍ਰਵਾਨਗੀ ਨਾਲ ਚੀਨ 90 ਮਿਲੀਅਨ ਤੋਂ ਇੱਕ ਅਰਬ ਲੋਕਾਂ ਦਾ ਟੀਕਾਕਰਨ ਕਰੇਗਾ।
ਇਹ ਵੀ ਦੇਖੋ: ਕੈਪਟਨ ਨੂੰ ਵਾਅਦੇ ਯਾਦ ਕਰਾਉਣ ਲਈ ਬਦਾਮ ਲੈ ਕੇ ਆਏ ਮੁਲਾਜ਼ਮ, ਦੇਖ ਕੇ ਗੁੱਸੇ ਚ ਆਇਆ ਸਿੰਘ, ਪਾ ‘ਤਾ ਭੜਥੂ