ਵਿਸ਼ਵ ਸਿਹਤ ਸੰਗਠਨ (WHO) ਨੇ ਚੀਨ ਦੀ ਕੋਰੋਨਾ ਵੈਕਸੀਨ ਸਿਨੋਵੈਕ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ WHO ਨੇ ਸਿਨੋਵੈਕ-ਕੋਰੋਨਾਵੈਕਸ ਕੋਵਿਡ-19 ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ ।
ਇਸ ਦੇ ਜ਼ਰੀਏ ਵੈਕਸੀਨ ਖਰੀਦਦਾਰ ਦੇਸ਼, ਫੰਡ ਇਕੱਠਾ ਕਰਨ ਵਾਲੀਆਂ ਸੰਸਥਾਵਾਂ, ਖਰੀਦ ਏਜੰਸੀਆਂ ਅਤੇ ਕਮਿਊਨਿਟੀਆਂ ਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਇਹ ਕੋਵਿਡ ਵੈਕਸੀਨ ਉਤਪਾਦਨ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਲਈ ਅੰਤਰਰਾਸ਼ਟਰੀ ਮਾਪਦੰਡਾਂ ‘ਤੇ ਖਰੀ ਉਤਰਦੀ ਹੈ।
ਇਹ ਵੀ ਪੜ੍ਹੋ: Breaking : CBSE ਦੀ 12ਵੀਂ ਦੀ ਪ੍ਰੀਖਿਆ ਹੋਈ ਰੱਦ, PM ਨੇ ਕਿਹਾ ਵਿਦਿਆਰਥੀਆਂ ਦੀ ਸੁਰੱਖਿਆ ਸਾਡੀ ਪਹਿਲ
ਸਿਨੋਫਾਰਮ ਪਿਛਲੇ ਮਹੀਨੇ ਪਹਿਲੀ ਅਜਿਹੀ ਚੀਨੀ ਕੰਪਨੀ ਬਣੀ ਸੀ, ਜਿਸ ਦੀ ਵੈਕਸੀਨ ਨੂੰ WHO ਨੇ ਮਾਨਤਾ ਦਿੱਤੀ ਹੋਵੇ। ਸੰਗਠਨ ਨੇ ਸਿਨੋਵੈਕਸੀਨ ਦੀਆਂ ਦੋ ਡੋਜ਼ ਵਾਲੇ ਟੀਕੇ ਨੂੰ ਹਰੀ ਝੰਡੀ ਦਿੱਤੀ ਹੈ, ਜਿਸ ਨੂੰ ਪਹਿਲਾਂ ਹੀ ਕਈ ਦੇਸ਼ਾਂ ਵਿੱਚ ਵਰਤਿਆ ਜਾ ਰਿਹਾ ਹੈ ।
ਹੁਣ ਇਸ ‘ਤੇ ਕੌਮਾਂਤਰੀ ਮੋਹਰ ਵੀ ਲੱਗ ਗਈ ਹੈ । WHO ਨੇ Pfizer BioNTech, Moderna, Johnson & Johnson, AstraZeneca ਦੀ ਭਾਰਤ, ਦੱਖਣੀ ਕੋਰੀਆ ਅਤੇ ਯੂਰਪੀਅਨ ਯੂਨੀਅਨ ਵਿੱਚ ਵੱਖ-ਵੱਖ ਤਿਆਰ ਕੀਤੇ ਜਾ ਰਹੇ ਟੀਕਿਆਂ ਦੀ ਐਮਰਜੈਂਸੀ ਵਰਤੋਂ ਦੀ ਸੂਚੀ ਤਿਆਰ ਕੀਤੀ ਹੈ।
ਦਰਅਸਲ, WHO ਵੱਖ-ਵੱਖ ਦੇਸ਼ਾਂ ਵਿੱਚ ਤਿਆਰ ਟੀਕੇ ਨੂੰ ਉਹ ਵੱਖ-ਵੱਖ ਗਿਣਦਾ ਹੈ। ਇਸ ਸੂਚੀ ਦੇ ਜ਼ਰੀਏ ਦੇਸ਼ਾਂ ਲਈ ਦੁਨੀਆ ਭਰ ਵਿੱਚ ਕਿਸੇ ਵੈਕਸੀਨ ਨੂੰ ਤੇਜ਼ੀ ਨਾਲ ਮਨਜ਼ੂਰੀ ਦੇਣ ਦੇ ਨਾਲ ਉਨ੍ਹਾਂ ਦੇ ਆਯਾਤ ਤੇ ਵੰਡ ਵਿੱਚ ਆਸਾਨੀ ਹੋਵੇਗੀ। ਖ਼ਾਸਕਰ ਅਜਿਹੇ ਦੇਸ਼ਾਂ ਵਿੱਚ ਜਿੱਥੇ ਇਸ ਵੈਕਸੀਨ ਦੀ ਜਾਂਚ ਲਈ ਕੋਈ ਅੰਤਰਰਾਸ਼ਟਰੀ ਰੈਗੂਲੇਟਰੀ ਸੰਸਥਾਵਾਂ ਮੌਜੂਦ ਨਹੀਂ ਹਨ।
ਜ਼ਿਕਰਯੋਗ ਹੈ ਕਿ ਸਿਨੋਵੈਕ ਵੈਕਸੀਨ ਪਹਿਲਾਂ ਹੀ 22 ਦੇਸ਼ਾਂ ਵਿੱਚ ਵਰਤੀ ਜਾ ਰਹੀ ਹੈ, ਪਰ WHO ਵੱਲੋਂ ਹਰੀ ਝੰਡੀ ਮਿਲਣ ਨਾਲ ਉਸ ਦੀ ਭਰੋਸੇਯੋਗਤਾ ਹੋਰ ਵੱਧ ਜਾਵੇਗੀ । ਚੀਨ ਤੋਂ ਇਲਾਵਾ ਬ੍ਰਾਜ਼ੀਲ, ਇੰਡੋਨੇਸ਼ੀਆ, ਮੈਕਸੀਕੋ, ਥਾਈਲੈਂਡ ਅਤੇ ਤੁਰਕੀ ਵਰਗੇ ਦੇਸ਼ਾਂ ਵਿੱਚ ਇਸਦੀ ਵਰਤੋਂ ਹੋ ਰਹੀ ਹੈ।