China Taiwan tensions erupt: ਤਾਇਵਾਨ ਅਤੇ ਚੀਨ ਦੇ ਰਾਜਦੂਤ ਵਿਚਾਲੇ ਹੋਈ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਹੋਰ ਵੱਧ ਗਿਆ ਹੈ। ਤਾਇਵਾਨ ਨੇ ਦੋਸ਼ ਲਾਇਆ ਹੈ ਕਿ ਫਿਜੀ ਵਿੱਚ ਉਸਦੇ ਰਾਸ਼ਟਰੀ ਦਿਵਸ ਸਮਾਗਮ ਵਿੱਚ ਦੋਵੇਂ ਰਾਜਦੂਤਾਂ ਦੀ ਲੜਾਈ ਹੋਈ, ਜਿਸ ਵਿੱਚ ਉਨ੍ਹਾਂ ਦੇ ਰਾਜਦੂਤ ਨੂੰ ਬਹੁਤ ਸੱਟਾਂ ਲੱਗੀਆਂ । ਤਾਇਵਾਨ ਵੱਲੋਂ ਇਹ ਕਿਹਾ ਗਿਆ ਹੈ ਕਿ ਚੀਨੀ ਰਾਜਦੂਤ ਆਪਣੇ ਰਾਸ਼ਟਰੀ ਦਿਵਸ ਸਮਾਗਮ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਦੀਆਂ ਫੋਟੋਆਂ ਖਿੱਚ ਰਿਹਾ ਸੀ । ਚੀਨ ਨੇ ਭਾਰਤੀ ਮੀਡੀਆ ਨੂੰ ਧਮਕੀ ਦਿੱਤੀ ਸੀ ਕਿ ਤਾਇਵਾਨ ਦੇ ਰਾਸ਼ਟਰੀ ਦਿਵਸ ਨੂੰ ਨਾ ਮਨਾਉਣ । ਤਾਇਵਾਨ ਵਨ ਨੇਸ਼ਨ, ਟੂ ਸਟੇਟ ਦੇ ਅਧੀਨ ਚੀਨ ਦਾ ਹਿੱਸਾ ਹੈ। ਚੀਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਦੇ ਅਧਿਕਾਰੀ ਨੂੰ ਵੀ ਇਸ ਝੜਪ ਵਿੱਚ ਸੱਟਾਂ ਲੱਗੀਆਂ ਹਨ ਅਤੇ ਫਿਜੀ ਪੁਲਿਸ ਨੂੰ ਵੀ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।
ਚੀਨ ਤਾਇਵਾਨ ਨੂੰ ਆਪਣਾ ਇੱਕ ਸੂਬਾ ਮੰਨਦਾ ਹੈ, ਜਦੋਂ ਕਿ ਤਾਇਵਾਨ ਦੇ ਨੇਤਾ ਇਸ ਨੂੰ ਸਰਬਸੱਤਾ ਦੇਸ਼ ਕਹਿੰਦੇ ਹਨ । ਤਾਇਵਾਨ ਅਤੇ ਚੀਨ ਦੇ ਰਿਸ਼ਤੇ ਪਹਿਲਾਂ ਹੀ ਤਣਾਅ ਵਿੱਚ ਹਨ। ਚੀਨ ਅਕਸਰ ਤਾਇਵਾਨ ਨੂੰ ਫੌਜੀ ਤੌਰ ‘ਤੇ ਆਪਣੇ ਵਿੱਚ ਮਿਲਾਉਣ ਦੀ ਧਮਕੀ ਦਿੰਦਾ ਰਿਹਾ ਹੈ। ਦੂਜੇ ਪਾਸੇ ਤਾਇਵਾਨ ਨੂੰ ਅਮਰੀਕਾ ਨੈਤਿਕ ਸਹਾਇਤਾ ਦੇ ਰਿਹਾ ਹੈ, ਹਾਲਾਂਕਿ, ਅਮਰੀਕਾ ਨੇ ਅਜੇ ਤੱਕ ਸੈਨਿਕ ਸਹਾਇਤਾ ਦੇਣ ਦੀ ਆਪਣੀ ਨੀਤੀ ਨੂੰ ਸਪੱਸ਼ਟ ਨਹੀਂ ਕੀਤਾ ਹੈ।
ਦਰਅਸਲ, ਇਹ ਨਵਾਂ ਵਿਵਾਦ 8 ਅਕਤੂਬਰ ਦਾ ਹੈ ਜਿਸ ਵਿੱਚ ਫਿਜੀ ਵਿੱਚ ਤਾਇਵਾਨ ਦੇ ਵਪਾਰਕ ਦਫਤਰ ਨੇ 100 ਮਹਿਮਾਨਾਂ ਨੂੰ ਗ੍ਰਾਂਡ ਪੈਸੀਫਿਕ ਹੋਟਲ ਵਿੱਚ ਇੱਕ ਸਮਾਗਮ ਲਈ ਬੁਲਾਇਆ ਸੀ। ਤਾਇਵਾਨ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਕਿ ਚੀਨੀ ਅਧਿਕਾਰੀ ਨੇ ਸਮਾਗਮ ਵਿੱਚ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਮਾਗਮ ਵਿੱਚ ਆਏ ਮਹਿਮਾਨਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ । ਝੜਪ ਉਦੋਂ ਸ਼ੁਰੂ ਹੋਈ ਜਦੋਂ ਤਾਇਵਾਨ ਦੇ ਰਾਜਦੂਤ ਨੇ ਚੀਨੀ ਅਧਿਕਾਰੀ ਨੂੰ ਜਾਣ ਲਈ ਕਿਹਾ । ਤਾਇਵਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜਦੂਤ ਦੇ ਸਿਰ ਵਿੱਚ ਸੱਟ ਲੱਗੀ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ।
ਇਸ ਸਬੰਧੀ ਤਾਇਵਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੋਨ ਆਓ ਨੇ ਕਿਹਾ, “ਅਸੀਂ ਫਿਜੀ ਵਿੱਚ ਚੀਨੀ ਦੂਤਘਰ ਦੀਆਂ ਕਾਰਵਾਈਆਂ ਦੀ ਸਖਤ ਨਿੰਦਾ ਕਰਦੇ ਹਾਂ।” ਚੀਨੀ ਦੂਤਘਰ ਨੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਸਧਾਰਣ ਮਰਿਆਦਾ ਦੀ ਪਾਲਣਾ ਵੀ ਨਹੀਂ ਕੀਤੀ । ਉੱਥੇ ਹੀ ਚੀਨ ਨੇ ਸਾਰੀ ਘਟਨਾ ਦਾ ਵੱਖਰਾ ਵੇਰਵਾ ਦਿੱਤਾ ਹੈ। ਫਿਜੀ ਵਿੱਚ ਚੀਨੀ ਦੂਤਘਰ ਨੇ ਕਿਹਾ ਕਿ ਇਸਦੇ ਅਧਿਕਾਰੀ ਸਥਾਨ ਦੇ ਬਾਹਰ ਜਨਤਕ ਖੇਤਰ ਵਿੱਚ ‘ਅਧਿਕਾਰਤ ਡਿਊਟੀ’ ਕਰ ਰਹੇ ਸਨ । ਚੀਨ ਨੇ ਤਾਇਵਾਨ ਅਧਿਕਾਰੀਆਂ ‘ਤੇ ਭੜਕਾਊ ਕਾਰਵਾਈ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਕਿ ਇਸ ਝੜਪ ਵਿੱਚ ਇੱਕ ਚੀਨੀ ਰਾਜਦੂਤ ਜ਼ਖਮੀ ਹੋ ਗਿਆ।