climate activist Greta Thunberg: ਭਾਰਤ ਵਿੱਚ ਦੋ ਮਹੀਨਿਆਂ ਤੋਂ ਜਾਰੀ ਕਿਸਾਨਾਂ ਦਾ ਅੰਦੋਲਨ ਹੁਣ ਪੂਰੀ ਦੁਨੀਆ ਵਿੱਚ ਸੁਰਖੀਆਂ ਬਟੋਰ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਪਹਿਲਾਂ ਹੀ ਕਿਸਾਨ ਅੰਦੋਲਨ ਦੀ ਚਰਚਾ ਹੋ ਚੁੱਕੀ ਹੈ, ਪਰ ਹੁਣ ਅਮਰੀਕੀ ਪੌਪ ਸਟਾਰ ਰਿਹਾਨਾ ਨੇ ਇਸ ਲਈ ਆਪਣਾ ਸਮਰਥਨ ਜ਼ਾਹਿਰ ਕੀਤਾ ਹੈ। ਇਸ ਤੋਂ ਬਾਅਦ ਤੋਂ ਹੀ ਇੰਟਰਨੈਸ਼ਨਲ ਸੈਲੀਬ੍ਰਿਟੀ ਲਗਾਤਾਰ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਰਾਏ ਰੱਖ ਰਹੇ ਹਨ ।
ਇਸ ਤੋਂ ਇਲਾਵਾ ਵਾਤਾਵਰਣ ਨੂੰ ਲੈ ਕੇ ਕੰਮ ਕਰਨ ਵਾਲੀ ਭਾਰਤੀ ਕਾਰਕੁਨ ਲਿਸਿਪੀਰੀਆ ਕੁੰਗਜਮ ਨੇ ਵੀ ਬੀਤੇ ਦਿਨ ਟਵਿੱਟਰ ‘ਤੇ ਕਿਸਾਨੀ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕੀਤੀ । ਲਿਪਸਰੀਆ ਕੁੰਗਜਮ ਨੇ ਟਵੀਟ ਕਰਦਿਆਂ ਦੁਨੀਆ ਨੂੰ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ।
ਉਨ੍ਹਾਂ ਨੇ ਜਲਵਾਯੂ ਤਬਦੀਲੀ ਕਾਰਕੁਨ ਗਰੇਟਾ ਥੰਬਰਗ ਨੂੰ ਵੀ ਇਸ ਬਾਰੇ ਵਿਚਾਰ ਵਟਾਂਦਰੇ ਕਰਨ ਦੀ ਅਪੀਲ ਕੀਤੀ । ਦੱਸ ਦੇਈਏ ਕਿ ਲਿਸਿਪੀਰੀਆ ਕੁੰਗਜੁਮ ਉਸ ਵੇਲੇ ਸੁਰਖੀਆਂ ਵਿੱਚ ਆਈ ਜਦੋਂ ਉਸਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਸਨਮਾਨ ਨੂੰ ਠੁਕਰਾ ਦਿੱਤਾ ਸੀ ।
ਦਰਅਸਲ, ਰਿਹਾਨਾ ਦੇ ਟਵੀਟ ਤੋਂ ਬਾਅਦ ਗ੍ਰੇਟਾ ਥੰਬਰਗ ਨੇ ਵੀ ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ । ਗ੍ਰੇਟਾ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਅਸੀਂ ਭਾਰਤ ਵਿੱਚ ਕਿਸਾਨ ਅੰਦੋਲਨ ਨਾਲ ਇੱਕਜੁੱਟਤਾ ਨਾਲ ਖੜ੍ਹੇ ਹਾਂ। ਗ੍ਰੇਟਾ ਥਨਬਰਗ ਨੇ ਇਸ ਤੋਂ ਪਹਿਲਾਂ ਭਾਰਤ ਵਿੱਚ NEET ਦੀਆਂ ਪ੍ਰੀਖਿਆ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦਾ ਸਮਰਥਨ ਵੀ ਕੀਤਾ ਸੀ।
ਦੱਸ ਦੇਈਏ ਕਿ ਕੱਲ੍ਹ ਸ਼ਾਮ ਰਿਹਾਨਾ ਦੇ ਟਵੀਟ ਤੋਂ ਬਾਅਦ ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਅਤੇ ਸੰਸਥਾਵਾਂ ਨੇ ਟਵੀਟ ਕਰ ਦਿੱਤਾ ਹੈ। ਰਿਹਾਨਾ ਦੇ ਟਵੀਟ ਤੋਂ ਬਾਅਦ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਹਿਊਮਨ ਰਾਈਟਸ ਵਾਚ, ਅੰਤਰਰਾਸ਼ਟਰੀ ਇੰਟਰਨੈਟ ਅਧਿਕਾਰਾਂ ਨਾਲ ਜੁੜੀ ਸੰਸਥਾ, ਅਮਰੀਕੀ ਮਾਡਲ ਅਮਾਂਡਾ ਸੇਰਨੀ ਸਣੇ ਕਈ ਪ੍ਰਮੁੱਖ ਸੰਸਥਾਵਾਂ ਅਤੇ ਮਸ਼ਹੂਰ ਹਸਤੀਆਂ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਹੈ।