ਹਾਂਗਕਾਂਗ ਦੀ ਮਸ਼ਹੂਰ ਗਾਇਕਾ ਅਤੇ ਗੀਤਕਾਰ ਕੋਕੋ ਲੀ ਦਾ ਦਿਹਾਂਤ ਹੋ ਗਿਆ ਹੈ । 48 ਸਾਲ ਦੀ ਉਮਰ ਵਿੱਚ ਉਸਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ । ਕੋਕੋ ਲੀ ਦੀਆਂ ਭੈਣਾਂ ਦੀ ਇੱਕ ਫੇਸਬੁੱਕ ਪੋਸਟ ਦੇ ਅਨੁਸਾਰ ਗਾਇਕਾ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਸਦੀ ਮੌ.ਤ ਹੋ ਗਈ।
ਕੋਕੋ ਲੀ ਨੇ 1998 ਦੀ ਡਿਜ਼ਨੀ ਫਿਲਮ ਮੁਲਾਨ ਦੇ ਥੀਮ ਗੀਤ ਰਿਫਲੈਕਸ਼ਨ ਦਾ ਮੰਦਾਰਿਨ ਸੰਸਕਰਣ ਗਾਇਆ ਅਤੇ ਐਂਗ ਲੀ ਦੇ ‘ਕਰੌਚਿੰਗ ਟਾਈਗਰ,’ ‘ਹਿਡਨ ਡਰੈਗਨ’ ਤੋਂ ਸਰਬੋਤਮ ਮੂਲ ਗੀਤ-ਨਾਮਜ਼ਦ ‘ਏ ਲਵ ਬਿਫੋਰ ਟਾਈਮ’ ਗਾ ਕੇ ਔਸਕਰ ਵਿੱਚ ਪ੍ਰਦਰਸ਼ਨ ਕਰਨ ਵਾਲੀ ਪਹਿਲੀ ਚੀਨੀ ਅਮਰੀਕੀ ਵੀ ਬਣੀ। ਲੀ ਦੀਆਂ ਭੈਣਾਂ ਕੈਰੋਲ ਅਤੇ ਨੈਂਸੀ ਨੇ ਕਿਹਾ ਕਿ ਉਹ ਹਫਤੇ ਦੇ ਅੰਤ ਵਿੱਚ ਆਤਮਹੱਤਿਆ ਦੀ ਕੋਸ਼ਿਸ਼ ਕਰਨ ਤੋਂ ਬਾਅਦ ਕੋਮਾ ਵਿੱਚ ਸੀ । ਫੇਸਬੁੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ ਕੋਕੋ ਕੁਝ ਸਾਲਾਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੀ ਹਾਲਤ ਵਿਗੜ ਗਈ ਸੀ।
ਇਹ ਵੀ ਪੜ੍ਹੋ: ਕੈਨੇਡਾ ‘ਚ ਗੈਂਗ.ਸਟਰ ਕਰਨਵੀਰ ਸਿੰਘ ਦੀ ਹੱਤਿਆ, ਕਾਰ ‘ਚੋਂ ਉਤਰਦੇ ਹੀ ਹਮਲਾਵਰਾਂ ਨੇ ਕੀਤੀ ਫਾਇਰਿੰਗ
ਦੱਸ ਦੇਈਏ ਕਿ ਲੀ ਦਾ ਜਨਮ 1975 ਵਿੱਚ ਹਾਂਗਕਾਂਗ ਵਿੱਚ ਹੋਇਆ ਸੀ। ਫਿਰ ਉਹ ਅਮਰੀਕਾ ਚਲੀ ਗਈ, ਜਿੱਥੇ ਉਸਨੇ ਮਿਡਲ ਸਕੂਲ ਅਤੇ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਤੋਂ ਪਹਿਲਾਂ ਉਸਨੇ ਏਸ਼ੀਆ ਵਿੱਚ ਇੱਕ ਪੌਪ ਗਾਇਕਾ ਵਜੋਂ ਇੱਕ ਬਹੁਤ ਹੀ ਸਫਲ ਕਰੀਅਰ ਸ਼ੁਰੂ ਕੀਤਾ । ਸ਼ੁਰੂਆਤ ਵਿੱਚ ਮੈਂਡੋ-ਪੌਪ ਗਾਇਕਾ ਰਹੀ । ਉਸਨੇ ਆਪਣੇ 30 ਸਾਲਾਂ ਦੇ ਕਰੀਅਰ ਵਿੱਚ ਕੈਂਟੋਨੀਜ਼ ਅਤੇ ਅੰਗਰੇਜ਼ੀ ਵਿੱਚ ਐਲਬਮ ਵੀ ਜਾਰੀ ਕੀਤੀਆਂ।
ਵੀਡੀਓ ਲਈ ਕਲਿੱਕ ਕਰੋ -: