ਨੌਕਰੀ ਕਰਨਾ ਅੱਜ ਦੇ ਸਮੇਂ ਵਿਚ ਲੋਕਾਂ ਦੀ ਜ਼ਰੂਰਤ ਬਣ ਗਿਆ ਹੈ। ਲੋਕ ਨੌਕਰੀ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਕੋਰਸ ਕਰ ਰਹੇ ਹਨ, ਡਿਗਰੀਆਂ ਹਾਸਲ ਕਰ ਰਹੇ ਹਨ ਤੇ ਉਸ ਦੇ ਬਾਅਦ ਇਕ ਅਜਿਹੀ ਨੌਕਰੀ ਦੀ ਭਾਲ ਵਿਚ ਲੱਗ ਜਾਂਦੇ ਹਨ ਜਿਸ ਵਿਚ ਲੱਖਾਂ ਦੀ ਸੈਲਰੀ ਹੋਵੇ ਤੇ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਮਿਲਣ। ਹਾਲਾਂਕਿ ਹਰ ਕਿਸੇ ਨੂੰ ਤਾਂ ਲੱਖਾਂ ਦੀ ਨੌਕਰੀ ਮਿਲਦੀ ਨਹੀਂ ਹੈ ਤੇ ਜ਼ਰਾ ਸੋਚੋ ਕਿ ਜੇਕਰ ਕੋਈ ਲੱਖ ਰੁਪਏ ਦੀ ਸੈਲਰੀ ਵਾਲੀ ਨੌਕਰੀ ਕਰ ਰਿਹਾ ਹੈ ਤਾਂ ਕੀ ਉਹ ਘੁੰਮਣ ਲਈ ਆਪਣੀ ਨੌਕਰੀ ਛੱਡ ਸਕਦਾ ਹੈ। ਹੈਰਾਨ ਨਾ ਹੋਵੋ, ਅੱਜ ਕੱਲ੍ਹ ਅਜਿਹਾ ਹੀ ਇਕ ਕੱਪਲ ਚਰਚਾ ਵਿਚ ਹੈ ਜਿਸ ਨੇ ਦੁਨੀਆ ਘੁੰਮਣ ਲਈ ਆਪਣੀ ਲੱਖਾਂ ਦੀ ਨੌਕਰੀ ਛੱਡ ਦਿੱਤੀ। ਇੰਨਾ ਹੀ ਨਹੀਂ, ਆਪਣੇ ਬੱਚਿਆਂ ਦਾ ਨਾਂ ਵੀ ਸਕੂਲ ਤੋਂ ਕਟਾ ਦਿੱਤਾ।
ਇਸ ਕੱਪਲ ਦਾ ਨਾਂ ਮਾਰਕ ਫਾਈਨੇਂਸ ਤੇ ਟਿਫਨੀ ਬੇਕਰ ਹੈ। ਮਾਰਕ ਜਿਥੇ 40 ਸਾਲ ਦੇ ਹਨ, ਉਨ੍ਹਾਂ ਦੀ ਪਤਨੀ ਟਿਫਨਿ 38 ਸਾਲ ਦੀ ਹੈ। ਉਨ੍ਹਾਂ ਦੀਆਂ 3 ਧੀਆਂ ਹਨ, ਜਿਨ੍ਹਾਂ ਵਿਚੋਂ ਇਕ 9 ਸਾਲ ਦੀ ਹੈ ਤੇ ਦੂਜੀ 7 ਸਾਲ ਦੀ ਤੇ ਤੀਜੀ ਧੀ ਦੀ ਉਮਰ 6 ਸਾਲ ਹੈ। ਆਮ ਤੌਰ ‘ਤੇ ਇਸ ਉਮਰ ਵਿਚ ਮਾਤਾ-ਪਿਤਾ ਨੂੰ ਬੱਚਿਆਂ ਦੀ ਪੜ੍ਹਾਈ ਦੀ ਫਿਕਰ ਹੁੰਦੀ ਹੈ ਤੇ ਉਨ੍ਹਾਂ ਦੇ ਭਵਿੱਖ ਬਾਰੇ ਸੋਚਣ ਲੱਗਦੇ ਹਨ ਤੇ ਕਿਸੇ ਚੰਗੇ ਸਕੂਲ ਵਿਚ ਦਾਖਲਾ ਕਰਾ ਦਿੰਦੇ ਹਨ ਪਰ ਮਾਰਕ ਤੇ ਟਿਫਨੀ ਅਜਿਹਾ ਨਹੀਂ ਸੋਚਦੇ। ਉਨ੍ਹਾਂ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਸਕੂਲ ਤੋਂ ਕਢਾ ਲਿਆ ਹੈ ਤੇ ਉਨ੍ਹਾਂ ਨੂੰ ਲੈ ਕੇ ਹੁਣ ਦੁਨੀਆ ਦੀ ਸੈਰ ‘ਤੇ ਨਿਕਲ ਪਏ ਹਨ।
ਰਿਪੋਰਟ ਮੁਤਾਬਕ ਮਾਰਕ ਤੇ ਟਿਫਨੀ ਦੱਸਦੇ ਨਹ ਕਿ ਉਹ ਪਹਿਲਾਂ ਫਾਈਨਾਂਸ ਨਾਲ ਜੁੜੀ ਨੌਕਰੀ ਕਰਦੇ ਸਨ ਪਰ ਸਾਲ 2019 ਵਿਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਤੇ ਦੁਨੀਆ ਘੁੰਮਣ ਦਾ ਫੈਸਲਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਰਫ 5 ਮਹੀਨੇ ਵਿਚ ਹੀ ਸਮੁੰਦਰੀ ਰਸਤੇ ਤੋਂ 21 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ ਜਿਸ ਵਿਚ ਅਫਰੀਕਾ ਤੋਂ ਲੈ ਕੇ ਆਸਟ੍ਰੇਲੀਆ, ਸਪੇਨ ਤੇ ਸਿੰਗਾਪੁਰ ਸ਼ਾਮਲ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਯਾਤਰਾ ‘ਤੇ ਉਨ੍ਹਾਂ ਦੇ ਲਗਭਗ 56 ਲੱਖ ਰੁਪਏ ਖਰਚ ਹੋਏ ਹਨ।
ਇਹ ਵੀ ਪੜ੍ਹੋ : ਭਾਜਪਾ ਦੀ ਅਗਵਾਈ ‘ਚ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣੇਗਾ : ਰਵਨੀਤ ਬਿੱਟੂ
ਹਾਲਾਂਕਿ ਅਜਿਹਾ ਨਹੀਂ ਹੈ ਕਿ ਹੁਣ ਇਹ ਕੱਪਲ ਕੁਝ ਨਹੀਂ ਕਰਦਾ। ਉਹ ਵਰਕ ਫਰਾਮ ਹੋਮ ਕਰਦੇ ਹਨ ਤੇ ਉਸੇ ਤੋਂ ਹੁਣ ਲੱਖਾਂ ਰੁਪਏ ਦੀ ਕਮਾਈ ਕਰ ਰਹੇ ਹਨ। ਇਸ ਦੇ ਬਾਅਦ ਉਨ੍ਹਾਂ ਪੈਸਿਆਂ ਤੋਂ ਉਹ ਦੁਨੀਆ ਭਰ ਦੇ ਦੇਸ਼ਾਂ ਦੀ ਸੈਰ ਕਰਦੇ ਹਨ। ਹੁਣ ਰਹੀ ਗੱਲ ਬੱਚਿਆਂ ਨੂੰ ਪੜ੍ਹਾਉਣ ਦੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਘਰ ‘ਤੇ ਹੀ ਪੜ੍ਹਾਉਂਦੇ ਹਨ ਕਿਉਂਕਿ ਘੁੰਮਣ ਲਈ ਹਰ ਵਾਰ ਸਕੂਲ ਤੋਂ ਛੁੱਟੀ ਨਹੀਂ ਮਿਲਦੀ। ਇਸ ਲਈ ਬੱਚਿਆਂ ਨੂੰ ਸਕੂਲ ਤੋਂ ਹਮੇਸ਼ਾ ਲਈ ਕੱਢਣਾ ਹੀ ਬੇਹਤਰ ਸਮਝਿਆ।