Covid vaccine to be available: ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਅਤੇ ਬਾਇਓਨੋਟੈਕ ਵੱਲੋਂ ਵਿਕਸਤ ਕੀਤਾ ਜਾ ਰਿਹਾ ਨਵਾਂ ਕੋਵਿਡ ਟੀਕਾ ਸਭ ਕੁਝ ਠੀਕ ਹੋਣ ‘ਤੇ ਇਸ ਸਾਲ ਦੇ ਅਖੀਰ ਵਿਚ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਉਪਲਬਧ ਕਰਵਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸਦੇ ਇੱਕ ਨਿਰਮਾਤਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਹਫਤੇ ਬਾਇਓਨੋਟੈਕ ਅਤੇ ਸਹਿ-ਨਿਰਮਾਤਾ ਫਾਈਜ਼ਰ ਨੇ ਕਿਹਾ ਸੀ ਕਿ ਉਸਦੇ ਟੀਕੇ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਇਹ 90 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਵਿੱਚ ਪ੍ਰਭਾਵਸ਼ਾਲੀ ਹੋ ਸਕਦਾ ਹੈ। ਲਗਭਗ 43,000 ਲੋਕਾਂ ਨੇ ਇਸ ਜਾਂਚ ਵਿੱਚ ਹਿੱਸਾ ਲਿਆ ਸੀ ।
ਬਾਇਓਨੋਟੈਕ ਦੇ ਸਹਿ-ਸੰਸਥਾਪਕ ਅਤੇ ਸੀਈਓ ਪ੍ਰੋਫੈਸਰ ਉਗੂਰ ਸਾਹਿਨ ਨੇ ਦੱਸਿਆ ਕਿ ਅਗਲੇ ਸਾਲ ਅਪ੍ਰੈਲ ਤੱਕ ਵਿਸ਼ਵ ਭਰ ਵਿੱਚ 30 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ, “ਗਰਮੀਆਂ ਦਾ ਮੌਸਮ ਸਾਡੀ ਮਦਦ ਕਰੇਗਾ ਕਿਉਂਕਿ ਗਰਮੀ ਵਿੱਚ ਲਾਗ ਦੀ ਦਰ ਘੱਟ ਜਾਵੇਗੀ ਅਤੇ ਇਹ ਬਹੁਤ ਜਰੂਰੀ ਹੈ ਕਿ ਅਸੀਂ ਅਗਲੇ ਸਾਲ ਪਤਝੜ / ਸਰਦੀਆਂ ਤੋਂ ਪਹਿਲਾਂ ਟੀਕਾਕਰਣ ਦੀ ਉੱਚ ਦਰ ਹਾਸਿਲ ਕਰੀਏ।”
ਉਨ੍ਹਾਂ ਨੇ ਅੱਗੇ ਕਿਹਾ, “ਜੇ ਸਭ ਕੁਝ ਠੀਕ ਰਿਹਾ ਤਾਂ ਟੀਕਾ ਇਸ ਸਾਲ ਦੇ ਅੰਤ ਵਿੱਚ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਉਪਲਬਧ ਕਰਵਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ।” ਸਾਹਿਨ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਟੀਕਾ ਲੋਕਾਂ ਵਿੱਚ ਲਾਗ ਨੂੰ ਘਟਾ ਦੇਵੇਗਾ ਅਤੇ ਉਹ ਨਾਲ ਹੀ ਕਿਸੇ ਅਜਿਹੇ ਵਿਅਕਤੀ ਵਿਅਕਤੀ ਵਿੱਚ ਲੱਛਣਾਂ ਨੂੰ ਵਿਕਸਿਤ ਹੋਣ ਤੋਂ ਰੋਕੇਗਾ ਜਿਨ੍ਹਾਂ ਨੇ ਟੀਕਾ ਲਗਵਾ ਲਿਆ ਹੋਵੇਗਾ। ਉਨ੍ਹਾਂ ਕਿਹਾ “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਜਿਹੇ ਪ੍ਰਭਾਵੀ ਟੀਕਿਆਂ ਤੋਂ ਲੋਕਾਂ ਵਿੱਚ ਲਾਗ ਫੈਲਣ ਤੋਂ ਰੋਕਣ ਦੀ ਉਮੀਦ ਕੀਤੀ ਜਾਂਦੀ ਹੈ।”
ਦੱਸ ਦੇਈਏ ਕਿ ਦੁਨੀਆ ਭਰ ਵਿੱਚ ਕੋਰੋਨਾ ਕਾਰਨ ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਅਮਰੀਕਾ ਵਿੱਚ ਮਹਾਂਮਾਰੀ ਦੇ 1,09,08,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ 2,45,600 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਇਹ ਵੀ ਦੇਖੋ: ਖੇਤੀ ਕਾਨੂੰਨਾਂ ਖਿਲਾਫ ਮੋਦੀ ਸਰਕਾਰ ਨੂੰ ਵਖਤ ਪਾਉਣਗੇ ਕਿਸਾਨ ?