ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ । ਕਈ ਦੇਸ਼ਾਂ ਵਿੱਚ ਟੀਕਾਕਰਨ ਤੋਂ ਬਾਅਦ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੋਵਿਡ ਦੇ ਕਈ ਵੇਰੀਐਂਟ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਓਮੀਕ੍ਰੋਨ ਨੂੰ ਹੁਣ ਤੱਕ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਕੋਰੋਨਾ ਵੇਰੀਐਂਟ ਦੱਸਿਆ ਜਾ ਰਿਹਾ ਹੈ, ਪਰ ਓਮੀਕ੍ਰੋਨ ਦੀ ਤੁਲਨਾ ਵਿੱਚ ਡੈਲਟਾ ਵੇਰੀਐਂਟ ਜ਼ਿਆਦਾ ਘਾਤਕ ਹੈ । ਪਿਛਲੇ ਸਾਲ ਜ਼ਿਆਦਾਤਰ ਦੇਸ਼ਾਂ ਵਿੱਚ ਡੈਲਟਾ ਵੇਰੀਐਂਟ ਦਾ ਪ੍ਰਭਾਵ ਰਿਹਾ । ਹੁਣ ਓਮੀਕ੍ਰੋਨ ਅਤੇ ਡੈਲਟਾ ਵੇਰੀਐਂਟ ਦੇ ਮਿਲਣ ਨਾਲ ਨਵੇਂ ਵੇਰੀਐਂਟ ਦਾ ਖਤਰਾ ਦਿਖਣ ਲੱਗ ਗਿਆ ਹੈ ।
ਡੈਲਟਾਕ੍ਰੋਨ ਵੈਰੀਐਂਟ ਦਾ ਪਹਿਲਾ ਮਾਮਲਾ ਬ੍ਰਿਟੇਨ ਵਿੱਚ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਸਾਈਪ੍ਰਸ ਵਿੱਚ ਡੈਲਟਾਕ੍ਰੋਨ ਖੋਜਿਆ ਗਿਆ ਸੀ। ਉਸ ਸਮੇਂ ਸਾਈਪ੍ਰਸ ਯੂਨੀਵਰਸਿਟੀ ਵਿੱਚ ਬਾਇਓਟੈਕਨਾਲੋਜੀ ਅਤੇ ਮੋਲਿਕਿਊਲਰ ਬਾਇਓਲੋਜੀ ਦੀ ਪ੍ਰਯੋਗਸ਼ਾਲਾ ਦੇ ਮੁਖੀ ਡਾ. ਲਿਓਨਡੀਓਸ ਕੋਸਟ੍ਰਿਕਸ ਨੇ ਡੈਲਟਾਕ੍ਰੋਨ ਦੀ ਖੋਜ ਕੀਤੀ ਸੀ । ਦਾਅਵਾ ਕੀਤਾ ਗਿਆ ਸੀ ਕਿ ਇਹ ਹਾਈਬ੍ਰਿਡ ਵੈਰੀਐਂਟ ਬਹੁਤ ਜ਼ਿਆਦਾ ਛੂਤ ਵਾਲੇ ਓਮੀਕ੍ਰੋਨ ਦੀ ਥਾਂ ਲੈ ਸਕਦਾ ਹੈ । ਹਾਲਾਂਕਿ, ਬਹੁਤ ਸਾਰੇ ਮਾਹਿਰਾਂ ਨੇ ਇਸ ਵੈਰੀਐਂਟ ਨੂੰ ਲੈ ਕੇ ਪ੍ਰਯੋਗਸ਼ਾਲਾ ਦੀ ਗਲਤੀ ਦੱਸਿਆ ਸੀ।
ਡੈਲਟਾਕ੍ਰੋਨ ਨੂੰ ਓਮੀਕ੍ਰੋਨ ਅਤੇ ਡੈਲਟਾ ਦਾ ਹਾਈਬ੍ਰਿਡ ਵੈਰੀਐਂਟ ਦੱਸਿਆ ਜਾ ਰਿਹਾ ਹੈ। ਕੋਰੋਨਾ ਸੰਕਰਮਿਤ ਮਰੀਜ਼ ਜਦੋਂ ਡੈਲਟਾ ਅਤੇ ਓਮੀਕ੍ਰੋਨ ਦੋਵੇਂ ਵੈਰੀਐਂਟ ਪ੍ਰਭਾਵਿਤ ਹੁੰਦੇ ਹਨ ਤਾਂ ਉਸਨੂੰ ਡੈਲਟਾਕ੍ਰੋਨ ਵੈਰੀਐਂਟ ਨਾਲ ਸੰਕਰਮਿਤ ਮੰਨਿਆ ਜਾ ਸਕਦਾ ਹੈ । ਇਸ ਵੈਰੀਐਂਟ ਬਾਰੇ ਯੂਕੇ ਹੈਲਥ ਸਕਿਓਰਿਟੀ ਏਜੰਸੀ ਦੀ ਹਫਤਾਵਾਰੀ ਵੈਰੀਐਂਟ ਸਰਵੀਲਾਂਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨਵੇਂ ਵੈਰੀਐਂਟ ਨਾਲ ਜੁੜੀਆਂ ਬੀਮਾਰੀਆਂ ਦੀ ਗੰਭੀਰਤਾ ਅਤੇ ਵੈਕਸੀਨ ਦਾ ਪ੍ਰਭਾਵ ਦਾ ਪਤਾ ਨਹੀਂ ਚੱਲ ਸਕਿਆ ਹੈ। ਪਰ ਫਿਲਹਾਲ ਅਧਿਕਾਰੀਆਂ ਨੇ ਇਸ ਨੂੰ ਘੱਟ ਗੰਭੀਰ ਸ਼੍ਰੇਣੀ ਦੇ ਰੂਪ ਵਿੱਚ ਰੱਖਿਆ ਹੈ। ਕਾਰਨ ਇਹ ਹੈ ਕਿ ਹੁਣ ਤੱਕ ਇਸਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ।
ਮੰਨਿਆ ਜਾ ਰਿਹਾ ਹੈ ਕਿ ਇਹ ਵੈਰੀਐਂਟ ਜ਼ਿਆਦਾ ਖਤਰਨਾਕ ਨਹੀਂ ਹੈ । ਈਸਟ ਐਂਗਲੀਆ ਯੂਨੀਵਰਸਿਟੀ ਵਿੱਚ ਛੂਤ ਦੀਆਂ ਬੀਮਾਰੀਆਂ ਦੇ ਮਾਹਰ ਪ੍ਰੋਫੈਸਰ ਪਾਲ ਹੰਟਰ ਨੇ ਦਲੀਲ ਦਿੱਤੀ ਕਿ ਯੂਕੇ ਵਿੱਚ ਡੈਲਟਾ ਅਤੇ ਓਮੀਕ੍ਰੋਨ ਦੋਵਾਂ ਰੂਪਾਂ ਦੇ ਵਿਰੁੱਧ ਇਮਿਊਨਿਟੀ ਦਾ ਪੱਧਰ ਬਹੁਤ ਮਜ਼ਬੂਤ ਅਤੇ ਬਿਹਤਰ ਹੋ ਗਿਆ ਹੈ । ਦੋਵਾਂ ਵੈਰੀਐਂਟ ਦੇ ਮਾਮਲੇ ਵੀ ਘੱਟ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: