ਸੋਸ਼ਲ ਮੀਡੀਆ ‘ਤੇ ਕਈ ਖੌਫ਼ਨਾਕ ਅਤੇ ਡਰਾਉਣੇ ਵੀਡੀਓਜ਼ ਖੂਬ ਵਾਇਰਲ ਹੁੰਦੇ ਹਨ। ਕੁਝ ਵੀਡੀਓ ਦੇਖ ਕੇ ਯੂਜ਼ਰਸ ਹੈਰਾਨ ਹੋ ਜਾਂਦੇ ਹਨ । ਹਵਾਈ ਅੱਡੇ ‘ਤੇ ਜਹਾਜ਼ ਦੇ ਕਰੈਸ਼ ਅਤੇ ਐਮਰਜੈਂਸੀ ਲੈਂਡਿੰਗ ਦੀਆਂ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖੀਆਂ ਹੋਣਗੀਆਂ। ਹੁਣ ਅਜਿਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਕਾਰਗੋ ਜਹਾਜ਼ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਦਾ ਦਿਖਾਈ ਦੇ ਰਿਹਾ ਹੈ।
ਜਹਾਜ਼ ਦੀ ਲੈਂਡਿੰਗ ਇੰਨੀ ਡਰਾਉਣੀ ਹੈ ਕਿ ਇਸ ਨੂੰ ਦੇਖ ਕੇ ਯੂਜ਼ਰਸ ਆਪਣੀਆਂ ਉਂਗਲਾਂ ਤੱਕ ਚਬਾਉਣ ਲਈ ਮਜਬੂਰ ਹੋ ਜਾਣਗੇ। ਦਰਅਸਲ, ਵਾਇਰਲ ਹੋ ਰਹੀ ਵੀਡੀਓ ਵਿੱਚ ਡੀਐਚਐਲ ਕੰਪਨੀ ਦਾ ਜਹਾਜ਼ ਐਮਰਜੈਂਸੀ ਲੈਂਡਿੰਗ ਦੌਰਾਨ ਏਅਰਪੋਰਟ ਦੇ ਰਨਵੇਅ ‘ਤੇ ਫਿਸਲਦਾ ਅਤੇ ਦੋ ਟੁਕੜਿਆਂ ਵਿੱਚ ਟੁੱਟਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜੁਆਨ ਸੈਂਟਾਮਾਰੀਆ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਹੈ, ਜਿੱਥੇ ਐਮਰਜੈਂਸੀ ਲੈਂਡਿੰਗ ਦੌਰਾਨ ਡੀਐਚਐਲ ਦਾ ਬੋਇੰਗ 757-200 ਕਾਰਗੋ ਜਹਾਜ਼ ਕਰੈਸ਼ ਹੋ ਗਿਆ। DHL ਦਾ ਇਹ ਬੋਇੰਗ ਗੌਟਮਾਲਾ ਜਾ ਰਿਹਾ ਸੀ ਪਰ ਹਾਈਡ੍ਰੋਲਿਕਸ ਸਿਸਟਮ ਵਿੱਚ ਕੁਝ ਖਰਾਬੀ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਇਹ ਵੀ ਪੜ੍ਹੋ: ਪਾਕਿਸਤਾਨ ‘ਚ ਡਿੱਗੀ ਇਮਰਾਨ ਖਾਨ ਦੀ ਸਰਕਾਰ, ਬੇਭਰਸੋਗੀ ਮਤੇ ਦੇ ਪੱਖ ‘ਚ ਪਈਆਂ 174 ਵੋਟਾਂ
ਇਸ ਤਰ੍ਹਾਂ ਜਹਾਜ਼ ਦਾ ਦੋ ਹਿੱਸਿਆਂ ਵਿੱਚ ਟੁੱਟ ਜਾਣਾ ਆਮ ਗੱਲ ਨਹੀਂ ਹੈ। ਰਾਹਤ ਦੀ ਗੱਲ ਇਹ ਹੈ ਕਿ ਡੀਐਚਐਲ ਕੰਪਨੀ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਜਹਾਜ਼ ਹਾਦਸੇ ਦੌਰਾਨ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ । ਇਸ ਦੇ ਨਾਲ ਹੀ ਡੀਐਚਐਲ ਕੰਪਨੀ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”