ਦੁਬਈ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ। ਹਾਲਾਂਕਿ, ਅਜਿਹੇ ਸਾਰੇ ਲੋਕਾਂ ਲਈ ਯੂਏਈ ਦੁਆਰਾ ਮਨਜ਼ੂਰਸ਼ੁਦਾ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣਾ ਲਾਜ਼ਮੀ ਹੈ।
ਦਰਅਸਲ, ਦੁਬਈ ਵਿੱਚ ਸੰਕਟ ਅਤੇ ਆਫ਼ਤ ਪ੍ਰਬੰਧਨ ਦੀ ਸੁਪਰੀਮ ਕਮੇਟੀ ਨੇ ਦੱਖਣੀ ਅਫਰੀਕਾ, ਨਾਈਜੀਰੀਆ ਅਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਸਬੰਧ ਵਿੱਚ ਦੁਬਈ ਦੇ ਟ੍ਰੈਵਲ ਪ੍ਰੋਟੋਕੋਲ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ ਹੈ ।
ਇਸ ਕਮੇਟੀ ਦੀ ਅਗਵਾਈ ਸ਼ੇਖ ਮਨਸੂਰ ਬਿਨ ਮੁਹੰਮਦ ਬਿਨ ਰਾਸ਼ਿਦ ਮਕਤੂਮ ਨੇ ਕੀਤੀ ।ਇਸ ਨਵੇਂ ਨਿਯਮ ਦੇ ਤਹਿਤ ਭਾਰਤ, ਨਾਈਜੀਰੀਆ ਅਤੇ ਦੱਖਣੀ ਅਫਰੀਕਾ ਦੇ ਯਾਤਰੀ ਸਫ਼ਰ ਕਰ ਸਕਣਗੇ, ਜਿਨ੍ਹਾਂ ਕੋਲ ਰੈਜ਼ੀਡੈਂਟ ਵੀਜ਼ਾ ਹੋਵੇਗਾ।
ਇਸਦੇ ਅਨੁਸਾਰ ਭਾਰਤ ਤੋਂ ਦੁਬਈ ਆਉਣ ਵਾਲੇ ਯਾਤਰੀਆਂ ਨੂੰ ਸਿਰਫ਼ ਕਾਨੂੰਨੀ ਰਿਹਾਇਸ਼ੀ ਵੀਜ਼ਾ ਦੀ ਜ਼ਰੂਰਤ ਹੋਵੇਗੀ, ਜੋ ਕਿ ਸੰਯੁਕਤ ਅਰਬ ਅਮੀਰਾਤ ਵੱਲੋਂ ਪ੍ਰਮਾਣਿਤ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਲਾਇ ਚੁੱਕੇ ਹਨ। ਰਿਪੋਰਟ ਦੇ ਅਨੁਸਾਰ UAE ਸਰਕਾਰ ਨੇ ਜਿਹੜੀਆਂ ਚਾਰ ਵੈਕਸੀਨ ਨੂੰ ਮਾਨਤਾ ਦਿੱਤੀ ਹੈ, ਉਨ੍ਹਾਂ ਵਿੱਚ ਸਿਨੋਫਰਮਾ, ਫਾਈਜ਼ਰ-ਬਿਓਨਟੈਕ, ਸਪੂਤਨਿਕ-ਵੀ ਅਤੇ ਆਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਸ਼ਾਮਿਲ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੰਯੁਕਤ ਅਰਬ ਅਮੀਰਾਤ ਸਣੇ ਕਈ ਦੇਸ਼ਾਂ ਨੇ ਹਵਾਈ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਦੁਬਈ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਅਤੇ ਭਾਰਤੀ ਯਾਤਰੀਆਂ ਲਈ ਪਾਬੰਦੀਆਂ ਵਿੱਚ ਥੋੜ੍ਹੀ ਢਿੱਲ ਦਿੱਤੀ ਗਈ ਹੈ।
ਇਹ ਵੀ ਦੇਖੋ: ਚਾਹੁੰਦੀ ਤਾਂ ਵਿਦੇਸ਼ ਜਾ ਸਕਦੀ ਸੀ, ਲੱਖਾਂ ਕਮਾ ਸਕਦੀ ਸੀ ਪਰ ਮਿਹਨਤ ਕਰਕੇ DSP ਬਣੀ Jalalabad ਦੀ ਧੀ