ਦੁਬਈ ਦੇ ਕ੍ਰਾਊਨ ਪ੍ਰਿੰਸ ਹਮਦਾਨ ਦੇ ਘਰ ਧੀ ਦਾ ਜਨਮ ਹੋਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਇਹ ਜਾਣਕਾਰੀ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਨਾਂ ‘ਹਿੰਦ’ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸ਼ਾਹੀ ਜੋੜੇ ਦੇ ਦੋ ਪੁੱਤ ਤੇ ਇਕ ਧੀ ਵੀ ਹੈ। ਹਮਦਾਨ ਸਾਲ 2008 ਤੋਂ ਹੀ ਦੁਬਈ ਦੇ ਕ੍ਰਾਊਨ ਪ੍ਰਿੰਸ ਹਨ। ਨਾਲ ਹੀ ਉਹ ਸੰਯੁਕਤ ਅਰਬ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਵੀ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਸ਼ੇਖ ਹਮਦਾਨ ਨੇ ਧੀ ਦਾ ਨਾਂ ‘ਹਿੰਦ’ ਆਪਣੀ ਨਾਂ ਸ਼ੇਖਾ ਹਿੰਦ ਬਿੰਤ ਮਕਤੂਮ ਬਿਨ ਜੁਮਾ ਅਲ ਮਕਤੂਮ ਦੇ ਸਨਮਾਨ ਵਿੱਚ ਨਾਂ ਰੱਖਿਆ ਹੈ। ਸ਼ੇਖ ਹਮਦਾਨ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਅਤੇ ਸ਼ੇਖ ਹਿੰਦ ਬਿਨਤ ਮਕਤੂਮ ਬਿਨ ਜੁਮਾ ਅਲ ਮਕਤੂਮ ਦਾ ਦੂਜਾ ਪੁੱਤਰ ਹੈ। ਸ਼ੇਖ ਹਮਦਾਨ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਲਗਭਗ 17 ਮਿਲੀਅਨ ਹੈ। ਉਹ@faz3 ‘ਤੇ ਪੋਸਟ ਜ਼ਰੀਏ ਆਪਣੀ ਜੀਵਨ ਦੀਆਂ ਝਲਕੀਆਂ ਸਾਂਝਾ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ‘ਚ ਹੰਗਾਮਾ, AAP ਨੇ ਪ੍ਰਤਾਪ ਬਾਜਵਾ ਵੱਲੋਂ ਸੀਚੇਵਾਲ ‘ਤੇ ਕੀਤੀ ਟਿੱਪਣੀ ‘ਤੇ ਜਤਾਈ ਨਰਾਜ਼ਗੀ
ਸ਼ੇਖ ਹਮਦਾਨ ਨੇ ਸ਼ੇਖਾ ਬਿੰਤ ਸਈਦ ਬਿਨ ਥਾਨੀ ਅਲ ਮਕਤੂਮ ਨਾਲ ਸਾਲ 2019 ਵਿਚ ਵਿਆਹ ਕੀਤਾ ਸੀ। ਸ਼ੇਖਾ ਦੁਬਈ ਦੇ ਸ਼ਾਸਕ ਪਰਿਵਾਰ ਅਲ ਮਕਤੂਮ ਪਰਿਵਾਰ ਤੋਂ ਹੈ। ਸ਼ਾਹੀ ਜੀਵਨ ਜਿਊਣ ਦੇ ਬਾਅਦ ਵੀ ਉਹ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ। ਧੀ ਦੇ ਜਨਮ ਤੋਂ ਪਹਿਲਾਂ ਸ਼ਾਹੀ ਜੋੜੇ ਦੇ ਦੋ ਬੇਟੇ ਤੇ ਇਕ ਧੀ ਹੈ। ਜੁੜਵਾ ਸ਼ੇਖਾ ਤੇ ਰਾਸ਼ਿਦ ਦਾ ਜਨਮ ਮਈ 2021 ਵਿਚ ਹੋਇਆ ਸੀ ਤੇ ਫਰਵਰੀ 2023 ਵਿਚ ਪੁੱਤ ਦਾ ਜਨਮ ਹੋਇਆ ਜਿਸ ਦਾ ਨਾਂ ਮੁਹੰਮਦ ਬਿਨ ਹਮਦਾਨ ਬਿਨ ਮੁਹੰਮਦ ਅਲ ਮਕਤੂਮ ਰੱਖਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
