Dump truck drivers strike: GTA ਦੇ ਲਾਗੇ ਦੀਆਂ ਸਕੇਲਾਂ ‘ਤੇ ਡੰਪ ਟਰੱਕ ਡਰਾਈਵਰਾਂ ਵੱਲੋ ਪਿਛਲੇ ਕੁਝ ਦਿਨਾਂ ਤੋ ਰੋਸ ਵਜੋਂ ਹੜਤਾਲ ਕੀਤੀ ਜਾ ਰਹੀ ਹੈ । ਦੱਸ ਦੇਈਏ ਕਿ ਡੰਪ ਟਰੱਕ ਡਰਾਈਵਰ ੳਨਟਾਰੀਉ ਟਰਾਂਸਪੋਰਟ ਮਨਿਸਟਰੀ ਵੱਲੋ ਉਲੀਕੇ ਗਏ ਕਾਨੂੰਨਾਂ ਦੇ ਵਿੱਚ ਕੀਤੇ ਗਏ ਬਦਲਾਅ ਤੋਂ ਖੁਸ਼ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੇ ਆਪਣੇ ਟਰੱਕ ਰੋਸ ਵਜੋਂ ਸਕੇਲਾਂ ‘ਤੇ ਖੜ੍ਹੇ ਕਰ ਦਿੱਤੇ ਹਨ ।
ਦਰਅਸਲ, 1 ਜਨਵਰੀ 2021 ਤੋਂ ੳਨਟਾਰੀਉ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਸਾਰੇ ਡੰਪ ਟਰੱਕਾਂ ਲਈ ਭਾਰ ਤੋਂ ਵੱਧ ਕੇ ਲੋਡ ਹੋਣ ਤੇ ਵਾਧੂ ਡ੍ਰੌਪ-ਡਾਉਨ ਸਟੀਅਰ ਐਕਸਲ ਹੋਣਾ ਲਾਜ਼ਮੀ ਕੀਤਾ ਗਿਆ ਸੀ । ਇਸ ਮਾਮਲੇ ਵਿੱਚ ਕੈਰੀਅਰਾਂ ਦਾ ਕਹਿਣਾ ਹੈ ਕਿ ਉਪਕਰਣ ਮਹਿੰਗੇ ਹਨ ਅਤੇ ਕੈਰੀਅਰਾਂ ‘ਤੇ ਇੱਕ ਨਾਜਾਇਜ਼ ਬੋਝ ਹਨ ਜੋ ਪਹਿਲਾਂ ਹੀ ਕੋਵਿਡ-19 ਦੇ ਭਾਰ ਹੇਠ ਸੰਘਰਸ਼ ਕਰ ਰਹੇ ਹਨ ।
ਦੱਸ ਦੇਈਏ ਕਿ ੳਨਟਾਰੀਉ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਇੰਨਾ ਨਵੀਂਆਂ ਤਜ਼ਵੀਜਾਂ ਨੂੰ ਪਹਿਲਾਂ ਸਾਲ 2011 ਵਿੱਚ ਹੀ ਨਿਰਧਾਰਤ ਕਰ ਦਿੱਤਾ ਗਿਆ ਸੀ, ਪਰ ਡੰਪ ਟਰੱਕ ਕੈਰੀਅਰ ਕੰਪਨੀਆਂ ਨੂੰ ਆਪਣੇ ਟਰੱਕਾਂ ਨੂੰ ਅਪਡੇਟ ਕਰਨ ਲਈ ਮੰਤਰਾਲੇ ਵੱਲੋ 10 ਸਾਲ ਦਿੱਤੇ ਗਏ ਸਨ । ਗ੍ਰੇਸ ਪੀਰੀਅਡ ਦੀ ਸਮਾਪਤੀ ਉਪਰੰਤ ਮੰਤਰਾਲੇ ਵੱਲੋ ਕੈਰੀਅਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਇਸ ਉਪਕਰਣ ਨੂੰ ਲਵਾਉਣ ਜਿਨ੍ਹਾਂ ਨੇ ਅਜੇ ਤੱਕ ਆਪਣੇ ਲੋਡ ਭਾਰ ਨੂੰ ਘਟਾਉਣ ਲਈ ਅਪਗ੍ਰੇਡ ਨਹੀਂ ਕੀਤਾ ਹੈ । ਇਸ ਸਿਸਟਮ ਦੇ ਮਹਿੰਗੇ ਹੋਣ ਕਾਰਨ ਟਰੱਕ ਕੈਰੀਅਰ ਆਪਣੀਆਂ ਮੁਸ਼ਕਿਲਾਂ ਬਾਬਤ ਹੁਣ ਹੜਤਾਲ ਕਰ ਰਹੇ ਹਨ।
ਇਹ ਵੀ ਦੇਖੋ: Harjeet Grewal ਦਾ ਵੱਡਾ ਬਿਆਨ , Kisan ਭਾਲਦੇ ਮਸਲੇ ਦਾ ਹੱਲ, ਪਰ Kisan Leader ਨਹੀਂ ਚਾਹੁੰਦੇ …..