ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਆਪਣੇ ਬੇਟੇ ਦਾ ਨਾਂ ਭਾਰਤੀ ਵਿਗਿਆਨੀ ਦੇ ਨਾਂ ‘ਤੇ ਰੱਖਿਆ ਹੈ। ਖੁਦ ਐਲੋਨ ਮਸਕ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਲੈਕਟ੍ਰੋਨਿਕਸ ਤੇ ਸੂਚਨਾ ਉਦਯੋਗਿਕ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬ੍ਰਿਟੇਨ ਵਿਚ ਹੋ ਰਹੇ ਏਆਈ ਸੁਰੱਖਿਆ ਸੰਮੇਲਨ 2023 ਵਿਚ ਭਾਰਤ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਟੇਸਲਾ ਦੇ ਸੀਈਓ ਏਲਨ ਮਸਕ ਨਾਲ ਹੋਈ।
ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਮੁਲਾਕਾਤ ਐਲੋਨ ਮਸਕ ਨਾਲ ਹੋਈ ਤਾਂ ਉਨ੍ਹਾਂ ਨੇ ਆਪਣੇ ਬੇਟੇ ਦੇ ਮਿਡਲ ਨਾਂ ਬਾਰੇ ਦੱਸਿਆ। ਰਾਜੀਵ ਚੰਦਰਸ਼ੇਖਰ ਨੇ ਮਾਈਕ੍ਰੋਬਲਾਗਿੰਗ ਸਾਈਟ ‘ਐਕਸ’ ‘ਤੇ ਲਿਖਿਆ ਕਿ ਐਲੋਨ ਮਸਕ ਤੇ ਸ਼ਿਵਾਨ ਜਿਲਿਸ ਤੋਂ ਪੈਦਾ ਹੋਏ ਬੇਟੇ ਦਾ ਮਿਡਲ ਨਾਂ ‘ਚੰਦਰਸ਼ੇਖਰ’ ਹੈ।ਇਹ ਨਾਂ 1983 ਦੇ ਨੋਬਲ ਭੌਤਿਕ ਵਿਗਿਆਨੀ ਪ੍ਰੋਫੈਸਰ ਐੱਸ. ਚੰਦਰਸ਼ੇਖਰ ਦੇ ਨਾਂ ‘ਤੇ ਹੈ।
ਮਸਕ ਨਾਲ ਫੋਟੋ ਸ਼ੇਅਰ ਕਰਦਿਆਂ ਕੇਂਦਰੀ ਮੰਤਰੀ ਨੇ ਲਿਖਿਆ ਦੇਖੋ ਬ੍ਰਿਟੇਨ ਦੇ ਬੈਲੇਚਲੇ ਪਾਰਕ ਵਿਚ ਏਆਈ ਸੁਰੱਖਿਆ ਸਿਖਰ ਸੰਮੇਲਨ ਦੌਰਾਨ ਮੇਰੀ ਮੁਲਾਕਾਤ ਕਿਸ ਨਾਲ ਹੋਈ। ਐਲੋਨ ਮਸਕ ਨੇ ਦੱਸਿਆ ਕਿ ਸ਼ਿਵਾਨ ਤੇ ਉਨ੍ਹਾਂ ਦੇ ਬੇਟੇ ਦਾ ਮਿਡਲ ਨਾਂ ‘ਚੰਦਰਸ਼ੇਖਰ’ ਹੈ ਜਿਸ ਦਾ ਨਾਂ 1983 ਦੇ ਨੋਬਲ ਭੌਤਿਕ ਵਿਗਿਆਨੀ ਪ੍ਰੋਫੈਸਰ ਐੱਸ. ਚੰਦਰਸ਼ੇਖਰ ਦੇ ਨਾਂ ‘ਤੇ ਰੱਖਿਆ ਗਿਆ ਹੈ।
ਆਪਣੇ ਬੇਟੇ ਦੇ ਨਾਂ ਦਾ ਖੁਲਾਸਾ ਕਰਦੇ ਹੋਏ ਖੁਦ ਸ਼ਿਵਾਨ ਜਿਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਰਾਜੀਵ ਚੰਦਰਸ਼ੇਖਰ ਦੇ ਟਵੀਟ ਦਾ ਜਵਾਬ ਦਿੰਦਿਆਂ ਸ਼ਿਵਾਨ ਜਿਲਿਸ ਨੇ ਲਿਖਿਆ-‘ਹਾਹਾ, ਹਾਂ, ਇਹ ਸੱਚ ਹੈ। ਅਸੀਂ ਉਸ ਨੂੰ ਸ਼ਾਰਟ ਵਿਚ ਸ਼ੇਖਰ ਕਹਿੰਦੇ ਹਾਂ ਪਰ ਇਹ ਨਾਂ ਸਾਡੇ ਬੱਚਿਆਂ ਦੀ ਵਿਰਾਸਤ ਤੇ ਬੇਮਿਸਾਲ ਸੁਬ੍ਰਾਮਣੀਅਮ ਚੰਦਰਸ਼ੇਖਰ ਦੇ ਸਨਮਾਨ ਵਿਚ ਚੁਣਿਆ ਗਿਆ ਸੀ।’
ਦੱਸ ਦੇਈਏ ਕਿ ਐਲੋਨ ਮਸਕ ਤੇ ਸ਼ਿਵਾਨ ਜਿਲਿਸ ਨੇ ਵਿਆਹ ਨਹੀਂ ਕੀਤਾ ਹੈ ਪਰ ਦੋਵਾਂ ਦੇ ਜੁੜਵੇਂ ਬੱਚੇ ਹਨ। ਸ਼ਿਵਾਨ ਏਲਿਸ ਜਿਲਿਸਇਕ ਕੈਨੇਡੀਆਈ ਵੈਂਚਰ ਕੈਪਿਟਲਿਸਟ ਹੈ ਜੋ ਟੈਕਨਾਲੋਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਹ ਨਿਊਰਾਲਿੰਕ ਦੀ ਡਾਇਰੈਕਟਰ ਵੀ ਹੈ। ਨਿਊਰਾਲਿੰਕ ਕਾਰਪੋਰੇਸ਼ਨ ਐਲੋਨ ਮਸਕ ਵੱਲੋਂ ਸਥਾਪਤ ਇਕ ਨਿਊਰੋਟੈਕਨਾਲੋਜੀ ਕੰਪਨੀ ਹੈ ਜੋ ਇੰਪਲਾਂਟੇਬਲ ਬ੍ਰੇਨ ਮਸ਼ੀਨ ਇੰਟਰਫੇਸ ਵਿਕਸਿਤ ਕਰਦੀ ਹੈ।
ਇਹ ਵੀ ਪੜ੍ਹੋ : RBI ਦੀ ਵੱਡੀ ਕਾਰਵਾਈ, ਪੀਐੱਨਬੀ ਤੇ ਫੈਡਰਲ ਬੈਂਕ ‘ਤੇ ਲਗਾਇਆ ਜੁਰਮਾਨਾ
ਇਸ ਤੋਂ ਪਹਿਲਾਂ ਬ੍ਰਿਟੇਨ ਵਿਚ ਏਆਈ ਸੁਰੱਖਿਆ ਸੰਮੇਲਨ 2023 ਵਿਚ ਭਾਰਤ ਦੀ ਅਗਵਾਈ ਕਰ ਰਹੇ ਕੇਂਦਰੀ ਮੰਤਰੀ ਨੇ ਦਸੰਬਰ 2023 ਵਿਚ ਹੋਣ ਵਾਲੇ ‘ਜੀਪੀਏਆਈ ਐਂਡ ਇੰਡੀਆ ਏਆਈ ਸੰਮੇਲਨ ਲਈ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਜੀਪੀਏਆਈ) ‘ਤੇ ਗਲੋਬਲ ਪਾਰਟਨਰਸ਼ਿਪ ਦੀ ਪ੍ਰਧਾਨਗੀ ਦੇ ਤੌਰ ‘ਤੇ ਏਆਈ ‘ਤੇ ਇੱਕ ਅਗਵਾਈ ਵਾਲਾ ਰੁਖ ਅਪਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ : –