ਇਨਸਾਨ ਦਾ ਚਿਹਰਾ ਉਮਰ ਦੇ ਹਿਸਾਬ ਨਾਲ ਢਲਣ ਲੱਗਦਾ ਹੈ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਚਿਹਰੇ ਤੋਂ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਰਜਰੀ ਜ਼ਰੀਏ ਇਨਸਾਨ ਦੇ ਚਿਹਰੇ ਨੂੰ ਅਜਿਹਾ ਬਣਾਇਆ ਜਾ ਸਕਦਾ ਹੈ ਜਿਸ ਨਾਲ ਉਹ ਆਪਣੀ ਉਮਰ ਤੋਂ ਅੱਧਾ ਲੱਗੇ। ਜੀ ਹਾਂ, ਅਜਿਹਾ ਹੀ ਇਕ ਸ਼ਖਸ ਕਾਫੀ ਚਰਚਾ ਵਿਚ ਹੈ।
ਤੁਰਕੀ ਦੇ ਇਕ ਪਲਾਸਟਿਕ ਸਰਜਨ ਨੇ ਇਕ ਅਜਿਹੇ ਸ਼ਖਸ ਦੇ ਚਿਹਰੇ ਵਿਚ ਬਦਲਾਅ ਕੀਤਾ ਹੈ ਜੋ ਆਪਣੀ ਉਮਰ ਤੋਂ 30 ਸਾਲ ਛੋਟਾ ਦਿਖਣ ਲੱਗਾ ਹੈ। ਇਸ ਪਲਾਸਟਿਕ ਸਰਜਨ ਦਾ ਨਾਂ ਏਸਟੇ ਮੇਡ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਕੰਮ ਬਾਰੇ ਦੱਸਿਆ ਹੈ ਤੇ ਉਸ ਸ਼ਖਸ ਦੀ ਤਸਵੀਰ ਵੀ ਸ਼ੇਅਰ ਕੀਤੀਹੈ ਜਿਸ ਵਿਚ ਉਨ੍ਹਾਂ ਨੇ ਪਲਾਸਟਿਕ ਸਰਜਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਈਕਲ ਨਾਂ ਦੇ ਸ਼ਖਸ ਦਾ ਉਨ੍ਹਾਂ ਨੇ ਹੇਅਰ ਟ੍ਰਾਂਸਪਲਾਂਟ ਕੀਤਾ ਤੇ ਫਿਰ ਫੇਸ ਸਰਜਰੀ ਵੀ ਕੀਤੀ ਜਿਸ ਦੇ ਬਾਅਦ ਉਸ ਦੇ ਚਿਹਰੇ ਵਿਚ ਹੈਰਾਨ ਕਰ ਦੇਣ ਵਾਲੇ ਬਦਲਾਅ ਆਇਆ।
ਇਹ ਵੀ ਪੜ੍ਹੋ : ਲੁਧਿਆਣਾ ਸੀਟ ਤੋਂ ਕਾਂਗਰਸ ਦੇ ਰਾਜਾ ਵੜਿੰਗ ਜਿੱਤੇ, BJP ਦੇ ਬਿੱਟੂ ਨੂੰ 21,000 ਤੋਂ ਵੱਧ ਵੋਟਾਂ ਨਾਲ ਹਰਾਇਆ
ਡਾਕਟਰ ਐਸਟ ਮੇਡ ਦਾ ਇਹ ਅਨੋਖਾ ਕੰਮ ਟਵਿੱਟਰ ‘ਤੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ @D_Radiance ਨਾਂ ਦੇ ਇੱਕ ਉਪਭੋਗਤਾ ਨੇ ਪਲਾਸਟਿਕ ਸਰਜਨ ਦੀ ਪੋਸਟ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ, ਜਿਸ ਵਿੱਚ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਮਾਈਕਲ ਦੀਆਂ ਤਸਵੀਰਾਂ ਵੀ ਹਨ। ਤੁਸੀਂ ਦੇਖ ਸਕਦੇ ਹੋ ਕਿ ਇਕ ਤਸਵੀਰ ‘ਚ ਮਾਈਕਲ ਕਿੰਨਾ ਬੁੱਢਾ ਨਜ਼ਰ ਆ ਰਿਹਾ ਹੈ, ਜਿਵੇਂ ਕਿ ਉਹ 60-65 ਸਾਲ ਦਾ ਹੈ, ਜਦਕਿ ਦੂਜੀ ਤਸਵੀਰ ‘ਚ ਉਹ 30-35 ਸਾਲ ਦੇ ਵਿਅਕਤੀ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਹੁਣ ਤੱਕ ਲੱਖਾਂ ਲੋਕ ਇਸ ਪੋਸਟ ਨੂੰ ਦੇਖ ਚੁੱਕੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।