FIFA World Cup 2022: ਕਤਰ ਨੂੰ FIFA ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਤਿਆਰ ਕਰਨ ਦੌਰਾਨ ਪਿਛਲੇ ਦਹਾਕੇ ਵਿੱਚ ਘੱਟ ਤੋਂ ਘੱਟ 6500 ਵਿਦੇਸ਼ੀ ਕਾਮਿਆਂ ਦੀ ਮੌਤ ਹੋ ਗਈ ਹੈ । ਮਰਨ ਵਾਲਿਆਂ ਵਿੱਚ ਸਭ ਤੋਂ ਵੱਧ ਕਾਮੇ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਸਨ । ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਸੰਬਰ 2010 ਤੋਂ ਜਦੋਂ ਕਤਰ ਨੂੰ 22ਵੇਂ ਫੀਫਾ ਵਰਲਡ ਕੱਪ ਲਈ ਚੁਣਿਆ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਦੇਸ਼ਾਂ ਦੇ ਲਗਭਗ 12 ਲੋਕਾਂ ਦੀ ਮੌਤ ਹਰ ਹਫ਼ਤੇ ਹੋਈ ਹੈ ।
ਦਰਅਸਲ, ਜ਼ਿਆਦਾਤਰ ਮਜ਼ਦੂਰਾਂ ਦੀ ਮੌਤ ਉਚਾਈਆਂ ‘ਤੇ ਕੰਮ ਕਰਦੇ ਸਮੇਂ ਡਿੱਗਣ ਕਾਰਨ ਹੋਈ ਹੈ । ਕਈ ਮਜ਼ਦੂਰਾਂ ਦੀ ਤਾਂ ਉਚਾਈ ਤੋਂ ਲਟਕਣ ਕਾਰਨ ਸਾਹ ਫੁੱਲਣ ਨਾਲ ਮੌਤ ਹੋ ਗਈ। ਬਹੁਤੀਆਂ ਮੌਤਾਂ ਦਿਲ ਦਾ ਦੌਰਾ ਪੈਣ ਜਾਂ ਸਾਹ ਘੁੱਟਣ ਕਾਰਨ ਹੋਈ ਹੈ। ਰਿਪੋਰਟ ਦੇ ਅਨੁਸਾਰ ਮਰਨ ਵਾਲਿਆਂ ਵਿੱਚ ਭਾਰਤੀ, ਨੇਪਾਲੀ ਅਤੇ ਬੰਗਲਾਦੇਸ਼ੀ ਕਾਮਿਆਂ ਦੀ ਗਿਣਤੀ ਤਕਰੀਬਨ 69% ਹੈ । ਕਤਰ ਵਿੱਚ ਮਜ਼ਦੂਰਾਂ ਦੀ ਮੌਤ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਤੱਕ ਦਿਖਾਵੇ ਲਈ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਫੁੱਟਬਾਲ ਵਿਸ਼ਵ ਕੱਪ ਲਈ ਬੁਨਿਆਦੀ ਢਾਂਚੇ ਦੀ ਉਸਾਰੀ ਸਮੇਂ ਹੋਈ ਹੈ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਕਿਉਂਕਿ, ਇਨ੍ਹਾਂ ਅੰਕੜਿਆਂ ਵਿੱਚ ਫਿਲਪੀਨਜ਼ ਅਤੇ ਕੀਨੀਆ ਸਮੇਤ ਬਹੁਤ ਸਾਰੇ ਦੇਸ਼ ਸ਼ਾਮਿਲ ਨਹੀਂ ਹਨ, ਜਿੱਥੇ ਲੱਖਾਂ ਲੋਕ ਕਤਰ ਵਿੱਚ ਕੰਮ ਕਰਦੇ ਹਨ।
ਦੱਸ ਦੇਈਏ ਕਿ ਕਤਰ ਵਿੱਚ ਪਿਛਲੇ 10 ਸਾਲਾਂ ਵਿੱਚ ਤਕਰੀਬਨ 28 ਲੱਖ ਪ੍ਰਵਾਸੀ ਮਜ਼ਦੂਰਾਂ ਨੇ 7 ਨਵੇਂ ਫੁੱਟਬਾਲ ਸਟੇਡੀਅਮ ਬਣਾਏ ਹਨ। 2022 ਗਰਮੀਆਂ ਵਿੱਚ ਆਯੋਜਿਤ ਹੋਣ ਵਾਲੇ ਵਿਸ਼ਵ ਦੇ ਸਭ ਤੋਂ ਮਸ਼ਹੂਰ ਖੇਡ ਪ੍ਰੇਮੀਆਂ ਨੂੰ ਸਵਰਗ ਦੀ ਭਾਵਨਾ ਦੇਣ ਲਈ ਇੱਕ ਨਵਾਂ ਮੈਟਰੋ, ਏਅਰਪੋਰਟ, ਮੋਟਰਵੇਅ, ਅਤੇ ਇੱਥੋਂ ਤੱਕ ਕਿ ਇੱਕ ਨਵਾਂ ਸ਼ਹਿਰ ਵੀ ਸਥਾਪਿਤ ਕੀਤਾ ਗਿਆ ਹੈ। ਕਤਰ ਵਿੱਚ ਲਗਭਗ 20 ਲੱਖ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੱਖਣੀ ਏਸ਼ੀਆ, ਅਫਰੀਕਾ ਅਤੇ ਪੂਰਬੀ ਏਸ਼ੀਆ ਦੇ ਰਹਿਣ ਵਾਲੇ ਹਨ।
ਇਹ ਵੀ ਦੇਖੋ: ਨੌਜਵਾਨ ਲੜਕੀ ਨੇ ਕੇਂਦਰ ਸਰਕਾਰ ਨੂੰ ਲਤਾੜਿਆ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ