ਬਹੁਤ ਸਾਰੇ ਲੋਕਾਂ ਨੂੰ ਨੀਂਦ ਵਿਚ ਘੁਰਾੜੇ ਲੈਣ ਦੀ ਆਦਤ ਹੁੰਦੀ ਹੈ ਪਰ ਕੁਝ ਲੋਕ ਇੰਨੇ ਜ਼ੋਰ-ਜ਼ੋਰ ਨਾਲ ਘੁਰਾੜੇ ਲੈਂਦੇ ਹਨ ਕਿ ਨਾਲ ਵਾਲੇ ਦੀ ਨੀਂਦ ਖਰਾਬ ਹੋ ਜਾਂਦੀ ਹੈ। ਅਜਿਹੇ ਵਿਚ ਅਕਸਰ ਘੁਰਾੜੇ ਲੈਣ ਵਾਲੇ ਨੂੰ ਸ਼ਰਮਿੰਦਗੀ ਹੁੰਦੀ ਹੈ ਜਾਂ ਦੂਜਿਆਂ ਦੇ ਤਾਅਣੇ ਸੁਣਨੇ ਪੈਂਦੇ ਹਨ ਪਰ ਕੀ ਹੋਵੇਗਾ ਜਦੋਂ ਤੁਹਾਨੂੰ ਇਹ ਆਦਤ ਮਾਲਾਮਾਲ ਕਰ ਦੇਵੇ। ਦਰਅਸਲ ਇਕ ਅਜਿਹਾ ਦੇਸ਼ ਵੀ ਹੈ ਜਿਥੇ ਘੁਰਾੜੇ ਲੈਣ ਦੀ ਬੀਮਾਰੀ ਹੋਣ ‘ਤੇ ਹਰ ਮਹੀਨੇ 737 ਪੌਂਡ (ਯਾਨੀ 78 ਹਜ਼ਾਰ ਰੁਪਏ) ਮਿਲਦੇ ਹਨ।
ਨੀਂਦ ਵਿਚ ਘੁਰਾੜੇ ਲੈਣ ਦੀ ਆਦਤ ਇਕ ਆਮ ਸਮੱਸਿਆ ਹੈ ਪਰ ਉਹ ਗੰਭੀਰ ਰੂਪ ਵੀ ਲੈ ਸਕਦੀ ਹੈ। ਬ੍ਰਿਟੇਨ ਵਿਚ ਡਿਪਾਰਟਮੈਂਟ ਆਫ ਵਰਕ ਐਂਡ ਪੈਨਸ਼ਨਸ (DWP) ਦੇ ਪਰਸਨਲ ਇੰਡੀਪੇਂਡੈਂਸ ਪੇਮੈਂਟ (PIP) ਤਹਿਤ ਸਲੀਪ ਐਪਨੀਆ ਵਰਗੀ ਘੁਰਾੜੇ ਦੀ ਗੰਭੀਰ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਸ ਦਾ ਉਦੇਸ਼ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਹੈ ਜੋ ਸਿਹਤ ਸਬੰਧੀ ਪ੍ਰੇਸ਼ਾਨੀਆਂ ਕਾਰਨ ਰੋਜ਼ਾਨਾ ਜੀਵਨ ਵਿਚ ਵਾਧੂ ਖਰਚਿਆਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ :
ਤੁਹਾਡੀ ਘੁਰਾੜੇ ਦੀ ਸਮੱਸਿਆ ਗੰਭੀਰ ਹੋਣੀ ਚਾਹੀਦੀ ਹੈ ਅਤੇ ਤੁਹਾਡੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੇ ਨਾਲ ਹੀ ਬਿਨੈ-ਪੱਤਰ ਦੇ ਨਾਲ ਇੱਕ ਮੈਡੀਕਲ ਸਰਟੀਫਿਕੇਟ ਵੀ ਨੱਥੀ ਕਰਨਾ ਹੋਵੇਗਾ, ਜੋ ਕਿ ਘੁਰਾੜਿਆਂ ਦੀ ਸਮੱਸਿਆ ਦੀ ਗੰਭੀਰਤਾ ਅਤੇ ਇਸ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਪੀਆਈਪੀ ਲਈ ਅਰਜ਼ੀ ਦੇਣ ਲਈ, ਤੁਹਾਡੀ ਉਮਰ 16 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਉਪਲਬਧ ਹੈ ਜੋ ਵਰਕਿੰਗ ਹਨ ਜਿਨ੍ਹਾਂ ਕੋਲ ਸੇਵਿੰਗਸ ਹੈ ਜਾਂ ਹੋਰ ਲਾਭ ਲੈ ਰਹੇ ਹਨ। ਇਸ ਸਹਾਇਤਾ ਰਕਮ ਨੂੰ ਟੈਕਸ ਫ੍ਰੀ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: