Good news for people: ਅਮਰੀਕੀ ਸੈਨੇਟ ਨੇ ਵੱਖ-ਵੱਖ ਮੁਲਕਾਂ ਲਈ ਰੁਜ਼ਗਾਰ ਅਧਾਰਿਤ ਇਮੀਗ੍ਰੈਂਟ ਵੀਜ਼ਿਆਂ ਦੀ ਗਿਣਤੀ ਦੀ ਹੱਦ ਤੈਅ ਖ਼ਤਮ ਕਰਨ ਵਾਲੇ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਇਹ ਬਿੱਲ ਅਮਰੀਕਾ ‘ਚ ਕੰਮ ਕਰਦੇ ਉਨ੍ਹਾਂ ਸੈਂਕੜੇ ਭਾਰਤੀਆਂ ਲੋਕਾਂ ਨੂੰ ਲਾਭ ਪਹੁੰਚਾਵੇਗਾ ਜੋ ਵਰ੍ਹਿਆਂ ਤੋਂ ਗ੍ਰੀਨ ਕਾਰਡ ਲੈਣ ਦੀ ਉਡੀਕ ਵਿੱਚ ਹਨ। ‘ਫੇਅਰਨੈੱਸ ਫਾਰ ਹਾਈ ਸਕਿਲਡ ਇਮੀਗਰੈਂਟ ਐਕਟ’ ਬੁੱਧਵਾਰ ਨੂੰ ਸੈਨੇਟ ਨੇ ਪਾਸ ਕੀਤਾ ਹੈ।
ਇਹ ਭਾਰਤੀ ਆਈਟੀ ਮਾਹਰਾਂ ਲਈ ਵੱਡੀ ਰਾਹਤ ਹੈ ਜੋ ਐੱਚ-1ਬੀ ਵੀਜ਼ਿਆਂ ਨਾਲ ਅਮਰੀਕਾ ਆਏ ਸਨ। ਬਿੱਲ ਪਿੱਛਲੇ ਸਾਲ 10 ਜੁਲਾਈ ਨੂੰ ਪ੍ਰਤੀਨਿਧ ਸਭਾ ਵਿੱਚ ਪਾਸ ਹੋ ਗਿਆ ਸੀ। ਬਿੱਲ ਨੇ ਪਰਿਵਾਰ ਅਧਾਰਿਤ ਇਮੀਗਰੈਂਟ ਵੀਜ਼ੇ ‘ਤੇ ਉਸ ਵਰ੍ਹੇ ਮੌਜੂਦ ਕੁੱਲ ਵੀਜ਼ਿਆਂ ਦੇ ਪ੍ਰਤੀ ਮੁਲਕ 7 ਫ਼ੀਸਦ ਦੀ ਹੱਦ ਵਧਾਕੇ 15 ਫੀਸਦ ਕਰ ਦਿੱਤੀ ਸੀ। 2019 ਵਿੱਚ ਭਾਰਤੀ ਨਾਗਰਿਕਾਂ ਨੂੰ 9,008 ਸ਼੍ਰੇਣੀ 1,2,908 ਸ਼੍ਰੇਣੀ 2 ਅਤੇ 5, 083 ਸ਼੍ਰੇਣੀ 3 ਗਰੀਨ ਕਾਰਡ ਮਿਲੇ ਸਨ। ਜੁਲਾਈ ‘ਚ ਸੈਨੇਟਰ ਲੀ ਨੇ ਸੈਨੇਟ ਨੂੰ ਦੱਸਿਆ ਸੀ ਕਿ ਜੇਕਰ ਭਾਰਤੀ ਨਾਗਰਿਕ ਨੇ ਗਰੀਨ ਕਾਰਡ ਜਾਂ ਪੱਕੀ ਨਾਗਰਿਕਤਾ ਲੈਣੀ ਹੈ ਤਾਂ ਉਸ ਨੂੰ 195 ਸਾਲ ਤੋਂ ਵੱਧ ਦਾ ਸਮਾਂ ਲੱਗ ਜਾਵੇਗਾ। ਇਸ ਸਮੇ ਕਰੀਬ 10 ਲੱਖ ਵਿਦੇਸ਼ੀ ਨਾਗਰਿਕ ਗਰੀਨ ਕਾਰਡ ਲੈਣ ਦੀ ਕਤਾਰ ਵਿੱਚ ਲੱਗੇ ਹੋਏ ਹਨ।
ਇਹ ਵੀ ਦੇਖੋ : ਹੁਣ ਫੜਕਣਗੇ ਕਿਰਸਾਨੀ ਧਰਨੇ ‘ਚ ਸ਼ਰਾਰਤੀ ਅਨਸਰ, ਇੰਨ੍ਹਾ ਭਲਵਾਨਾਂ ਨੇ ਲਈ ਜ਼ਿੰਮੇਵਾਰੀ