ਨਾਈਜੀਰੀਆ ਦੇ ਉੱਤਰ-ਪੱਛਮੀ ਪੇਂਡੂ ਖੇਤਰ ਵਿੱਚ ਘੱਟੋਂ-ਘੱਟ 32 ਲੋਕਾਂ ਦੀ ਮੌਤ ਲਈ ਹਥਿਆਰਬੰਦ ਗਿਰੋਹਾਂ ਦੇ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ । ਸਥਾਨਕ ਲੋਕਾਂ ਨੇ ਇਹ ਜਾਣਕਾਰੀ ਦਿੱਤੀ । ਨਾਈਜੀਰੀਆ ਦੀ ਰਾਜਧਾਨੀ ਅਬੂਜਾ ਤੋਂ ਕਰੀਬ 143 ਮੀਲ ਦੂਰ ਕਾਡੁਨਾ ਸੂਬੇ ਦੇ ਕਾਜੂਰਾ ਖੇਤਰ ਦੇ ਨਿਵਾਸੀ ਸੋਲੋਮੋਨ ਨੇ ਦੱਸਿਆ ਕਿ ਐਤਵਾਰ ਨੂੰ ਬੰਦੂਕਧਾਰੀਆਂ ਵੱਲੋਂ ਚਾਰ ਪਿੰਡਾਂ ‘ਤੇ ਹਮਲਾ ਕੀਤਾ ਗਿਆ। ਹਮਲੇ ਕਰਨ ਤੋਂ ਬਾਅਦ ਹਮਲਾਵਰ ਕਈ ਘੰਟਿਆਂ ਤੱਕ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਘੁੰਮਦੇ ਰਹੇ ।
ਦੱਸ ਦੇਈਏ ਕਿ ਮਾੜੇ ਦੂਰਸੰਚਾਰ ਕਾਰਨ ਲੋਕ ਇਸ ਹਮਲੇ ਦੀ ਸੂਚਨਾ ਕਿਸੇ ਨੂੰ ਵੀ ਨਹੀਂ ਦੇ ਸਕੇ। ਨਾਈਜੀਰੀਆ ਦੇ ਉੱਤਰ-ਪੱਛਮੀ ਹਿੱਸਿਆਂ ਵਿੱਚ ਅਕਸਰ ਹੀ ਅਜਿਹਾ ਹੁੰਦਾ ਰਹਿੰਦਾ ਹੈ। ਕਾਡੁਨਾ ਵਿੱਚ ਕਤਲ ਦੀ ਇਹ ਖ਼ਬਰ ਆਉਣ ਤੋਂ ਸਿਰਫ਼ ਕੁਝ ਸਮੇਂ ਪਹਿਲਾਂ ਦੱਖਣੀ-ਪੱਛਮੀ ਸੂਬੇ ਓਂਡੇ ਵਿੱਚ ਸਥਿਤ ਕੈਥੋਲਿਕ ਚਰਚ ਵਿੱਚ ਇੱਕ ਹਮਲੇ ਵਿੱਚ 30 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ : ਇੰਟਰਪੋਲ ਨੇ ਗੈਂਗਸਟਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਕੀਤਾ ਜਾਰੀ
ਇਸ ਸਬੰਧੀ ਨਾਈਜੀਰੀਆ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਵੀਰਵਾਰ ਨੂੰ ਕਿਹਾ ਕਿ ਓਂਡੋ ਵਿੱਚ ਹਮਲਾ ਇਸਲਾਮਿਕ ਸਟੇਟ ਵੈਸਟ ਅਫਰੀਕਾ ਪ੍ਰੋਵਿੰਸ ਗਰੁੱਪ ਦੇ ਕੱਟੜਪੰਥੀ ਬਾਗੀਆਂ ਵੱਲੋਂ ਕੀਤਾ ਗਿਆ । ਅਡਾਰਾ ਡਿਵੈੱਲਪਮੈਂਟ ਐਸੋਸੀਏਸ਼ਨ ਮੁਤਾਬਕ ਕਾਡੁਨਾ ਸੂਬੇ ਵਿੱਚ ਹਮਲੇ ਤੋਂ ਬਾਅਦ ਪਿੰਡਾਂ ਵਿੱਚ ਘੱਟੋਂ-ਘੱਟ 32 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: