ਦੇਸ਼ ਦੀ ਵੰਡ ਦੀ ਤੜਫ਼ ਅੱਜ ਵੀ ਮਨ ਨੂੰ ਝੰਜੋੜਦੀ ਹੈ। ਇਸ ਦੌਰਾਨ ਬਹੁਤ ਸਾਰੇ ਪਰਿਵਾਰ ਵੱਖ ਹੋ ਗਏ। ਇਸ ਸਾਲ ਜਨਵਰੀ ਵਿੱਚ ਸਾਰਿਆਂ ਨੇ ਦੇਖਿਆ ਸੀ ਕਿ ਕਿਵੇਂ 74 ਸਾਲਾਂ ਬਾਅਦ ਵਿਛੜੇ ਦੋ ਭਰਾ ਨੂੰ ਜੱਫੀ ਪਾ ਕੇ ਰੋਏ ਸੀ । ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਹਬੀਬ ਤੇ ਸਿੱਦੀਕ ਨਾਂ ਦੇ ਇਹ ਦੋ ਬਜ਼ੁਰਗ ਬੱਚੇ ਸਨ। ਵੰਡ ਤੋਂ ਬਾਅਦ, ਹਬੀਬ ਭਾਰਤ ਵਿੱਚ ਰਹਿ ਗਏ, ਜਦੋਂ ਕਿ ਸਿੱਦੀਕ ਪਰਿਵਾਰ ਨਾਲ ਪਾਕਿਸਤਾਨ ਪਹੁੰਚ ਗਏ।
ਦੱਸ ਦੇਈਏ ਕਿ ਦੋਵੇਂ ਭਰਾ ਜਨਵਰੀ ਦੇ ਮਹੀਨੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ‘ਤੇ ਮਿਲੇ ਸਨ। ਇਹ ਮੁਲਾਕਾਤ ਪੂਰੀ ਦੁਨੀਆ ਵਿੱਚ ਸੁਰਖੀਆਂ ਵਿੱਚ ਰਹੀ ਸੀ । ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਦੇਖ ਹਰ ਕਿਸੇ ਦਾ ਦਿਲ ਟੁੱਟ ਗਿਆ। ਮਿੰਟਾਂ ਵਿੱਚ ਹੀ ਦੋਵੇਂ ਭਰਾਵਾਂ ਨੂੰ ਇੱਕ ਦੂਜੇ ਨਾਲ ਗਲ ਲੱਗ ਕੇ ਰੋਣ ਦਾ ਮੌਕਾ ਮਿਲਿਆ। ਉਹ ਫਿਰ ਤੋਂ ਵੱਖ ਹੋ ਗਏ, ਪਰ ਹਬੀਬ ਆਪਣੇ ਭਰਾ ਨੂੰ ਮਿਲਣ ਲਈ ਦ੍ਰਿੜ ਸੀ। ਉਸ ਨੇ ਵੀਜ਼ਾ ਅਪਲਾਈ ਕੀਤਾ ਤੇ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਇਆ।
ਇਹ ਵੀ ਪੜ੍ਹੋ: ‘MLA ਬਣਨਾ ਸੇਵਾ ਆ, ਪੈਨਸ਼ਨ ਲੈਣਾ ਸਿਰਫ਼ ਨੌਕਰੀ ਵਾਲਿਆਂ ਦਾ ਹੱਕ’- ਪ੍ਰਕਾਸ਼ ਸਿੰਘ ਬਾਦਲ
ਹਬੀਬ ਤੇ ਸਿੱਦੀਕ ਦੀ ਉਮਰ ਵਿੱਚ ਸਿਰਫ਼ ਦੋ ਸਾਲ ਦਾ ਅੰਤਰ ਹੈ। ਵੰਡ ਤੋਂ ਪਹਿਲਾਂ ਇਹ ਪਰਿਵਾਰ ਬਠਿੰਡਾ ਰਹਿੰਦਾ ਸੀ। ਇੱਕ ਦਿਨ ਅਚਾਨਕ ਕੱਟੜਪੰਥੀਆਂ ਦੀ ਭੀੜ ਨੇ ਹਿੰਸਕ ਹਮਲਾ ਕਰ ਦਿੱਤਾ ਸੀ । ਅਜਿਹੇ ਵਿੱਚ ਸਿੱਦੀਕ ਤੇ ਉਸਦੇ ਪਰਿਵਾਰ ਨੂੰ ਪਾਕਿਸਤਾਨ ਜਾਣਾ ਪਿਆ। ਹਬੀਬ ਭਾਰਤ ਵਿੱਚ ਰਹਿ ਗਏ ਸਨ।
ਦੱਸ ਦੇਈਏ ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਹਬੀਬ ਨੇ ਕਿਹਾ ਕਿ 74 ਸਾਲ ਬੀਤ ਚੁੱਕੇ ਹਨ। ਉਸ ਦਿਨ ਭਰਾ ਮਿਲਿਆ ਸੀ ਪਰ ਰੋਂਦਾ ਰਿਹਾ। ਅਸੀਂ ਗੱਲ ਨਹੀਂ ਕਰ ਸਕੇ। ਹੁਣ ਮੈਂ ਦੋ ਮਹੀਨੇ ਉੱਥੇ ਰਹਾਂਗਾ। ਹੁਣ ਰੋਵਾਂਗੇ ਨਹੀਂ, ਇੱਕ ਦੂਜੇ ਨਾਲ ਹੱਸਾਂਗੇ। ਖੁਸ਼ੀ ਨਾਲ ਮਿਲਾਂਗੇ।ਮੈਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਿਲਾਂਗਾ। ਮੈਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਦੋਵਾਂ ਦੇਸ਼ਾਂ ਦੇ ਲੋਕ ਆਪਣੇ ਚਹੇਤਿਆਂ ਨੂੰ ਮਿਲ ਸਕਣ, ਅਜਿਹੀ ਵਿਵਸਥਾ ਨੂੰ ਆਸਾਨ ਬਣਾਓ।
ਵੀਡੀਓ ਲਈ ਕਲਿੱਕ ਕਰੋ -: