ਅਮਰੀਕੀ ਰਾਸ਼ਟਰਪਤੀ ਟਰੰਪ ਦੀ ਧਮਕੀ ਦੇ 6 ਘੰਟੇ ਬਾਅਦ ਹਮਾਸ ਗਾਜ਼ਾ ਵਿਚ ਸੀਜ਼ਫਾਇਰ ਨੂੰ ਤਿਆਰ ਹੋ ਗਿਆ ਹੈ। ਹਮਾਸ ਨੇ ਐਲਾਨ ਕੀਤਾ ਕਿ ਉਹ ਟਰੰਪ ਦੇ ਪਲਾਨ ਵਿਚ ਦੱਸੇ ਗਏ ਫਾਰਮੂਲੇ ਮੁਤਾਬਕ ਸਾਰੇ ਜ਼ਿੰਦਾ ਤੇ ਮੁਰਦਾ ਬੰਦੀਆਂ ਨੂੰ ਰਿਹਾਅ ਕਰਨ ਨੂੰ ਤਿਆਰ ਹੈ ਤੇ ਨਾਲ ਹੀ ਗਾਜ਼ਾ ਦਾ ਪ੍ਰਸ਼ਾਸਨ ਛੱਡਣ ਨੂੰ ਵੀ ਤਿਆਰ ਹੈ।
ਹਮਾਸ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਇਸ ਹਫਤੇ ਪੇਸ਼ ਕੀਤੀ ਗਈ 20 ਪੁਆਇੰਟ ਦੀ ਪੀਸ ਡੀਲ ਤੇ ਕੁਝ ਹਿੱਸਿਆਂ ‘ਤੇ ਗੱਲਬਾਤ ਜ਼ਰੂਰੀ ਹੈ। ਅਲ ਜਜੀਰਾ ਦੀ ਰਿਪੋਰਟ ਮੁਤਾਬਕ ਹਮਾਸ ਵੱਲੋਂ ਜੋ ਜਵਾਬ ਆਇਆ ਹੈ, ਉਸ ਵਿਚ ਹਥਿਆਰ ਛੱਡਣ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਹਮਾਸ ਦੇ ਐਲਾਨ ਦੇ ਬਾਅਦ ਟਰੰਪ ਨੇ ਇਜ਼ਰਾਈਲ ਨੂੰ ਤੁਰੰਤ ਗਾਜ਼ਾ ਵਿਚ ਹਮਲਾ ਕਰਨਾ ਬੰਦ ਕਰਨ ਲਈ ਕਿਹਾ ਹੈ। ਦੂਜੇ ਪਾਸੇ ਇਜ਼ਰਾਈਲ ਨੇ ਕਿਹਾ ਕਿ ਉਹ ਟਰੰਪ ਦੇ ਗਾਜ਼ਾ ਪਲਾਨ ‘ਤੇ ਕੰਮ ਕਰਨ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੇਤਨਯਾਹੂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਜ਼ਰਾਈਲ ਟਰੰਪ ਦੇ ਪਲਾਨ ਦੇ ਪਹਿਲੇ ਪੜਾਅ ਨੂੰ ਲਾਗੂ ਕਰਨ ਲਈ ਤਿਆਰ ਹੈ। ਇਸ ਲਈ ਉਹ ਟਰੰਪ ਤੇ ਉਨ੍ਹਾਂ ਦੀ ਟੀਮ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਜੰਗ ਖਤਮ ਹੋਵੇ। ਇਸ ਦੇ ਨਾਲ ਹੀ ਇਜ਼ਰਾਈਲ ਗਾਜ਼ਾ ਵਿਚ ਹਮਲਾ ਰੋਕਣ ਨੂੰ ਤਿਆਰ ਹੋ ਗਿਆ ਹੈ। ਇਜ਼ਰਾਈਲ ਦੀ ਆਰਮੀ ਰੇਡੀਓ ਮੁਤਾਬਕ ਸਰਕਾਰ ਨੇ ਫੌਜ ਨੂੰ ਗਾਜ਼ਾ ‘ਤੇ ਕਬਜ਼ੇ ਦੀ ਕਾਰਵਾਈ ਰੋਕਣ ਦੇ ਹੁਕਮ ਦਿੱਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸਿਰਫ ਲੋੜ ਪੈਣ ‘ਤੇ ਹੀ ਕਾਰਵਾਈ ਕਰੇ।
ਦਰਅਸਲ 29 ਸਤੰਬਰ ਦੀ ਰਾਤ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਬਾਅਦ ਨੇਤਨਯਾਹੂ ਗਾਜ਼ਾ ਵਿਚ ਸੀਜ਼ਫਾਇਰ ‘ਤੇ ਸਹਿਮਤ ਹੋਏ ਸਨ। ਟਰੰਪ ਨੇ ਸੀਜ਼ਫਾਇਰ ਲਈ 20 ਪੁਆਇੰਟ ਦਾ ਇਕ ਪਲਾਨ ਤਿਆਰ ਕੀਤਾ ਹੈ। ਹਮਾਸ ਸਾਰੇ 48 ਬੰਧਕਾਂ ਨੂੰ ਰਿਹਾਅ ਕਰਨ ਨੂੰ ਤਿਆਰ ਹੈ। ਬੰਧਕ ਸੀਜ਼ਫਾਇਰ ਲਾਗੂ ਹੋਣ ਦੇ 72 ਘੰਟਿਆਂ ਦੇ ਅੰਦਰ ਰਿਹਾਅ ਹੋ ਜਾਣਗੇ ਤੇ ਬਦਲਦੇ ਵਿਚ 2000 ਤੋਂ ਜ਼ਿਆਦਾ ਫਲਸਤੀਨੀ ਸੁਰੱਖਿਆ ਕੈਦੀ ਤੇ ਮਾਰੇ ਗਏ ਗਾਜ਼ਵਾਸੀਆਂ ਦੀਆਂ ਦੇਹਾਂ ਵਾਪਸ ਕੀਤੀਆਂ ਜਾਣਗੀਆਂ। ਇਸ ਦੇ ਬਾਅਦ ਇਜ਼ਰਾਈਲ ਗਾਜ਼ਾ ਤੋਂ ਆਪਣੀ ਵਾਪਸੀ ਦਾ ਪਹਿਲਾ ਫੇਜ ਪੂਰਾ ਕਰੇਗਾ। ਬੰਧਕਾਂ ਨੂੰ ਉਦੋਂ ਹੀ ਰਿਹਾਅ ਕੀਤਾ ਜਾਵੇਗਾ ਜਦੋਂ ਜ਼ਰੂਰੀ ਹਾਲਾਤ ਤਿਆਰ ਹੋ ਜਾਣਗੇ।
ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਦੀ ਮੌ/ਤ ਤੋਂ ਬਾਅਦ ਸਰਕਾਰ ਦੀ ਸਖ਼ਤੀ, ਕਫ ਸਿਰਪ ਨੂੰ ਲੈ ਕੇ ਕੇਂਦਰ ਨੇ ਜਾਰੀ ਕੀਤੀ ਐਡਵਾਇਜਰੀ
ਹਮਾਸ ਦੇ ਐਲਾਨ ਦੇ ਬਾਅਦ ਟਰੰਪ ਨੇ ਵੀਡੀਓ ਜਾਰੀ ਕਰਕੇ ਇਸ ਦਿਨ ਨੂੰ ਬਹੁਤ ਖਾਸ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਕਈ ਮੁੱਦਿਆਂ ‘ਤੇ ਕੰਮ ਬਾਕੀ ਹੈ। ਉਨ੍ਹਾਂ ਕਿਹਾ ਕਿ ਉਹ ਬੰਧਕਾਂ ਦੇ ਜਲਦ ਤੋਂ ਜਲਦ ਘਰ ਪਰਤਣ ਦਾ ਇੰਤਜ਼ਾਰ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਬੰਧਕ ਜਲਦ ਤੋਂ ਜਲਦ ਆਪਣੇ ਮਾਪਿਆਂ ਕੋਲ ਪਰਤਣ। ਇਸ ਤੋਂ ਪਹਿਲਾਂ ਟਰੰਪ ਨੇ 3 ਅਕਤੂਬਰ ਤੱਕ ਹਮਾਸ ਤੋਂ ਸੀਜ਼ਫਾਇਰ ਪਲਾਨ ਮੰਨਣ ਨੂੰ ਕਿਹਾ ਸੀ। ਬਾਅਦ ਵਿਚ ਟਰੰਪ ਨੇ ਇਸ ਡੈੱਡਲਾਈਨ ਨੂੰ 2 ਦਿਨ ਲਈ ਵਧਾ ਕੇ 5 ਅਕਤੂਬਰ ਤੱਕ ਕਰ ਦਿੱਤਾ। ਟਰੰਪ ਨੇ ਕਿਹਾ ਕਿ ਜੇਕਰ ਸਮਝੌਤਾ ਨਹੀਂ ਹੁੰਦਾ ਤਾਂ ਹਮਾਸ ਖਿਲਾਫ ਅਜਿਹੀ ਕਾਰਵਾਈ ਹੋਵੇਗੀ ਜੋ ਕਦੇ ਨਹੀਂ ਦੇਖੀ ਗਈ।
ਵੀਡੀਓ ਲਈ ਕਲਿੱਕ ਕਰੋ -:
























