ਈਰਾਨ-ਇਜ਼ਰਾਇਲ ਵਿਚ ਹੋ ਰਹੇ ਯੁੱਧ ਵਿਚ ਭਾਰਤ ਨੇ ਇਜ਼ਰਾਇਲ ਵਿਚ ਰਹਿ ਰਹੇ ਨਾਗਰਿਕਾਂ ਲਈ ਐਡਵਾਇਜਰੀ ਜਾਰੀ ਕੀਤੀ ਹੈ। ਐਡਵਾਇਜਰੀ ਵਿਚ ਭਾਰਤੀ ਨਾਗਰਿਕਾਂ ਨੂੰ ਸ਼ਾਂਤ ਰਹਿਣ ਤੇ ਸਥਾਨਕ ਅਧਿਕਾਰੀਆਂ ਵੱਲੋਂ ਜਾਰੀ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਨ ਨੂੰ ਕਿਹਾ ਗਿਆ ਹੈ।
ਈਰਾਨੀ ਹਮਲੇ ਦੇ ਬਾਅਦ ਇਜ਼ਰਾਇਲ ਵਿਚ ਮੌਜੂਦ ਭਾਰਤੀ ਅੰਬੈਸੀ ਨੇ ਲੋਕਾਂ ਲਈ ਐਡਵਾਇਜਰੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਹੈਲਪਲਾਈਨ ਨੰਬਰ ਵੀ ਜਾਰੀ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਕਿਹਾ ਗਿਆ ਹੈ। ਦੂਤਾਵਾਸ ਨੇ ਕਿਹਾ ਕਿ ਸਾਡੇ ਅਧਿਕਾਰੀ ਈਰਾਨ ਦੀ ਅਥਾਰਟੀ ਤੇ ਭਾਰਤੀ ਭਾਈਚਾਰੇ ਦੇ ਸੰਪਰਕ ਵਿਚ ਹਨ। ਤੁਸੀਂ ਘਬਰਾਓ ਨਹੀਂ ਦੂਤਘਰ ਹਮੇਸ਼ਾ ਤੁਹਾਡੀ ਮਦਦ ਲਈ ਹੈ।
ਤਹਿਰਾਨ ਵਿਚ ਭਾਰਤੀ ਦੂਤਘਰ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਕਿਸੇ ਵੀ ਸਹਾਇਤਾ ਲਈ ਕ੍ਰਿਪਾ ਕਰਕੇ ਦੂਤਘਰ ਨਾਲ ਸੰਪਰਕ ਕਰੋ। 989128109115, +989128109109, +989932179567, +989932179359, +98-21-88755103-5
ਇਹ ਵੀ ਪੜ੍ਹੋ : “ਮੈਂ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ ਹਾਂ ਤੇ ਪਾਰਟੀ ਜਿੱਥੋਂ ਵੀ ਕਹੇਗੀ ਮੈਂ ਲੜਾਂਗਾ ਚੋਣ” : ਸਾਬਕਾ CM ਚੰਨੀ
ਈਰਾਨ ਦੀ ਫੌਜ ਨੇ ਇਜ਼ਰਾਇਲ ‘ਤੇ ਲਗਭਗ 100 ਤੋਂ ਜ਼ਿਆਦਾ ਡ੍ਰੋਨ ਤੇ ਮਿਜ਼ਾਈਲ ਨਾਲ ਅਟੈਕ ਕੀਤਾ ਹੈ। ਇਜ਼ਰਾਇਲੀ ਫੌਜ ਨੇ ਇਸ ਹਮਲੇ ਦੀ ਜਾਣਕਾਰੀ ਦਿੱਤੀ। ਰੂਸ-ਯੂਕਰੇਨ, ਇਜ਼ਰਾਇਲ-ਗਜ਼ਾ ਤੇ ਹੁਣ ਈਰਾਨ-ਇਜ਼ਰਾਇਲ ਵਿਚ ਸ਼ੁਰੂ ਹੋ ਗਿਆ ਹੈ। 13 ਅਪ੍ਰੈਲ ਦੀ ਦੇਰ ਰਾਤ ਈਰਾਨ ਨੇ ਇਜ਼ਰਾਇਲ ‘ਤੇ 100 ਤੋਂ ਵੱਧ ਡ੍ਰੋਨ ਤੇ ਮਿਜ਼ਾਈਲ ਦਾਗੇ ਹਨ।
ਵੀਡੀਓ ਲਈ ਕਲਿੱਕ ਕਰੋ -: