ਸਿਰਫ ਭਾਰਤ ਵਿਚ ਹੀ ਨਹੀਂ, ਹਿਜਾਬ ਤੇ ਬੁਰਕੇ ਨੂੰ ਲੈ ਕੇ ਦੁਨੀਆ ਭਰ ਦੇ ਕੀ ਦੇਸ਼ਾਂ ਵਿਚ ਬਹਿਸ ਛਿੜੀ ਰਹਿੰਦੀ ਹੈ। ਕਈ ਦੇਸ਼ਾਂ ਨੇ ਇਸ ‘ਤੇ ਬੈਨ ਲਗਾ ਦਿੱਤਾ ਹੈ ਤੇ ਕੀ ਇਸ ਮੁੱਦੇ ‘ਤੇ ਵਿਚਾਰ ਕਰ ਰਹੇ ਹਨ। ਇਸੇ ਦਰਮਿਆਨ ਮੱਧ ਏਸ਼ੀਆ ਦੇ ਮੁਸਲਿਮ ਦੇਸ਼ ਤਜਾਕਿਸਤਾਨ ਨੇ ਵੱਡਾ ਫੈਸਲਾ ਲਿਆ ਹੈ। ਦੇਸ਼ ਦੀ ਸੰਸਦ ਨੇ ਹਿਜਾਬ ਤੇ ਬੁਰਕੇ ਵਰਗੇ ਇਸਲਾਮਿਕ ਪਹਿਨਾਵੇ ‘ਤੇ ਰੋਕ ਲਗਾਉਣ ਲਈ ਕਾਨੂੰਨ ਪਾਸ ਕੀਤਾ ਹੈ। ਬਿੱਲ ਪਾਸ ਹੋਣ ਦੇ ਬਾਅਦ ਤਜਾਕਿਸਤਾਨ ਦੀ ਸਰਕਾਰ ਹੁਣ ਹਿਜਾਬ ਤੇ ਬੁਰਕਾ ਬੈਨ ਨੂੰ ਲਾਗੂ ਕਰਨ ਜਾ ਰਹੀ ਹੈ। ਹਾਲਾਂਕਿ ਇਸ ਨਾਲ ਪੂਰੇ ਦੇਸ਼ ਵਿਚ ਹੜਕੰਪ ਮਚ ਗਿਆ ਹੈ।
ਕਾਨੂੰਨ ਪਾਸ ਹੋਣ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ। ਸੋਵੀਅਤ ਸੰਘ ਤੋਂ ਵੱਖ ਹੋਏ ਤਜਾਕਿਸਤਾਨ ਇਕ ਮੁਸਲਿਮ ਦੇਸ਼ ਹੈ। ਇਸ ਦੇਸ਼ ਦੀ ਸੀਮਾ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਨਾਲ ਵੀ ਮਿਲਦੀ ਹੈ। ਇਨ੍ਹਾਂ ਦੇਸ਼ਾਂ ਦੇ ਗੁਆਂਢੀ ਹੋਣ ਕਾਰਨ ਸ਼ੰਕਾ ਇਹ ਬਣੀ ਹੋਈ ਹੈ ਕਿ ਕਾਨੂੰਨ ਲਾਗੂ ਹੋਣ ਦੇ ਬਾਅਦ ਵਿਵਾਦ ਵਧ ਸਕਦਾ ਹੈ।
ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਅਫਗਾਨਿਸਤਾਨ ਵਿਚ ਬੁਰਕਾ ਪਹਿਨਣਾ ਜ਼ਰੂਰੀ ਹੈ। ਤਜਾਕਿਸਤਾਨ ਦੀ ਸੰਸਦ ਨੇ 19 ਜੂਨ ਨੂੰ ਇਹ ਬਿੱਲ ਪਾਸ ਕੀਤਾ ਸੀ। ਇਸ ਵਿਚ ਈਦ-ਉਲ-ਫਿਤਰ ਤੇ ਈਦ-ਉਲ-ਅਜਹਾ ਦੌਰਾਨ ਬੱਚਿਆਂ ਨੂੰ ਵਿਦੇਸ਼ੀ ਪਹਿਨਾਵੇ ‘ਤੇ ਰੋਕ ਲਗਾਉਣ ਦੀ ਵਿਵਸਥਾ ਹੈ। ਦੋਵੇਂ ਹੀ ਸਦਨਾਂ ਵਿਚ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ। ਬਿੱਲ ਵਿਚ ਵਿਦੇਸ਼ੀ ਪਹਿਰਾਵਿਆਂ ਨੂੰ ਪਹਿਨਣ ‘ਤੇ ਰੋਕ ਲਗਾਉਣ ਦੀ ਸਿਫਾਰਸ਼ ਕਰ ਦਿੱਤੀ ਸੀ।
ਬਿੱਲ ‘ਤੇ ਚਰਚਾ ਦੌਰਾਨ ਤਜਾਕਿਸਤਾਨ ਸੰਸਦ ਨੇ ਕਿਹਾ ਕਿ ਬੁਰਕਾ ਜੋ ਮਹਿਲਾਵਾਂ ਦੇ ਚਿਹਰੇ ਨੂੰ ਢੱਕਦਾ ਹੈ ਜੋ ਪ੍ਰੰਪਰਾ ਤੇ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ। ਇਸੇ ਕਾਰਨ ਅਜਿਹੇ ਵਿਦੇਸ਼ੀ ਪਹਿਨਾਵੇ ਨੂੰ ਉਨ੍ਹਾਂ ਦੇ ਦੇਸ਼ ਵਿਚ ਬੈਨ ਕੀਤਾ ਗਿਆ ਹੈ। ਰਾਸ਼ਟਰਪਤੀ ਰੁਸਮਤ ਇਮੋਮਾਲੀ ਦੀ ਅਗਵਾਈ ਵਿਚ ਸੰਸਦ ਦੇ 18ਵੇਂ ਸੈਸ਼ਨ ਵਿਚ ਕਾਨੂੰਨ ਵਿਚ ਇਹ ਬਦਲਾਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੀਂਹ ਕਾਰਨ ਘਰ ਦੀ ਡਿੱਗੀ ਛੱਤ, ਪਰਿਵਾਰ ਮਲਬੇ ‘ਚ ਦੱਬਿਆ, ਪਤੀ ਦੀ ਮੌ.ਤ, ਪਤਨੀ-ਧੀ ਗੰਭੀਰ ਜ਼ਖਮੀ
ਨਵੇਂ ਨਿਯਮਾਂ ਦਾ ਪਾਲਣ ਨਾ ਕਰਨ ‘ਤੇ ਲੋਕਾਂ ‘ਤੇ ਭਾਰੀ ਜੁਰਮਾਨਾ ਲਗਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਬਿੱਲ ਮੁਤਾਬਕ ਵਿਅਕਤੀਆਂ ‘ਤੇ 7920 (61,623 ਭਾਰਤੀ ਰੁਪਏ) ਸੋਮੋਨੀ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਦੂਜੇ ਪਾਸੇ ਕੰਪਨੀਆਂ ‘ਤੇ 39500 ਸੋਮੋਨੀ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਧਾਰਮਿਕ ਨੇਤਾਵਾਂ ਨੇ ਹਾਲਾਂਕਿ ਇਸ ਨਾਲ ਵੀ ਜ਼ਿਆਦਾ ਜੁਰਮਾਨਾ ਲਗਾਉਣ ਦੀ ਗੱਲ ਕਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਤਜ਼ਾਕਿਸਤਾਨ ‘ਚ ਵਿਆਹ ਅਤੇ ਅੰਤਿਮ ਸੰਸਕਾਰ ‘ਤੇ ਵੀ ਪਾਬੰਦੀ ਹੈ। ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਫੈਸਲਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਅਜੀਬ ਪਾਬੰਦੀਆਂ ਹਨ। ਤਜ਼ਾਕਿਸਤਾਨ ਵਿੱਚ ਦਾੜ੍ਹੀ ਰੱਖਣ ‘ਤੇ ਵੀ ਪਾਬੰਦੀ ਹੈ, ਜਿਸਦਾ ਮਤਲਬ ਹੈ ਕਿ ਸਾਰੇ ਮਰਦਾਂ ਨੂੰ ਆਪਣੀ ਦਾੜ੍ਹੀ ਕੱਟਣੀ ਜ਼ਰੂਰੀ ਹੈ। ਇੱਥੇ ਇਸਲਾਮਿਕ ਕਿਤਾਬਾਂ ਵੇਚਣ ‘ਤੇ ਵੀ ਪਾਬੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: