Hong Kong Halts Pfizer: ਹਾਂਗਕਾਂਗ ਨੇ Pfizer ਦੇ ਕੋਵਿਡ-19 ਰੋਧੀ ਟੀਕੇ ਦੀ ਵਰਤੋਂ ‘ਤੇ ਬੁੱਧਵਾਰ ਯਾਨੀ ਕਿ ਅੱਜ ਪਾਬੰਦੀ ਲਗਾਈ । ਇੱਕ ਰਿਪੋਰਟ ਵਿੱਚ ਟੀਕੇ ਦੇ ਇੱਕ ਬੈਚ ਦੀ ਬੋਤਲਾਂ ਦੇ ਢੱਕਣ ਖਰਾਬ ਹੋਣ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।
ਹਾਂਗਕਾਂਗ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਇਨ੍ਹਾਂ ਟੀਕਿਆਂ ਦੀ ਵਰਤੋਂ ਤੁਰੰਤ ਰੋਕ ਦਿੱਤੀ ਗਈ ਹੈ । ਚੀਨੀ ਦਵਾਈ ਕੰਪਨੀ ਫੋਸਨ ਫਾਰਮ ਤੇ ਅਮਰੀਕੀ ਦਵਾਈ ਕੰਪਨੀ Pfizer ਨਾਲ ਮਿਲ ਕੇ ਕੋਵਿਡ-19 ਰੋਧੀ ਟੀਕਾ ਬਣਾਉਣ ਵਾਲੀ ਜਰਮਨ ਦੀ ਕੰਪਨੀ ਬਾਇਓਨਟੈਕ ਮਾਮਲੇ ਦੀ ਜਾਂਚ ਕਰ ਰਹੀ ਹੈ।
ਇੱਕ ਬਿਆਨ ਅਨੁਸਾਰ ‘ਬਾਇਓਨਟੈਕ’ ਅਤੇ ‘ਫੋਸਨ ਫਾਰਮਾ’ ਨੂੰ ਟੀਕੇ ਦੇ ਸੁਰੱਖਿਅਤ ਨਾ ਹੋਣ ਦੇ ਸਬੂਤ ਨਹੀਂ ਮਿਲੇ ਹਨ। ਹਾਲਾਂਕਿ, ਇਸ ਟੀਕੇ ਦੀ ਵਰਤੋਂ ਨੂੰ ਸਾਵਧਾਨੀ ਦੇ ਉਪਾਅ ਵਜੋਂ ਪਾਬੰਦੀ ਲਗਾਈ ਗਈ ਹੈ। ਬਿਆਨ ਅਨੁਸਾਰ ਬੈਚ ਨੰਬਰ -210202 ਦੀਆਂ ਬੋਤਲਾਂ ਦੇ ਢੱਕਣ ਖਰਾਬ ਮਿਲੇ ਹਨ ਤੇ ਬੈਚ ਨੰਬਰ -210104 ਦੀ ਵੀ ਜਾਂਚ ਕੀਤੀ ਜਾਵੇਗੀ।