ਤੁਸੀਂ ਤਲਾਕ ਦੇ ਕਈ ਮਾਮਲੇ ਦੇਖੇ ਹੋਣਗੇ ਪਰ ਇਹ ਮਾਮਲਾ ਥੋੜ੍ਹਾ ਹਟ ਕੇ ਹੈ। ਆਮ ਤੌਰ ‘ਤੇ ਸੈਟਲੇਮੈਂਟ ਵਜੋਂ ਪਤੀ ਜਾਂ ਪਤਨੀ ਪੈਸਾ ਮੰਗਦੇ ਹਨ ਪਰ ਇਸ ਸ਼ਖਸ ਨੇ ਕਿਡਨੀ ਹੀ ਮੰਗ ਲਈ। ਡਾ. ਰਿਚਰਡ ਬਤਿਸਤਾ ਨੇ ਪਤੀ ਤੋਂ ਆਪਣੀ ਕਿਡਨੀ ਵਾਪਸ ਮੰਗੀ, ਜੋ ਉਨ੍ਹਾਂ ਨੂੰ ਉਸ ਨੇ ਡੋਨੇਟ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਡਨੀ ਨਹੀਂ ਵਾਪਸ ਕਰ ਸਕਦੀ ਤਾਂ 1.2 ਮਿਲੀਅਨ ਪੌਂਡ ਦੇਵੇ। ਮਾਮਲਾ ਅਮਰੀਕਾ ਦਾ ਹੈ।
ਪਤਨੀ ਦੇ ਬੀਮਾਰ ਹੋਣ ਕਾਰਨ ਵਿਆਹ ਵਿਚ ਦਿੱਕਤਾਂ ਆਉਣ ਲੱਗੀਆਂ। ਰਿਚਰਡ ਬਤਿਸਤਾ ਨੇ ਆਪਣੀ ਪਤਨੀ ਨੂੰ ਕਿਡਨੀ ਡੋਨੇਟ ਕਰਨ ਦਾ ਫਸੈਲਾ ਲਿਆ। ਉਸ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਉਸ ਦੀ ਪਹਿਲੀ ਪਹਿਲ ਪਤਨੀ ਦੀ ਜ਼ਿੰਦਗੀ ਨੂੰ ਬਚਾਉਣਾ ਹੈ ਤੇ ਦੂਜਾ ਵਿਆਹ ਨੂੰ ਸੰਭਾਲਣਾ ਪਰ ਇਸ ਦੇ ਚਾਰ ਸਾਲ ਬਾਅਦ ਉਸ ਦੀ ਪਤਨੀ ਡਾਨੇਲ ਨੇ ਤਲਾਕ ਫਾਈਲ ਕਰ ਦਿੱਤਾ ਜਿਸ ਤੋਂ ਬਤਿਸਤਾ ਕਾਫੀ ਨਿਰਾਸ਼ ਹੋ ਗਏ। ਨਾਲ ਹੀ ਕਿਹਾ ਕਿ ਜਾਂ ਤਾਂ ਕਿਡਨੀ ਵਾਪਸ ਕਰੇ ਜਾਂ ਪੈਸੇ ਦੇਵੇ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਘਰ ਗੂੰਜੀ ਕਿਲਕਾਰੀ, ਪਤਨੀ ਅਨੁਸ਼ਕਾ ਸ਼ਰਮਾ ਨੇ ਦਿੱਤਾ ਪੁੱਤ ਨੂੰ ਜਨਮ
ਅਜਿਹੇ ਵਿਚ ਮੈਡੀਕਲ ਮਾਹਿਰਾਂ ਨੇ ਕਿਹਾ ਕਿ ਕਿਡਨੀ ਵਾਪਸ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਡਨੀ ਵਾਪ ਦੇਣ ਨਾਲ ਡਾਨੇਲ ਦਾ ਦੁਬਾਰਾ ਆਪ੍ਰੇਸ਼ਨ ਕਰਨਾ ਪਵੇਗਾ। ਇਸ ਨਾਲ ਉਸ ਦੀ ਜਾਨ ਨੂੰ ਖਤਰਾ ਵੀ ਹੈ। ਇਸ ਲਈ ਕਿਡਨੀ ਵਾਪਸ ਨਹੀਂ ਦਿੱਤੀ ਜਾ ਸਕਦੀ। ਮਾਹਿਰਾਂ ਨੇ ਕਿਹਾ ਕਿ ਹੁਣ ਉਹ ਕਿਡਨੀ ਡਾਨੇਲ ਦੀ ਹੋ ਗਈ ਹੈ ਕਿਉਂਕਿ ਉਹ ਉਸ ਦੇ ਸਰੀਰ ਵਿਚ ਹੈ।