ਭਾਰਤ-ਅਮਰੀਕਾ ਟ੍ਰੇਡ ਡੀਲ ਨੇਗੋਸ਼ੀਏਸ਼ਨ ਅਤੇ ਵਿਵਾਦ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਵਾਸ਼ਿੰਗਟਨ ਤੇ ਦਿੱਲੀ ਵਿਚ ਚੱਲ ਰਹੀ ਗੱਲਬਾਤ ਜਲਦ ਕਿਸੇ ਬੇਹਤਰ ਨਤੀਜੇ ‘ਤੇ ਪਹੁੰਚੇਗੀ। ਟਰੰਪ ਨੇ ਕਿਹਾ ਕਿ ਉਹ ਸਾਰੇ ਤਰ੍ਹਾਂ ਦੇ ਟ੍ਰੇਡ ਬੈਰੀਅਰ ਖਤਮ ਕਰਨ ਲਈ ਆਉਣ ਵਾਲੇ ਹਫਤਿਆਂ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨਗੇ।
ਟਰੰਪ ਨੇ ਪੋਸਟ ਵਿਚ ਲਿਖਿਆ-ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਭਾਰਤ ਤੇ ਅਮਰੀਕਾ ਦੋਵੇਂ ਦੇਸ਼ਾਂ ਵਿਚ ਟ੍ਰੇਡ ਬੈਰੀਅਰ ਨੂੰ ਦੂਰ ਕਰਨ ਲਈ ਗੱਲਬਾਤ ਜਾਰੀ ਹੈ। ਆਉਣ ਵਾਲੇ ਹਫਤਿਆਂ ਵਿਚ ਮੈਂ ਆਪਣੇ ਬਹੁਤ ਚੰਗੇ ਦੋਸਤ, ਪੀਐੱਮ ਮੋਦੀ ਨਾਲ ਗੱਲ ਲਈ ਉਤਸੁਕ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੋਵੇਂ ਦੇਸ਼ਾਂ ਲਈ ਇਕ ਸਫਲ ਨਤੀਜੇ ‘ਤੇ ਪਹੁੰਚਣ ਵਿਚ ਕੋਈ ਦਿੱਕਤ ਨਹੀਂ ਆਏਗੀ।
ਇਸ ਤੋਂ ਪਹਿਲਾਂ 6 ਸਤੰਬਰ ਨੂੰ ਟਰੰਪ ਨੇ ਵ੍ਹਾਈਟ ਹਾਊਸ ਵਿਚ ਭਾਰਤ-ਅਮਰੀਕਾ ਸਬੰਧਾਂ ਨੂੰ ਬਹੁਤ ਹੀ ਖਾਸ ਰਿਸ਼ਤਾ ਕਿਹਾ ਸੀ। ਉਨ੍ਹਾਂ ਕਿਹਾ ਕਿ ਸੀ ਉਹ ਤੇ PM ਮੋਦੀ ਹਮੇਸ਼ਾ ਦੋਸਤ ਰਹਿਣਗੇ। ਉਨ੍ਹਾਂ ਕਿਹਾ ਸੀ ਕਿ ਮੈਂ ਹਮੇਸ਼ਾ ਤਿਆਰ ਹਾਂ, ਮੈਂ ਹਮੇਸ਼ਾ ਪੀਐੱਮ ਮੋਦੀ ਦਾ ਦੋਸਤ ਰਹਾਂਗਾ। ਉਹ ਇਕ ਮਹਾਨ ਪੀਐੱਮ ਹਨ। ਉਨ੍ਹਾਂ ਦੀ ਦੋਸਤੀ ਹਮੇਸ਼ਾ ਰਹੇਗੀ ਪਰ ਇਸ ਸਮੇਂ ਉਹ ਜੋ ਕਰ ਰਹੇ ਹਨ ਉਹ ਸਭ ਕੁਝ ਮੈਨੂੰ ਪਸੰਦ ਨਹੀਂ ਆ ਰਿਹਾ ਹੈ। ਪਰ ਭਾਰਤ ਤੇ ਅਮਰੀਕਾ ਵਿਚ ਇਕ ਬਹੁਤ ਹੀ ਖਾਸ ਰਿਸ਼ਤਾ ਹੈ। ਚਿੰਤਾ ਦੀ ਕੋਈ ਗੱਲ ਨਹੀਂ ਹੈ। ਦੋਵਾਂ ਵਿਚ ਕਦੇ-ਕਦੇ ਕੁਝ ਪਲ ਅਜਿਹੇ ਵੀ ਆਉਂਦੇ ਹਨ।
ਇਹ ਵੀ ਪੜ੍ਹੋ : ਨਿੱਕੇ ਸਰਦਾਰ ਜੀ ਦਾ ਵੱਡਾ ਸਹਿਯੋਗ, ਹੜ੍ਹ ਪੀੜ੍ਹਤਾਂ ਦੀ ਮਦਦ ਲਈ ਸਾਢੇ 4 ਸਾਲਾਂ ਬੱਚੇ ਨੇ ਦਿੱਤੀ ਆਪਣੀ ਗੋਲਕ
ਦਰਅਸਲ ਅਮਰੀਕਾ ਨੇ ਭਾਰਤ ‘ਤੇ ਜ਼ਿਆਦਾ ਟੈਰਿਫ ਵਸੂਲਣ ਤੇ ਰੂਸ ਤੋਂ ਤੇਲ ਖਰੀਦਣ ਦੀ ਵਜ੍ਹਾ ਨਾਲ ਕੁੱਲ 50 ਫੀਸਦ ਦਾ ਟੈਰਿਫ ਲਗਾਇਆ ਹੈ ਜਿਸ ਕਰਕੇ ਭਾਰਤ ਦਾ ਲਗਭਗ 85 ਹਜ਼ਾਰ ਕਰੋੜ ਦਾ ਐਕਸਪੋਰਟ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਨਾਲ ਦੋਵੇਂ ਦੇਸ਼ਾਂ ਵਿਚ ਅਜੇ ਤਣਾਅ ਹੈ। ਹਾਲਾਂਕਿ ਦੋਵੇਂ ਦੇਸ਼ਾਂ ਦੀਆਂ ਟੀਮਾਂ ਇਕ ਬੇਹਤਰ ਟ੍ਰੇਡ ਡੀਲ ‘ਤੇ ਪਿਛਲੇ 6 ਮਹੀਨੇ ਤੋਂ ਗੱਲ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























