Ice cream tests positive: ਦੁਨੀਆ ਭਰ ਵਿੱਚ ਮਨੁੱਖਾਂ ਵਿੱਚ ਫੈਲ ਰਿਹਾ ਕੋਰੋਨਾ ਵਾਇਰਸ ਹੁਣ ਆਈਸ ਕਰੀਮ ਵਿੱਚ ਵੀ ਪਹੁੰਚ ਗਿਆ ਹੈ । ਜੀ ਹਾਂ, ਤੁਸੀਂ ਇੱਕ ਦਮ ਸਹੀ ਪੜ੍ਹਿਆ ਹੈ। ਇਹ ਮਾਮਲਾ ਉੱਤਰੀ ਚੀਨ ਦੇ ਤਿਆਨਜਿਨ ਮਿਊਂਸਪੈਲਟੀ ਖੇਤਰ ਦਾ ਹੈ ਜਿੱਥੇ ਮਹਾਂਮਾਰੀ ਖਿਲਾਫ਼ ਕੰਮ ਕਰ ਰਹੇ ਅਧਿਕਾਰੀਆਂ ਨੂੰ ਤਿੰਨ ਆਈਸ ਕਰੀਮ ਦੇ ਨਮੂਨਿਆਂ ਵਿੱਚ ਕੋਰੋਨਾ ਸੰਕ੍ਰਮਣ ਮਿਲਿਆ ਹੈ। ਹੁਣ ਪ੍ਰਸ਼ਾਸਨ ਉਨ੍ਹਾਂ ਲੋਕਾਂ ਦੀ ਭਾਲ ਕਰ ਰਿਹਾ ਹੈ ਜੋ ਇਨ੍ਹਾਂ ਆਈਸ ਕਰੀਮਾਂ ਦੇ ਸੰਪਰਕ ਵਿੱਚ ਆਏ ਸਨ । ਆਈਸ ਕਰੀਮ ਤਿਆਨਜਿਨ ਦੀ Daqiaodao Food Company ਨੇ ਬਣਾਈ ਸੀ। ਹੁਣ ਲਾਗ ਦੇ ਕਾਰਨ ਕੰਪਨੀ ਨੂੰ 2089 ਆਈਸ ਕਰੀਮ ਦੇ ਡੱਬੇ ਨਸ਼ਟ ਕਰਨੇ ਪਏ। ਹਾਲਾਂਕਿ, ਅਧਿਕਾਰੀਆਂ ਦਾ ਮੰਨਣਾ ਹੈ ਕਿ ਲਗਭਗ 4,836 ਆਈਸ ਕਰੀਮ ਦੇ ਡੱਬੇ ਸੰਕ੍ਰਮਿਤ ਹੋਏ ਹਨ।
ਅਧਿਕਾਰੀਆਂ ਅਨੁਸਾਰ ਸੰਕ੍ਰਮਣ ਦਾ ਪਤਾ ਲੱਗਣ ਤੱਕ ਆਈਸ ਕਰੀਮ ਦੇ ਅੱਧੇ ਤੋਂ ਵੱਧ ਡੱਬੇ ਵਿਕਰੀ ਲਈ ਵੱਖ-ਵੱਖ ਵਿਕਰੇਤਾਵਾਂ ਨੂੰ ਵੰਡੇ ਜਾ ਚੁੱਕੇ ਸਨ। ਤਿਆਨਜਿਨ ਤੋਂ ਬਾਹਰਲੇ ਜਿਨ੍ਹਾਂ ਸੂਬਿਆਂ ਵਿੱਚ ਇਹ ਆਈਸ ਕਰੀਮ ਭੇਜੀ ਗਈ, ਉੱਥੇ ਬਾਜ਼ਾਰ ਮਾਰਕੀਟ ਰੈਗੂਲੇਟਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਜਿਨ੍ਹਾਂ ਗਾਹਕਾਂ ਨੇ ਇਹ ਆਈਸ ਕਰੀਮ ਖਰੀਦੀ ਉਨ੍ਹਾਂ ਨੂੰ ਵੀ ਆਪਣੇ ਸਿਹਤ ਦੀ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਹੈ।
ਇੱਕ ਨਿਊਜ਼ ਰਿਪੋਰਟ ਅਨੁਸਾਰ ਹੁਣ ਤੱਕ ਕੰਪਨੀ ਨੇ ਆਪਣੇ 1 ਹਜ਼ਾਰ 662 ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਆਈਸ ਕਰੀਮ ਵਿੱਚ ਇਸ ਲਈ ਜੀਵਿਤ ਰਹਿ ਗਿਆ ਕਿਉਂਕਿ ਇਹ ਕਾਫ਼ੀ ਠੰਡੀ ਹੁੰਦੀ ਹੈ। ਉਸਦੇ ਅਨੁਸਾਰ ਕਿਸੇ ਪੀੜਤ ਵਿਅਕਤੀ ਤੋਂ ਹੀ ਆਈਸ ਕਰੀਮ ਤਕ ਕੋਰੋਨਾ ਪਹੁੰਚਿਆ ਹੈ।
ਇਹ ਵੀ ਦੇਖੋ: UK ‘ਚ ਬੱਸ ਰਾਹੀਂ ਕਰਦੇ ਨੇ ਲੰਗਰ ਦੀ ਸੇਵਾ, ਹੁਣ ਲਗਾਇਆ ਦਿੱਲੀ ‘ਚ ਲੰਗਰ