ਭਾਰਤ ਦੇ ਕੈਨੇਡਾ ਵਿਚ ਵਧਦੇ ਤਣਾਅ ਦਰਮਿਆਨ ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਤੇ ਅਮਰੀਕਾ ਵਿਚੋਂ ਕਿਸੇ ਇਕ ਨੂੰ ਚੁਣਨਾ ਪਿਆ ਤਾਂਉਹ ਭਾਰਤ ਨੂੰ ਚੁਣੇਗਾ। ਮਾਈਕਲ ਰੂਬਿਨ ਨੇ ਕਿਹਾ ਕਿ ਭਾਰਤ ਰਣਨੀਤਕ ਤੌਰ ‘ਤੇ ਕੈਨੇਡਾ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ। ਕੈਨੇਡਾ ਦਾ ਭਾਰਤ ਖਿਲਾਫ ਲੜਨਾ ਇਕ ਕੀੜੀ ਦੇ ਹਾਥੀ ਖਿਲਾਫ ਲੜਨ ਦੇ ਬਰਾਬਰ ਹੈ। ਇਹੀ ਨਹੀਂ ਪੇਂਟਾਗਨ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਜਸਟਿਨ ਟਰੂਡੋ ਦੇ ਦੋਸ਼ਾਂ ਤੋਂ ਕੈਨੇਡਾ ਨੂੰ ਭਾਰਤ ਤੋਂ ਜ਼ਿਆਦਾ ਖਤਰਾ ਹੈ।
ਟਰੂਡੋ ਦੀ ਆਪਣੇ ਦੇਸ਼ ਵਿਚ ਡਿੱਗਦੀ ਸਾਖ ਬਾਰੇ ਰੂਬਿਨ ਨੇ ਕਿਹਾ ਕਿ ਉਹ ਲੰਬੇ ਸਮੇਂ ਲਈ ਸੱਤਾ ਵਿਚ ਨਹੀਂ ਰਹਿਣ ਵਾਲੇ ਹਨ ਇਸ ਲਈ ਉਨ੍ਹਾਂ ਦੇ ਜਾਣਦੇ ਬਾਅਦ ਅਮਰੀਕਾ ਰਿਸ਼ਤੇ ਨੂੰ ਫਿਰ ਤੋਂ ਬਣਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਅਜਿਹੀ ਸਥਿਤੀ ਵਿਚ ਨਹੀਂ ਆਉਣਾ ਚਾਹੇਗਾ ਜਿਥੇ ਉਸ ਨੂੰ ਦੋ ਦੋਸਤਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਪਵੇ। ਜੇਕਰ ਸਾਨੂੰ ਦੋ ਦੋਸਤਾਂ ਵਿਚੋਂ ਇਕ ਨੂੰ ਚੁਣਨਾ ਹੋਵੇ ਤਾਂ ਅਸੀਂ ਇਸ ਮਾਮਲੇ ਵਿਚ ਭਾਰਤ ਨੂੰ ਚੁਣਾਂਗੇ।
ਮਾਈਕਲ ਰੂਬਿਨ ਪੈਂਟਾਗਨ ਦੇ ਸਾਬਕਾ ਅਧਿਕਾਰੀ ਤੇ ਈਰਾਨ ਤੁਰਕੀ ਤੇ ਦੱਖਣੀ ਏਸ਼ੀਆ ਵਿਚ ਅਮਰੀਕਾ ਐਂਟਰਪ੍ਰਾਈ਼ਜ਼ ਇੰਸਟੀਚਿਊਟ ਸਪੈਸ਼ਲਾਈਜ਼ੇਸ਼ਨ ਵਿਚ ਸੀਨੀਅਰ ਫੈਲੋ ਹਨ। ਰੂਬਿਨ ਨੇ ਕਿਹਾ ਕਿ ਸੱਚ ਕਹਾਂ ਤਾਂ ਟਰੂਡੋ ਦਾ ਬਿਆਨ ਭਾਰਤ ਦੀ ਤੁਲਨਾ ਵਿਚ ਕੈਨੇਡਾ ਲਈ ਕਿਤੇ ਜ਼ਿਆਦਾ ਖਤਰੇ ਵਾਲਾ ਹੈ। ਜੇਕਰ ਕੈਨੇਡਾ ਲੜਾਈ ਲੜਨਾ ਚਾਹੁੰਦਾ ਹੈ ਤਾਂ ਸਪੱਸ਼ਟ ਤੌਰ ‘ਤੇ ਇਸ ਬਿੰਦੂ ‘ਤੇ ਇਕ ਕੀੜੀ ਦੀ ਤਰ੍ਹਾਂ ਹੈ ਜੋ ਹਾਥੀ ਖਿਲਾਫ ਲੜਾਈ ਲੜ ਰਹੀ ਹੈ।
ਇਹ ਵੀ ਪੜ੍ਹੋ : ਰਿਟਾਇਰ ਇੰਸਪੈਕਟਰ ਦਾ ਪੁੱਤ ਨਸ਼ੇ ਤੇ ਹਥਿਆਰ ਸਣੇ ਚੜ੍ਹਿਆ ਪੁਲਿਸ ਅੜਿੱਕੇ, .32 ਬੋਰ ਪਿਸਤੌਲ ਤੇ 5 ਜ਼ਿੰਦਾ ਰੌਂਦ ਬਰਾਮਦ
ਦੱਸ ਦੇਈਏ ਕਿ ਸੋਮਵਾਰ ਨੂੰ ਨਿੱਜਰ ਦੀ ਹੱਤਿਆ ਨੂੰ ਭਾਰਤ ਨਾਲ ਜੋੜਿਆ ਸੀ ਜਿਸ ਦਾ ਭਾਰਤ ਨੇ ਤੁਰੰਤ ਤੇ ਸਖਤੀ ਨਾਲ ਖੰਡਨ ਕੀਤਾ ਸੀ। ਭਾਰਤ ਨੇ ਆਪਣੇ ਅੰਦਰੂਨੀ ਮਾਮਲਿਆਂ ‘ਚ ਕੈਨੇਡੀਆਈ ਦਖਲ ਦਾ ਵੀ ਦੋਸ਼ ਲਗਾਇਆ ਤੇ ਦੇਸ਼ ਵਿਚ ਕੰਮ ਕਰਨ ਵਾਲੇ ਕੈਨੇਡੀਆਈ ਡਿਪਲੋਮੈਟਾਂ ਦੀ ਗਿਣਤੀ ਘੱਟ ਕਰਨ ਦੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -: