ਵਿਸ਼ਵ ਬੈਂਕ ਤੋਂ ਬਾਅਦ ਹੁਣ IMF ਯਾਨੀ ਅੰਤਰਰਾਸ਼ਟਰੀ ਮੁਦਰਾ ਫੰਡ ਵੀ ਮੋਦੀ ਸਰਕਾਰ ਦੀ ਕੈਸ਼ ਟਰਾਂਸਫਰ ਯੋਜਨਾ ਦਾ ਮੁਰੀਦ ਹੋ ਗਿਆ ਹੈ । ਅੰਤਰਰਾਸ਼ਟਰੀ ਮੁਦਰਾ ਫੰਡ ਨੇ ਭਾਰਤ ਦੇ ਡਾਇਰੈਕਟ ਬੈਨੀਫਿਟ ਟਰਾਂਸਫਰ ਅਤੇ ਇਸੇ ਤਰ੍ਹਾਂ ਦੇ ਹੋਰ ਸਮਾਜ ਭਲਾਈ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸਨੂੰ ਇੱਕ ਚਮਤਕਾਰ ਦੱਸਿਆ। ਇੰਨਾ ਹੀ ਨਹੀਂ IMF ਨੇ ਪੂਰੀ ਦੁਨੀਆ ਨੂੰ ਭਾਰਤ ਤੋਂ ਸਿੱਖਣ ਦੀ ਸਲਾਹ ਦਿੱਤੀ ਹੈ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਸ਼ਵ ਬੈਂਕ ਨੇ ਵੀ ਕੋਰੋਨਾ ਦੌਰ ਦੌਰਾਨ ਕੈਸ਼ ਟ੍ਰਾਂਸਫਰ ਸਕੀਮ ਲਈ ਭਾਰਤ ਦੀ ਤਾਰੀਫ ਕੀਤੀ ਸੀ।
ਦਰਅਸਲ, IMF ਦੇ ਵਿੱਤੀ ਮਾਮਲਿਆਂ ਦੇ ਵਿਭਾਗ ਦੇ ਡਿਪਟੀ ਡਾਇਰੈਕਟਰ ਪਾਓਲੋ ਮੌਰੋ ਨੇ ਬੁੱਧਵਾਰ ਨੂੰ ਭਾਰਤ ਵਿੱਚ ਨਕਦ ਟ੍ਰਾਂਸਫਰ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਇਸਨੂੰ ਦੇਸ਼ ਦੇ ਵੱਡੇ ਆਕਾਰ ਦੇ ਮੱਦੇਨਜ਼ਰ ਇੱਕ “ਲੌਜਿਸਟਿਕਲ ਚਮਤਕਾਰ” ਕਿਹਾ। IMF ਦੇ ਵਿੱਤੀ ਮਾਮਲਿਆਂ ਦੇ ਵਿਭਾਗ ਦੇ ਡਿਪਟੀ ਡਾਇਰੈਕਟਰ ਪਾਓਲੋ ਮੌਰੋ ਨੇ ਕਿਹਾ ਕਿ ਭਾਰਤ ਤੋਂ ਸਿੱਖਣ ਲਈ ਬਹੁਤ ਕੁਝ ਹੈ । ਸਾਡੇ ਕੋਲ ਦੁਨੀਆ ਭਰ ਦੀਆਂ ਕੁਝ ਹੋਰ ਉਦਾਹਰਣਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ। ਸਾਡੇ ਕੋਲ ਲਗਭਗ ਹਰ ਮਹਾਂਦੀਪ ਅਤੇ ਆਮਦਨ ਦੇ ਹਰ ਪੱਧਰ ਦੀਆਂ ਉਦਾਹਰਣਾਂ ਹਨ । ਜੇ ਮੈਂ ਭਾਰਤ ਦੇ ਮਾਮਲੇ ਨੂੰ ਦੇਖਦਾ ਹਾਂ, ਤਾਂ ਇਹ ਅਸਲ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਦੇਸ਼ ਦੀ ਵਿਸ਼ਾਲ ਆਬਾਦੀ ਦੇ ਮੱਦੇਨਜ਼ਰ ਇਹ ਇੱਕ ਲਜਿਸਟਿਕ ਚਮਤਕਾਰ ਹੈ ਕਿ ਘੱਟ ਆਮਦਨੀ ਵਾਲੇ ਲੋਕਾਂ ਦੀ ਮਦਦ ਕਰਨ ਵਾਲੇ ਇਹ ਪ੍ਰੋਗਰਾਮ ਅਸਲ ਵਿੱਚ ਕਰੋੜਾਂ ਲੋਕਾਂ ਤੱਕ ਕਿਵੇਂ ਪਹੁੰਚਦੇ ਹਨ। IMF ਅਧਿਕਾਰੀ ਨੇ ਭਾਰਤ ਵਿੱਚ ਬਹੁਤ ਸਾਰੀਆਂ ਤਕਨੀਕੀ ਖੋਜਾਂ ਦੀ ਸਫ਼ਲਤਾ ਅਤੇ ਨਕਦ ਟ੍ਰਾਂਸਫਰ ਸਕੀਮ ਨੂੰ ਸਫਲ ਬਣਾਉਣ ਲਈ ਇੱਕ ਵਿਲੱਖਣ ਪਛਾਣ ਪ੍ਰਣਾਲੀ ਅਧਾਰ ਦੇ ਉਪਯੋਗ ਵੱਲ ਇਸ਼ਾਰਾ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਇਹ ਪ੍ਰੋਗਰਾਮ ਔਰਤਾਂ, ਬਜ਼ੁਰਗਾਂ ਅਤੇ ਕਿਸਾਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਇਸ ਵਿੱਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਬਹੁਤ ਸਾਰੀਆਂ ਤਕਨੀਕੀ ਕਾਢਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਮਾਮਲੇ ਵਿੱਚ ਇੱਕ ਗੱਲ ਜੋ ਹੈਰਾਨੀਜਨਕ ਹੈ ਉਹ ਹੈ ਵੱਖਰੀ ਪਹਿਚਾਣ ਪ੍ਰਣਾਲੀ ਯਾਨੀ ਆਧਾਰ ਦੀ ਵਰਤੋਂ । ਪਰ ਹੋਰ ਦੂਜੇ ਦੇਸ਼ਾਂ ਵਿੱਚ ਉਹਨਾਂ ਲੋਕਾਂ ਨੂੰ ਮੋਬਾਈਲ ਬੈਂਕਿੰਗ ਰਾਹੀਂ ਪੈਸੇ ਭੇਜਣ ਦੀ ਵਧੇਰੇ ਵਰਤੋਂ ਹੁੰਦੀ ਹੈ ਜਿਨ੍ਹਾਂ ਕੋਲ ਅਸਲ ਵਿੱਚ ਬਹੁਤ ਸਾਰਾ ਪੈਸਾ ਨਹੀਂ ਹੈ ਪਰ ਇੱਕ ਸੈਲ ਫ਼ੋਨ ਹੈ।
ਦੱਸ ਦੇਈਏ ਕਿ ਭਾਰਤ ਦੀ ਤਾਰੀਫ਼ ਕਰਦਿਆਂ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਸੰਕਟ ਦੌਰਾਨ ਭਾਰਤ ਨੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਜਿਸ ਤਰ੍ਹਾਂ ਮਦਦ ਕੀਤੀ ਹੈ, ਉਹ ਅਸਾਧਾਰਨ ਹੈ। ਵਿਸ਼ਵ ਬੈਂਕ ਨੇ ਨਾ ਸਿਰਫ਼ ਭਾਰਤ ਸਰਕਾਰ ਦੀ ਤਾਰੀਫ਼ ਕੀਤੀ, ਸਗੋਂ ਦੂਜੇ ਦੇਸ਼ਾਂ ਨੂੰ ਵੀ ਸਿੱਖਣ ਦੀ ਸਲਾਹ ਦਿੱਤੀ ਸੀ ।
ਵੀਡੀਓ ਲਈ ਕਲਿੱਕ ਕਰੋ -: