ਬ੍ਰਿਟੇਨ ਵਿਚ ਵਸਣਾ ਔਖਾ ਹੋਣ ਵਾਲਾ ਹੈ। ਇਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ ਵੱਡਾ ਕੀਤਾ ਜਾ ਰਿਹਾ ਹੈ। ਯੂਕੇ ਸਰਕਾਰ ਦਾ ਦਾਅਵਾ ਹੈ ਕਿ ਇਹ 50 ਸਾਲਾਂ ਵਿਚ ਲੀਗਲ ਇਮੀਗ੍ਰੇਸ਼ਨ ਮਾਡਲ ਵਿਚ ਸਭ ਤੋਂ ਵੱਡਾ ਬਦਲਾਅ ਹੋਵੇਗਾ।
ਭਾਵੇਂ ਭਾਰਤੀ ਹੋਣ ਜਾਂ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਣ ਉਨ੍ਹਾਂ ਲਈ ਬ੍ਰਿਟੇਨ ਵਿਚ ਜਾ ਕੇ ਵਸਣਾ ਔਖਾ ਹੋ ਜਾਵੇਗਾ। ਅਮਰੀਕਾ ਦੀ ਤਰਜ ‘ਤੇ ਹੁਣ ਬ੍ਰਿਟੇਨ ਵੱਲੋਂ ਵੀ ਇਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ ਕੀਤਾ ਜਾਵੇਗਾ। ਲੀਗਲ ਮਾਈਗ੍ਰੇਸ਼ਨ ਮਾਡਲ ਵਿਚ ਬਦਲਾਅ ਹਵੇਗਾ। ਬ੍ਰਿਟੇਨ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਵੱਲੋਂ ਨਵਾਂ ਸੈਟਲਮੈਂਟ ਮਾਡਲ ਲਿਆਂਦਾ ਜਾ ਰਿਹਾ ਹੈ। ਇਸ ਲਈ ਮਾਈਗ੍ਰੈਂਟ ਉਨ੍ਹਾਂ ਨੂਂ ਨਵੇਂ ਸਿਰੇ ਤੋਂ ਨਿਯਮ ਫਾਲੋਅ ਕਰਨ ਵਾਲੇ ਹਨ। ਭਾਰਤਤੇ ਦੁਨੀਆ ਭਰ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ‘ਤੇ ਅਸਰ ਪਵੇਗਾ।
ਬਦਲਾਅ ਤਹਿਤ ਮਾਈਗ੍ਰੈਂਟਸ ਬ੍ਰਿਟਿਸ਼ ਨਾਗਰਿਕ ਬਣਨ ਦੇ ਬਾਅਦ ਹੀ ਫਾਇਦੇ ਤੇ ਸੋਸ਼ਲ ਹਾਊਸਿੰਗ ਲਈ ਯੋਗ ਹੋਣਗੇ।ਸਿਰਫ ਸੈਟਲਮੈਂਟ ਮਿਲਣ ‘ਤੇ ਉਨ੍ਹਾਂ ਨੂੰ ਫਾਇਦੇ ਨਹੀਂ ਮਿਲਣਗੇ, ਇਹ ਮੌਜੂਦਾ ਸਿਸਟਮ ਵਿਚ ਇਕ ਵੱਡਾ ਬਦਲਾਅ ਹੈ। ਸ਼ਬਾਨਾ ਨੇ ਦੱਸਿਆ ਕਿ ਇਹ ਸੁਧਾਰ ਹੁਣੇ ਜਿਹੇ ਸਾਲਾਂ ਵਿਚ ਬ੍ਰਿਟੇਨ ਵਿਚ ਆਏ ਲੋਕਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਕੀਤੇ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੇ ਸਖਤ ਵੀਜ਼ਾ ਤੇ ਇਮੀਗ੍ਰੇਸ਼ਨ ਨਿਯਮਾਂ ਦੀ ਤਰਜ ‘ਤੇ ਬ੍ਰਿਟੇਨ ਸਰਕਾਰ ਅਜਿਹਾ ਕਰ ਰਹੀ ਹੈ।
ਨਵੇਂ ਪ੍ਰਸਤਾਵਾਂ ਤਹਿਤ ਸੈਟਲਮੈਂਟ ਦਾ ਇੰਤਜ਼ਾਰ ਦੁੱਗਣਾ ਹੋ ਜਾਵੇਗਾ। ਹੁਣ ਮਾਈਗ੍ਰੈਂਟ ਨੂੰ ਅਨਿਸ਼ਚਿਤ ਸਮੇਂ ਲਈ ਰਹਿਣ ਲਈ ਅਪਲਾਈ ਕਰਨ ਤੋਂ ਪਹਿਲਾਂ 10 ਸਾਲ ਲੱਗਣਗੇ। ਨਾਗਰਿਕਤਾ ਨਾਲ ਜੁੜੇ ਫਾਇਦੇ ਮਾਈਗ੍ਰੈਂਟਸ ਨੂੰ ਹੁਣ ਬ੍ਰਿਟਿਸ਼ ਨਾਗਰਿਕ ਬਣਨ ਦੇ ਬਾਅਦ ਹੀ ਮਿਲ ਸਕਣਕੇ ਨਾ ਕਿ ਸੈਟਲਮੈਂਟ ਦੇ ਬਾਅਦ। ਹੈਲਥ ਤੇ ਸੋਸ਼ਲ ਕੇਅਰ ਵਰਕਰਸ ਲਈ ਬੇਸਲਾਈਨ 15 ਸਾਲ ਹੋਵੇਗੀ।
ਇਹ ਵੀ ਪੜ੍ਹੋ : ਦੇਸ਼ ‘ਚ ਅੱਜ ਤੋਂ 4 ਨਵੇਂ ਕਿਰਤ ਕੋਡ ਲਾਗੂ, 29 ਪੁਰਾਣੇ ਕਾਨੂੰਨ ਖਤਮ, ਕਿਰਤ ਢਾਂਚਾ ਪੂਰੀ ਤਰ੍ਹਾਂ ਬਦਲਿਆ
ਇਹ ਨਿਯਮ 2021 ਦੇ ਬਾਅਦ ਯੂਕੇ ਵਿਚ ਆਉਣ ਵਾਲੇ ਲਗਭਗ 20 ਲੱਖ ਮਾਈਗ੍ਰੈਂਟ ‘ਤੇ ਲਾਗੂ ਹੋਣਗੇ। ਜਿਹੜੇ ਲੋਕਾਂ ਦਾ ਮੌਜੂਦਾ ਸੈਟਲ ਸਟੇਟਸ ਹੈ, ਉਨ੍ਹਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਵੱਡਾ ਬਦਲਾਅ ਉਨ੍ਹਾਂ 16 ਲੱਖ ਮਾਈਗ੍ਰੈਂਟ ਨੂੰ ਮੈਨੇਜ ਕਰਨ ਲਈ ਜ਼ਰੂਰੀ ਹੈ ਜੋ 2030 ਤੱਕ ਸੈਂਟਲਮੈਂਟ ਲਈ ਯੋਗ ਹੋਣਗੇ। ਯੂਕੇ ਵਿਚ ਪਹਿਲੀ ਵਾਰ ਸਰਕਾਰ ਇਮੀਗ੍ਰੇਸ਼ਨ ਸਿਸਟਮ ਦੇ ਗਲਤ ਇਸਤੇਮਾਲ ‘ਤੇ ਪੈਨਲਟੀ ਲਗਾਏਗੀ।
ਗੈਰ-ਕਾਨੂੰਨੀ ਮਾਈਗ੍ਰੇਂਟ ਤੇ ਤੈਅ ਸਮੇਂ ਤੋਂ ਵੱਧ ਸਮੇਂ ਤੱਕ ਰਹਿਣ ਵਾਲੇ ਲੋਕ ਸੈਟਲਮੈਂਟ ਲਈ 30 ਸਾਲ ਤੱਕ ਇੰਤਜ਼ਾਰ ਕਰਨਗੇ। ਇਸ ਤੋਂ ਲੰਬੇ ਸਮੇਂ ਤਕ ਰਹਿਣ ਦੀ ਸੰਭਾਵਨਾ ਖਤਮ ਹੋ ਜਾਵੇਗੀ। ਇਸ ਦਾ ਮਕਸਦ ਕੰਟਰੋਲਡ ਤੇ ਸਿਲੈਕਟਿਵ ਸਿਸਟਮ ਬਣਾਉਣਾ ਹੈ, ਜੋ ਯੂਰਪ ਵਿਚ ਸਭ ਤੋਂ ਸਖਤ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























