Imran Khan in Sri Lanka says: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਕਸ਼ਮੀਰ ਦਾ ਰਾਗ ਛੇੜਿਆ ਹੈ। ਸ਼੍ਰੀਲੰਕਾ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚ ਸਿਰਫ਼ ਕਸ਼ਮੀਰ ਹੀ ਵਿਵਾਦ ਦਾ ਮੁੱਦਾ ਹੈ। ਕਸ਼ਮੀਰ ਹੀ ਨਹੀਂ ਸ਼੍ਰੀਲੰਕਾ ਵਿੱਚ ਇਮਰਾਨ ਖਾਨ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨੇ ਉਨ੍ਹਾਂ ਦੀ ਹੀ ਕ੍ਰਾਇਮ ਬੁੱਕ ਖੋਲ੍ਹ ਕੇ ਰੱਖ ਦਿੱਤੀ।

ਸ਼੍ਰੀਲੰਕਾ-ਪਾਕਿਸਤਾਨ ਵਪਾਰ ਅਤੇ ਨਿਵੇਸ਼ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਖਾਨ ਨੇ ਕਿਹਾ ਕਿ ਉਨ੍ਹਾਂ ਨੇ 2018 ਵਿੱਚ ਪ੍ਰਧਾਨ ਮੰਤਰੀ ਚੁਣੇ ਜਾਣ ‘ਤੇ ਭਾਰਤ ਨੂੰ ਸ਼ਾਂਤੀ ਗੱਲਬਾਤ ਆਯੋਜਿਤ ਕਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਕੁਝ ਨਹੀਂ ਹੋਇਆ। ਖਾਨ ਨੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨਾਲ ਇਸ ਸੰਮੇਲਨ ਦੀ ਪ੍ਰਧਾਨਗੀ ਕੀਤੀ।

ਇਸ ਤੋਂ ਅੱਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ, ‘ਮੈਂ ਸੱਤਾ ਵਿੱਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਆਪਣੇ ਗੁਆਂਢੀ ਦੇਸ਼ ਭਾਰਤ ਨਾਲ ਗੱਲਬਾਤ ਕੀਤੀ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਮਝਾਇਆ ਕਿ ਸਾਨੂੰ ਗੱਲਬਾਤ ਰਾਹੀਂ ਆਪਣੇ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਫਿਰ ਆਪਣੇ ਵਪਾਰਕ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਸਾਨੂੰ ਵਿਵਾਦ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਮੈਂ ਸਫ਼ਲ ਨਹੀਂ ਹੋਇਆ ਪਰ ਮੈਂ ਆਸਵੰਦ ਹਾਂ। ਸਾਡਾ ਵਿਵਾਦ ਬੱਸ ਇੱਕ ਗੱਲ ਨੂੰ ਲੈ ਕੇ ਹੈ । ਉਹ ਹੈ ਕਸ਼ਮੀਰ ਦਾ ਮਸਲਾ ਤੇ ਇਹ ਸਿਰਫ਼ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਹੈ।

ਦੱਸ ਦੇਈਏ ਕਿ ਇਮਰਾਨ ਖਾਨ ਸ੍ਰੀਲੰਕਾ-ਪਾਕਿਸਤਾਨ ਵਪਾਰ ਨਿਵੇਸ਼ ਸੰਮੇਲਨ ਵਿੱਚ ਗਏ ਤਾਂ ਇਸ ਲਈ ਸਨ ਕਿ ਖਸਤਾਹਾਲ ਪਾਕਿਸਤਾਨ ਲਈ ਕੁਝ ਪੈਸੇ ਮੰਗਣਗੇ । ਪਰ ਜੁਬਾਨ ਖੋਲੀ ਤਾਂ ਕਸ਼ਮੀਰ-ਕਸ਼ਮੀਰ ਕਹਿਣ ਲੱਗ ਗਏ । ਵੈਸੇ ਇਸ ਸ਼੍ਰੀਲੰਕਾ ਦੌਰੇ ‘ਤੇ ਇਮਰਾਨ ਖਾਨ ਦੀ ਇਹ ਪਹਿਲੀ ਵਾਰ ਕਿਰਕਿਰੀ ਨਹੀਂ ਹੋਈ । ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਸੰਸਦ ਵਿੱਚ ਇਮਰਾਨ ਖਾਨ ਦਾ ਪ੍ਰਸਤਾਵਿਤ ਭਾਸ਼ਣ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਸ਼੍ਰੀਲੰਕਾ ਨੂੰ ਸ਼ੱਕ ਸੀ ਕਿ ਇਮਰਾਨ ਖਾਨ ਕਸ਼ਮੀਰ ਦਾ ਮੁੱਦਾ ਚੁੱਕ ਸਕਦੇ ਹਨ।
ਇਹ ਵੀ ਦੇਖੋ: Sardool Sikander ਦੇ ਘਰ ਪਹੁੰਚ ਭੁੱਬਾਂ ਮਾਰ ਰੋਏ ਸਾਥੀ ਗਾਇਕ ਤੇ ਦੋਸਤ, ਵੇਖੋ ਮੌਕੇ ਤੋ Live ਤਸਵੀਰਾਂ






















