ਈਰਾਨ ਤੇ ਇਜ਼ਰਾਇਲ ਵਿਚ ਵਧਦੇ ਤਣਾਅ ਦੇ ਵਿਚ ਭਾਰਤੀ ਏਅਰਲਾਈਨ ਕੰਪਨੀਆਂ ਉਡਾਣਾਂ ਰੱਦ ਕਰ ਸਕਦੀ ਹੈ। ਸੂਤਰਾਂ ਮੁਤਾਬਕ ਇਜ਼ਰਾਇਲ ਦੇ ਤੇਲ ਅਵੀਵ ਤੋਂ ਆਉਣ-ਜਾਣ ਵਾਲੀਆਂ ਫਲਾਈਟਸ ਨੂੰ ਸਸਪੈਂਡ ਕਰਨ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਅਧਿਕਾਰਕ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ।
ਏਅਰ ਇੰਡੀਆ ਦੀ ਇਕ ਫਲਾਈਟ ਸ਼ਨੀਵਾਰ ਨੂੰ ਤੇਲ ਅਵੀਵ ਕੌਮਾਂਤਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰੀ। ਹੁਣ ਉਹ ਅੱਜ ਤੇਲ ਅਵੀਵ ਤੋਂ ਭਾਰਤ ਲਈ ਉਡਾਣ ਭਰਨ ਵਾਲੀ ਹੈ। 2 ਮੁੱਖ ਏਅਰਲਾਈਨਸ (ਐੱਲ ਅਲ ਤੇ ਏਅਰ ਇੰਡੀਆ) ਇਜ਼ਰਾਇਲ ਤੇ ਭਾਰਤ ਵਿਚ ਕਮਰਸ਼ੀਅਲ ਫਲਾਈਟਸ ਆਪ੍ਰੇਟ ਕਰਦੀ ਹੈ।
ਇਸ ਤੋਂ ਪਹਿਲਾਂ ਭਾਰਤ ਦੀਆਂ 2 ਮੁੱਖ ਏਅਰਲਾਈਨਾਂ ਨੇ ਈਰਾਨੀ ਹਵਾਈ ਖੇਤਰ ਦੇ ਉਪਰ ਤੋਂ ਉਡਾਣ ਭਰਨ ਦਾ ਐਲਾਨ ਕੀਤਾ ਸੀ। ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੁਣ ਇਹ ਯੂਰਪ ਤੇ ਅਮਰੀਕੀ ਰੂਟ ਤੋਂ ਹੋ ਕੇ ਲੰਬੀਆਂ ਉਡਾਣਾਂ ਭਰ ਰਹੀ ਹੈ। ਈਰਾਨ ਤੇ ਇਜ਼ਰਾਇਲ ਵਿਚ ਵਧਦੇ ਤਣਾਅ ਕਾਰਨ ਭਾਰਤੀ ਏਅਰਲਾਈਨਸ ਯੂਰਪ ਤੇ ਮਿਡਲ ਈਸਟ ਲਈ ਉਡਾਣ ਦਾ ਰਸਤਾ ਬਦਲ ਰਹੀ ਹੈ। ਵਿਸਤਾਰਾ ਏਅਰਲਾਈਨਸ ਨੇ ਇਸ ਨੂੰ ਲੈ ਕੇ ਬਿਆਨ ਵੀ ਜਾਰੀ ਕੀਤਾ ਹੈ ਕਿ ਮੱਧ ਪੂਰਬ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਮੌਜੂਦਾ ਸਥਿਤੀ ਦੇ ਚੱਲਦੇ ਅਸੀਂ ਕੁਝ ਉਡਾਣਾਂ ਦੇ ਰੂਟ ਵਿਚ ਬਦਲਾਅ ਕੀਤਾ ਹੈ।
ਇਹ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰਿਆ 6 ਸਾਲਾ ਮਾਸੂਮ, ਨਹੀਂ ਬਚ ਸਕੀ ਬੋਰਵੈੱਲ ‘ਚ ਫਸੇ ਮਯੰਕ ਦੀ ਜਾ/ਨ
ਈਰਾਨ ਨੇ 1 ਅਪ੍ਰੈਲ ਨੂੰ ਦਮਿਸ਼ਕ ਵਿਚ ਆਪਣੇ ਦੂਤਾਘਰ ‘ਤੇ ਇਜ਼ਰਾਈਲੀ ਹਵਾਈ ਹਮਲੇ ਦੇ ਜਵਾਬ ਵਿਚ ਇਜ਼ਰਾਇਲ ‘ਤੇ ਸੈਂਕੜੇ ਡ੍ਰੋਨ ਤੇ ਮਿਜ਼ਾਈਲਾਂ ਦਾਗੀਆਂ ਹਨ। ਭਾਰਤ ਨੇ ਕਿਹਾਕਿ ਉਹ ਇਜ਼ਰਾਈਲ ਤੇ ਈਰਾਨ ਦੇ ਵਧਦੇ ਸੰਘਰਸ਼ ਨੂੰ ਲੈ ਕੇ ਚਿੰਤਤ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਨਾਲ ਸ਼ਾਂਤੀ ਤੇ ਸੁਰੱਖਿਆ ਨੂੰ ਖਤਰਾ ਹੈ। ਅਸੀਂ ਤਣਾਅ ਨੂੰ ਤਤਕਾਲ ਘੱਟ ਕੀਤੇ ਜਾਣ, ਸੰਜਮ ਵਰਤਣ, ਹਿੰਸਾ ਤੋਂ ਪਰਹੇਜ਼ ਕੀਤੇ ਜਾਣ ਤੇ ਕੂਟਨੀਤੀ ਦੇ ਰਸਤੇ ‘ਤੇ ਪਰਤਣ ਦੀ ਅਪੀਲ ਕਰਦੇ ਹਾਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਹਾਲਾਤ ‘ਤੇ ਨੇੜੇ ਨਾਲ ਨਜ਼ਰ ਰੱਖੇ ਹੋਏ ਹੈ। ਮੰਤਰਾਲੇ ਨੇ ਕਿਹਾ ਕਿ ਖੇਤਰ ਵਿਚ ਸਾਡੇ ਦੂਤਘਰ ਭਾਰਤੀ ਭਾਈਚਾਰੇ ਦੇ ਸੰਪਰਕ ਵਿਚ ਹੈ। ਇਹ ਜ਼ਰੂਰੀ ਹੈ ਕਿ ਖੇਤਰ ਵਿਚ ਸੁਰੱਖਿਆ ਤੇ ਸਥਿਰਤਾ ਬਣੀ ਰਹੇ।
ਵੀਡੀਓ ਲਈ ਕਲਿੱਕ ਕਰੋ -: