India may see 2.87 lakh: ਭਾਰਤ ਵਿੱਚ 2021 ਦੀ ਸਰਦੀਆਂ ਤੱਕ ਕੋਰੋਨਾ ਇਨਫੈਕਸ਼ਨ ਦਾ ਮਾਮਲਾ ਹਰ ਦਿਨ ਵੱਧ ਸਕਦਾ ਹੈ। ਇਕ ਅਧਿਐਨ ਵਿੱਚ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ। ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (MIT) ਦੇ ਖੋਜਕਰਤਾਵਾਂ ਨੇ ਭਾਰਤ ਵਿੱਚ ਕੋਰੋਨਾ ਦੀ ਲਾਗ ਦਾ ਰੋਜ਼ਾਨਾ ਅੰਕੜਾ 2.87 ਮਿਲੀਅਨ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਦਰਅਸਲ, MIT ਦੇ ਤਿੰਨ ਖੋਜਕਰਤਾਵਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਜਾਂ ਦਵਾਈ ਨਾ ਹੋਣ ‘ਤੇ ਭਾਰਤ ਵਿੱਚ ਕੋਰੋਨਾ ਦੇ 2.87 ਲੱਖ ਨਵੇਂ ਮਾਮਲੇ ਸਾਹਮਣੇ ਆਉਣਗੇ। ਇਸ ਦੌਰਾਨ ਜੇ ਇਲਾਜ਼ ਦਾ ਕੋਈ ਢੁੱਕਵਾਂ ਢੰਗ ਨਾ ਪੇਸ਼ ਕੀਤਾ ਗਿਆ ਤਾਂ ਦੁਨੀਆ ਵਿੱਚ ਪ੍ਰਤੀ ਦਿਨ ਕੋਰੋਨਾ ਦੀ ਲਾਗ ਦੇ 24.9 ਮਿਲੀਅਨ ਨਵੇਂ ਕੇਸ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਪ੍ਰਤੀ ਦਿਨ 18 ਲੱਖ ਤੱਕ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿੱਚ 10 ਦੇਸ਼ ਸ਼ਾਮਿਲ ਹਨ, ਜਿੱਥੇ 2021 ਦੀ ਸਰਦੀਆਂ ਤੱਕ ਰਿਕਾਰਡ ਪੱਧਰ ‘ਤੇ ਵਾਧਾ ਦਰਜ ਕੀਤਾ ਜਾ ਸਕਦਾ ਹੈ। ਇਸ ਸੂਚੀ ਵਿੱਚ ਭਾਰਤ, ਅਮਰੀਕਾ, ਦੱਖਣੀ ਅਫਰੀਕਾ, ਈਰਾਨ, ਨਾਈਜੀਰੀਆ, ਤੁਰਕੀ, ਫਰਾਂਸ ਅਤੇ ਜਰਮਨੀ ਸ਼ਾਮਿਲ ਹਨ।
ਖੋਜਕਰਤਾਵਾਂ ਨੇ ਵੱਖ-ਵੱਖ ਦੇਸ਼ਾਂ ਦੇ ਅਨੁਮਾਨਤ ਅੰਕੜੇ ਪੇਸ਼ ਕੀਤੇ ਹਨ ਜਿੱਥੇ 2021 ਦੀਆਂ ਸਰਦੀਆਂ ਵਿੱਚ ਕੋਰੋਨਾ ਵਾਇਰਸ ਦੇ ਵਧੇਰੇ ਕੇਸ ਹੋਣ ਦੀ ਸੰਭਾਵਨਾ ਹੈ। ਉਸ ਦੇ ਅਨੁਸਾਰ ਅਮਰੀਕਾ ਵਿੱਚ ਰੋਜ਼ਾਨਾ 95 ਹਜ਼ਾਰ ਦੀ ਤੇਜ਼ੀ ਦੇਖਣ ਨੂੰ ਮਿਲੇਗੀ। ਦੱਖਣੀ ਅਫਰੀਕਾ ਵਿੱਚ 21 ਹਜ਼ਾਰ ਪ੍ਰਤੀ ਦਿਨ, ਈਰਾਨ ਵਿਚ 17 ਹਜ਼ਾਰ ਪ੍ਰਤੀ ਦਿਨ, ਇੰਡੋਨੇਸ਼ੀਆ ਵਿੱਚ 13 ਹਜ਼ਾਰ ਪ੍ਰਤੀ ਦਿਨ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਸਕਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲਾਗ ਦੀ ਦਰ 12 ਗੁਣਾ ਵਧੇਰੇ ਹੋਣ ਦਾ ਅਨੁਮਾਨ ਹੈ । ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਨੇ ਮਹਾਂਮਾਰੀ ਦੇ ਬਾਰੇ ਵਿੱਚ ਸਾਰੇ ਦੇਸ਼ਾਂ ਲਈ ਅਨੁਮਾਨ ਦਾ ਇੱਕ ਨਮੂਨਾ ਬਣਾਇਆ ਹੈ। ਜਿਸਨੂੰ ਉਨ੍ਹਾਂ ਨੇ SEIR (Susceptible, Exposed, Infectious, Recovered) ਨਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਇਹ ਇੱਕ ਗਣਿਤ ਦਾ ਮਾਨਕ ਮਾਡਲ ਹੈ ਜਿਸਦੀ ਵਰਤੋਂ ਮਹਾਂਮਾਰੀ ਵਿਗਿਆਨੀਆਂ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਖੋਜ 84 ਦੇਸ਼ਾਂ ਦੇ ਅਧਿਐਨ ‘ਤੇ ਅਧਾਰਤ ਹੈ, ਜਿਸ ਵਿੱਚ ਵਿਸ਼ਵ ਦੇ 4.75 ਅਰਬ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਕੋਰੋਨਾ ਦੀ ਲਾਗ ਦੇਸ਼ ਤੋਂ ਵੱਖ-ਵੱਖ ਹੁੰਦੀ ਹੈ। ਆਪਣੇ ਨਮੂਨੇ ਵਿੱਚ ਉਨ੍ਹਾਂ ਨੇ ਜਾਂਚ ਦੀ ਮੌਜੂਦਾ ਰਫਤਾਰ, ਸਰਕਾਰੀ ਨੀਤੀਆਂ ਅਤੇ ਕੋਵਿਡ -19 ਪ੍ਰਤੀ ਆਮ ਲੋਕਾਂ ਦੇ ਰਵੱਈਏ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਹਰ ਦੇਸ਼ ਨੂੰ ਸੁਚੇਤ ਹੋਣ ਦੀ ਲੋੜ ਹੈ । ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕੋਰੋਨਾ ਯੁੱਧ ਲੜਨ ਲਈ ਕੀਤੀਆਂ ਅੱਧੀਆਂ-ਅਧੂਰੀਆਂ ਤਿਆਰੀਆਂ ਵਧੇਰੇ ਜਿੰਦਗੀ ਲਈ ਸਮੱਸਿਆ ਬਣ ਸਕਦੀਆਂ ਹਨ।