India Pakistan confirm participation: ਭਾਰਤ ਅਤੇ ਪਾਕਿਸਤਾਨ, ਦੱਖਣੀ ਏਸ਼ੀਅਨ ਖੇਤਰੀ ਸਹਿਕਾਰਤਾ ਸੰਘ (SAARC) ਦੀ ਮੰਤਰੀ ਮੰਡਲ ਦੀ ਵਰਚੁਅਲ ਬੈਠਕ ਵਿੱਚ ਹਿੱਸਾ ਲੈਣਗੇ। ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਾਲੀ ਨੇ ਇਸ ਦੀ ਪੁਸ਼ਟੀ ਕੀਤੀ ਹੈ । SAARC ਦੇ ਵਿਦੇਸ਼ ਮੰਤਰੀਆਂ ਦੀ ਬੈਠਕ 24 ਸਤੰਬਰ ਨੂੰ ਹੋਣੀ ਹੈ। ਇਸ ਬੈਠਕ ਵਿੱਚ SAARC ਮੈਂਬਰ ਦੇਸ਼ਾਂ ਦੇ ਵਿਚਕਾਰ ਇੱਕ ਸਕਾਰਾਤਮਕ ਸਮਝ ਪੈਦਾ ਕਰਨ ਅਤੇ ਇੱਕ ਵਾਰ ਫਿਰ ਸਾਲ 2016 ਤੋਂ ਬੰਦ ਪਈ ਗੱਲਬਾਤ ਨੂੰ ਬਹਾਲ ਕਰਨ ਦੋ ਕੋਸ਼ਿਸ ਹੋਵੇਗੀ ।
ਦੱਸ ਦੇਈਏ ਕਿ ਸਾਲ 2016 ਵਿੱਚ ਜੰਮੂ-ਕਸ਼ਮੀਰ ਦੇ ਉਰੀ ਖੇਤਰ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਸਲਾਮਾਬਾਦ (ਪਾਕਿਸਤਾਨ) ਵਿੱਚ ਪ੍ਰਸਤਾਵਿਤ SAARC ਦੇ 19ਵੇਂ ਸੰਮੇਲਨ ਰੱਦ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਬਾਅਦ ਕੋਈ SAARC ਕਾਨਫਰੰਸ ਆਯੋਜਿਤ ਨਹੀਂ ਕੀਤੀ ਗਈ। ਅਪ੍ਰੈਲ 2020 ਵਿੱਚ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ SAARC ਦੇਸ਼ਾਂ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ, ਪਰ ਪਾਕਿਸਤਾਨ ਨੇ ਇਸ ਵਿਚਾਰ-ਵਟਾਂਦਰੇ ਵਿੱਚ ਹਿੱਸਾ ਨਹੀਂ ਲਿਆ, ਕਿਉਂਕਿ ਇਸ ਸਮਾਗਮ ਦੀ ਮੇਜ਼ਬਾਨੀ ਭਾਰਤ ਨੇ ਕੀਤੀ ਸੀ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘ਪਾਕਿਸਤਾਨ SAARC ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ, ਇਸ ਸੰਗਠਨ ਨੂੰ ਕੋਰੋਨਾ ਵਾਇਰਸ ਵਰਗੀਆਂ ਮੁਸ਼ਕਲ ਦੇ ਸਮੇਂ ਮਿਲ ਕੇ ਲੜਨਾ ਚਾਹੀਦਾ ਹੈ । ਬੁੱਧਵਾਰ ਨੂੰ ਹੋਏ ਇਸ ਵਿਚਾਰ ਵਟਾਂਦਰੇ ਵਿੱਚ SAARC ਸਕੱਤਰੇਤ ਤੋਂ ਕੋਈ ਸ਼ਮੂਲੀਅਤ ਨਹੀਂ ਹੋਈ ਸੀ, ਇਸੇ ਲਈ ਪਾਕਿਸਤਾਨ ਇਸ ਦਾ ਹਿੱਸਾ ਨਹੀਂ ਬਣਿਆ।
ਦੱਸ ਦੇਈਏ ਕਿ SAARC ਦੀ ਸਥਾਪਨਾ 8 ਦਸੰਬਰ 1985 ਨੂੰ ਢਾਕਾ ਵਿੱਚ ਕੀਤੀ ਗਈ ਸੀ। SAARC ਦੀ ਸਥਾਪਨਾ ਦੇ ਸਮੇਂ ਖੇਤਰ ਦੇ 7 ਦੇਸ਼ (ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਮਾਲਦੀਵ ਅਤੇ ਸ਼੍ਰੀਲੰਕਾ) ਇਸ ਸੰਗਠਨ ਵਿੱਚ ਸ਼ਾਮਿਲ ਹੋਏ। ਹਾਲਾਂਕਿ, ਸਾਲ 2007 ਵਿੱਚ ਅਫਗਾਨਿਸਤਾਨ ਵੀ ਇਸ ਸੰਗਠਨ ਵਿੱਚ ਸ਼ਾਮਿਲ ਹੋਇਆ ਸੀ।