India planning surgical strike: ਪਾਕਿਸਤਾਨ ‘ਤੇ ਭਾਰਤੀ ਫੌਜ ਦੇ ਹਮਲੇ ਦਾ ਖੌਫ ਇਸ ਤਰ੍ਹਾਂ ਛਾਇਆ ਹੋਇਆ ਹੈ ਕਿ ਉਸ ਨੂੰ ਹਰ ਵੇਲੇ ਹੀ ਡਰ ਹੈ ਕਿ ਭਾਰਤ ਮੁੜ ਸਰਜੀਕਲ ਸਟ੍ਰਾਈਕ ਕਰ ਸਕਦਾ ਹੈ। ਇਸ ਸਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਅਬੂਧਾਬੀ ਵਿੱਚ ਕਿਹਾ ਕਿ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਭਾਰਤ ਪਾਕਿਸਤਾਨ ਖਿਲਾਫ ਸਰਜੀਕਲ ਸਟ੍ਰਾਈਕ ਦੀ ਪਲਾਨਿੰਗ ਬਣਾ ਰਿਹਾ ਹੈ । ਇਹ ਇੱਕ ਗੰਭੀਰ ਗੱਲ ਹੈ ।
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਮੈਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਭਾਰਤ ਨੇ ਇਸ ਲਈ ਆਪਣੇ ਉਨ੍ਹਾਂ ਅਹਿਮ ਸਹਿਯੋਗੀਆਂ ਕੋਲੋਂ ਇਸ ਗੱਲ ਦੀ ਹਮਾਇਤ ਲੈਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੂੰ ਉਹ ਆਪਣਾ ਸਾਂਝੇਦਾਰ ਮੰਨਦਾ ਹੈ । ਭਾਰਤ ਵਿੱਚ ਵੱਧਦੇ ਗੰਭੀਰ ਅੰਦਰੂਨੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਇਸ ਤਰ੍ਹਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਨੂੰ ਯਾਦ ਦਿਵਾਉਂਦੇ ਹਾਂ ਕਿ ਸ਼ਾਂਤੀ ਇੱਕ ਸਮੂਹਿਕ ਜ਼ਿੰਮੇਵਾਰੀ ਹੈ । ਭਾਰਤ ਆਪਣੀਆਂ ਘਰੇਲੂ ਮੁਸੀਬਤਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਸਾਨੂੰ ਅਸਥਿਰ ਕਰਨਾ ਚਾਹੁੰਦਾ ਹੈ । ਅਸੀਂ ਅਪੀਲ ਕਰਦੇ ਹਾਂ ਕਿ ਵਿਸ਼ਵ ਅਜਿਹਾ ਕਰਨਾ ਬੰਦ ਕਰ ਦੇਵੇ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਕਿਸਤਾਨ ਵੱਲੋਂ ਅਜਿਹਾ ਬਿਆਨ ਆਇਆ ਹੈ। ਹਾਲ ਹੀ ਵਿੱਚ ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਨੇ ਲਿਖਿਆ ਸੀ ਕਿ ਖੁਫੀਆ ਏਜੰਸੀਆਂ ਤੋਂ ਸੰਕੇਤ ਮਿਲੇ ਹਨ ਕਿ ਭਾਰਤ ਮੁੜ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਪ੍ਰਦਰਸ਼ਨ ਤੋਂ ਧਿਆਨ ਹਟਾਉਣ ਲਈ ਕੁਝ ਕਰ ਸਕਦਾ ਹੈ । ਅਖਬਾਰ ਨੇ ਫੌਜੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਸਰਜੀਕਲ ਸਟ੍ਰਾਈਕ ਦੀ ਸੰਭਾਵਨਾ ਦੇ ਕਾਰਨ ਪਾਕਿਸਤਾਨ ਨੇ ਭਾਰਤ ਨਾਲ ਲੱਗਦੀ ਸਰਹੱਦ ‘ਤੇ ਫੌਜ ਨੂੰ ਹਾਈ ਅਲਰਟ ਕਰ ਦਿੱਤਾ ਹੈ।
ਅਮਰੀਕਾ ਜਾਣ ਤੋਂ ਪਹਿਲਾਂ ਇੱਕ ਵਾਰ ਕਿਸਾਨ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦਾ ਸੀ, ਪਿੱਛੇ ਕੁੱਝ ਨਹੀਂ ਛੱਡ ਗਿਆ