India to send 45 million doses: ਕੋਰੋਨਾ ਸੰਕਟ ਵਿਚਾਲੇ ਭਾਰਤ ਵੱਲੋਂ ਪਾਕਿਸਤਾਨ ਵੱਲ ਮਦਦ ਦਾ ਹੱਥ ਵਧਾਇਆ ਗਿਆ ਹੈ। ਪਾਕਿਸਤਾਨ ਨੂੰ ਜਲਦੀ ਹੀ ਭਾਰਤ ਵਿੱਚ ਬਣ ਰਹੀ ਕੋਰੋਨਾ ਵੈਕਸੀਨ ਮਿਲ ਸਕਦੀ ਹੈ। ਇਸ ਬਾਰੇ ਪਾਕਿਸਤਾਨ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਦੁਵੱਲੇ ਅਧਾਰ ‘ਤੇ ਨਹੀਂ ਬਲਕਿ ਸੰਯੁਕਤ GAVI ਅਲਾਇੰਸ ਦੇ ਆਧਾਰ ‘ਤੇ ਪਾਕਿਸਤਾਨ ਨੂੰ 4 ਕਰੋੜ 50 ਲੱਖ ਖੁਰਾਕਾਂ ਮੁਹੱਈਆ ਕਰਵਾਏਗਾ। ਇਹ ਜਾਣਕਾਰੀ ਪਾਕਿਸਤਾਨ ਨੈਸ਼ਨਲ ਹੈਲਥ ਸਰਵਿਸ, ਰੈਗੂਲੇਸ਼ਨ ਅਤੇ ਕੋਆਰਡੀਨੇਸ਼ਨ ਦੇ ਸੰਘੀ ਸਕੱਤਰ ਅਸ਼ਰਫ ਖਵਾਜਾ ਨੇ ਪਾਕਿਸਤਾਨ ਦੀ ਜਨਤਕ ਅਕਾਊਂਟ ਕਮੇਟੀ ਨੂੰ ਦਿੱਤੀ।
GAVI (Global Alliance for Vaccines and Immunization) ਵੈਕਸੀਨ ਨਾਲ ਜੁੜਿਆ ਇੱਕ ਗੱਠਜੋੜ ਹੈ। ਜਿਸਨੇ ਵਿਸ਼ਵ ਭਰ ਦੇ ਅੱਧੇ ਬੱਚਿਆਂ ਨੂੰ ਕਮਜ਼ੋਰ ਅਤੇ ਖਤਰਨਾਕ ਛੂਤ ਦੀਆਂ ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਹੈ। ਇਸ ਗਠਜੋੜ ਨੇ ਮਹਾਂਮਾਰੀ ਦੇ ਪੂਰੇ ਪੜਾਅ ਵਿੱਚ ਵੀ ਪਾਕਿਸਤਾਨ ਦੀ ਸਹਾਇਤਾ ਕੀਤੀ ਹੈ। ਪਿਛਲੇ ਸਤੰਬਰ ਮਹੀਨੇ ਵਿੱਚ ਗਾਵੀ ਅਲਾਇੰਸ ਨੇ ਵੀ ਪਾਕਿਸਤਾਨ ਨੂੰ ਵੈਕਸੀਨ ਮੁਹੱਈਆ ਕਰਵਾਉਣ ਲਈ ਵੀ ਪਾਕਿਸਤਾਨ ਨਾਲ ਸਮਝੌਤਾ ਕੀਤਾ ਸੀ।
ਪਾਕਿਸਤਾਨੀ ਸੈਕਟਰੀ ਖਵਾਜਾ ਨੇ ਕਿਹਾ ਕਿ ਪਾਕਿਸਤਾਨ ਨੂੰ ਗਾਵੀ ਅਲਾਇੰਸ ਦੇ ਤਹਿਤ 45 ਮਿਲੀਅਨ ਵੈਕਸੀਨ ਖੁਰਾਕਾਂ ਮਿਲਣਗੀਆਂ । ਜਿਸ ਵਿੱਚੋਂ ਕੁੱਲ 16 ਮਿਲੀਅਨ ਵੈਕਸੀਨ ਇਸ ਸਾਲ ਜੂਨ ਮਹੀਨੇ ਤੱਕ ਮਿਲ ਜਾਣਗੀਆਂ । ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਸੀਨੇਟਰ ਮੁਸ਼ਾਹਿਦ ਹੁਸੈਨ ਨੇ ਇੱਕ ਸਵਾਲ ਪੁੱਛਿਆ ਕਿ ਵੈਕਸੀਨ ਕਿੱਥੋਂ ਆ ਰਹੀ ਹੈ ? ਤਾਂ ਉਨ੍ਹਾਂ ਨੇ ਇਸ ਦਾ ਜਵਾਬ ਦਿੰਦਿਆਂ ਸੈਕਟਰੀ ਖਵਾਜਾ ਨੇ ਦੱਸਿਆ ਕਿ ਇਹ ਵੈਕਸੀਨ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਆਵੇਗੀ । ਖਵਾਜਾ ਨੇ ਕਿਹਾ ਕਿ ਭਾਰਤੀ ਨਿਰਮਿਤ ਵੈਕਸੀਨ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤੀ ਜਾਵੇਗੀ । ਇਹ ਵੈਕਸੀਨ ਗਾਵੀ ਅਲਾਇੰਸ ਦੇ ਤਹਿਤ ਦਿੱਤੀ ਜਾ ਰਹੀ ਹੈ। ਜੋ ਗਠਜੋੜ ਵਿਕਾਸ ਅਤੇ ਘੱਟ ਆਮਦਨੀ ਵਾਲੇ ਦੇਸ਼ਾਂ ਦੀ ਸਹਾਇਤਾ ਕਰ ਰਿਹਾ ਹੈ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਟੀਕਾਕਰਨ ਦਾ ਰਾਸ਼ਟਰੀ ਪ੍ਰੋਗਰਾਮ ਜਾਰੀ ਹੈ। 16 ਜਨਵਰੀ ਤੋਂ ਹੀ ਦੇਸ਼ ਵਿੱਚ ਕੋਰੋਨਾ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਸੀ। ਇਸ ਮੁਹਿੰਮ ਵਿੱਚ ਸਭ ਤੋਂ ਪਹਿਲਾਂ ਹੈਲਥ ਵਰਕਰਾਂ ਨੂੰ ਵੈਕਸੀਨ ਲਗਾਈ ਗਈ । ਜਿਸ ਤੋਂ ਬਾਅਦ ਫਰੰਟਲਾਈਨ ਕਰਮਚਾਰੀਆਂ ਨੂੰ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਹੁਣ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਕੋਰੋਨਾ ਵੈਕਸੀਨ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਦੇਖੋ: ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”