ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ । ਇਹ ਘਟਨਾ ਅਮਰੀਕਾ ਦੇ ਇੰਡੀਆਨਾ ਦੀ ਹੈ। ਜਿੱਥੇ ਇੱਕ ਕੋਰੀਆਈ ਨੌਜਵਾਨ ਨੇ ਨਾਲ ਰਹਿ ਰਹੇ 20 ਸਾਲਾ ਭਾਰਤੀ ਨੌਜਵਾਨ ਦਾ ਕਤਲ ਕਰ ਦਿੱਤਾ । ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕਤਲ ਤੋਂ ਬਾਅਦ ਨੌਜਵਾਨ ਦੇ ਰੂਮਮੇਟ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਇੰਡੀਆਨਾ ਪੋਲਿਸ ਦਾ ਵਰੁਣ ਮਨੀਸ਼ ਛੇੜਾ ਪਰਡਿਊ ਯੂਨੀਵਰਸਿਟੀ ਦਾ ਵਿਦਿਆਰਥੀ ਸੀ।
ਮਿਲੀ ਜਾਣਕਾਰੀ ਮੁਤਾਬਕ ਵਰੁਣ ਦੀ ਲਾਸ਼ ਕੈਂਪਸ ਦੇ ਪੱਛਮੀ ਪਾਸੇ ਸਥਿਤ ਮੈਕਕਚਿਯੋਨ ਹਾਲ ਵਿੱਚ ਮਿਲਿਆ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਕਤਲ ਦੇ ਦੋਸ਼ ਵਿੱਚ ਬੁੱਧਵਾਰ ਨੂੰ ਯੂਨੀਵਰਸਿਟੀ ਦੇ ਹੀ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਮਿਨ ਜਿੰਮੀ ਸ਼ਾ ਕੋਰੀਆ ਮੂਲ ਦਾ ਹੈ ਜੋ ਵਰੁਣ ਦੇ ਨਾਲ ਇੱਕੋ ਕਮਰੇ ਵਿੱਚ ਰਹਿੰਦਾ ਸੀ। ਉਸਨੇ ਹੀ ਰਾਤ ਦੇ 12.45 ਵਜੇ ਫੋਨ ਕਰ ਕੇ ਕਤਲ ਦੀ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵਰੁਣ ਯੂਨੀਵਰਸਿਟੀ ਵਿੱਚ ਡੇਟਾ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਇਸ ਸਬੰਧੀ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਘਟਨਾ ਮੈਕਕਚਿਯੋਨ ਹਾਲ ਦੀ ਪਹਿਲੀ ਮੰਜ਼ਿਲ ‘ਤੇ ਕਮਰੇ ਵਿੱਚ ਹੋਈ। ਦੱਸਿਆ ਜਾ ਰਿਹਾ ਹੈ ਕਿ ਕਈ ਵਾਰ ਤੇਜ਼ ਸੱਟਾਂ ਤੇ ਇਸਦੇ ਕਾਰਨ ਜ਼ਖਮਾਂ ਵਰੁਣ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਵੱਡੀ ਖਬਰ: ਸੰਗਰੂਰ ਤੋਂ AAP ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਲਕੇ ਕਰਵਾਉਣਗੇ ਵਿਆਹ
ਇਸ ਸਬੰਧੀ ਚੀਫ਼ ਵਿਟੇ ਨੇ ਇਸ ਘਟਨਾ ਨੂੰ ਬਿਨ੍ਹਾਂ ਮਤਲਬ ਦੇ ਦੱਸਿਆ ਹੈ। ਇਸ ਘਟਨਾ ਸਬੰਧੀ ਵਰੁਣ ਦੇ ਦੋਸਤ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਵਰੁਣ ਆਨਲਾਈਨ ਦੋਸਤਾਂ ਨਾਲ ਚੈਟਿੰਗ ਕਰ ਰਿਹਾ ਸੀ ਤੇ ਨਾਲ ਹੀ ਗੇਮ ਵੀ ਖੇਡ ਰਿਹਾ ਸੀ। ਇਸੇ ਵਿਚਾਲੇ ਉਨ੍ਹਾਂ ਨੂੰ ਵਰੁਣ ਦੇ ਚੀਕਣ ਦੀਆਂ ਅਵਾਜ਼ਾਂ ਆਈਆਂ। ਵਰੁਣ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ‘ਤੇ ਹੋਏ ਹਮਲੇ ਦੀਆਂ ਸਾਫ਼ ਅਵਾਜ਼ਾਂ ਸੁਣੀਆਂ। ਜਿਸ ਤੋਂ ਬੜਾ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਵਰੁਣ ਦੇ ਕਤਲ ਹੋਣ ਦੀ ਖਬਰ ਮਿਲੀ।
ਵੀਡੀਓ ਲਈ ਕਲਿੱਕ ਕਰੋ -: