Indian-origin health expert Anil Soni: ਭਾਰਤੀ ਮੂਲ ਦੇ ਸਿਹਤ ਮਾਹਰ ਅਨਿਲ ਸੋਨੀ ਨੂੰ ਵਿਸ਼ਵ ਸਿਹਤ ਸੰਗਠਨ ਫਾਉਂਡੇਸ਼ਨ ਦਾ CEO ਨਿਯੁਕਤ ਕੀਤਾ ਗਿਆ ਹੈ । ਵਿਸ਼ਵ ਸਿਹਤ ਸੰਗਠਨ ਨੇ ਵਿਸ਼ਵ ਵਿੱਚ ਸਿਹਤ ਦੇ ਮੋਰਚੇ ‘ਤੇ ਲੜਨ ਲਈ ਇੱਕ ਨਵਾਂ ਸੰਗਠਨ ਬਣਾਇਆ ਹੈ ਤੇ ਅਨਿਲ ਸੋਨੀ ਇਸ ਦੇ ਪਹਿਲੇ CEO ਬਣ ਗਏ ਹਨ। ਅਨਿਲ ਸੋਨੀ 1 ਜਨਵਰੀ ਤੋਂ ਆਪਣਾ ਅਹੁਦਾ ਸੰਭਾਲਣਗੇ। ਇਸ ਦੌਰਾਨ ਉਸਦਾ ਮੁੱਖ ਧਿਆਨ ਵਿਸ਼ਵ ਵਿੱਚ ਸਿਹਤ ਖੇਤਰ ਵਿੱਚ ਨਵੀਂ ਤਕਨੀਕ ਦੀ ਵਰਤੋਂ ਅਤੇ ਉਸਦੇ ਆਮ ਲੋਕਾਂ ਨੂੰ ਲਾਭ ਪਹੁੰਚਾਉਣ ਵੱਲ ਰਹੇਗਾ।
ਦਰਅਸਲ, ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਸੰਕਟ ਵਿਚਾਲੇ ਮਈ 2020 ਵਿੱਚ ਵਿਸ਼ਵ ਸਿਹਤ ਸੰਗਠਨ ਫਾਉਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਅਨਿਲ ਸੋਨੀ ਗਲੋਬਲ ਹੈਲਥਕੇਅਰ ਕੰਪਨੀ ਵਿਯਾਟ੍ਰੀਸ ਦੇ ਨਾਲ ਸੀ, ਜਿੱਥੇ ਉਹ ਗਲੋਬਲ ਇਨਫੈਕਸ਼ਨ ਬਿਮਾਰੀ ਦੇ ਮੁਖੀ ਵਜੋਂ ਕੰਮ ਕਰ ਰਹੇ ਸੀ। WHO ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਨੇ ਅਨਿਲ ਸੋਨੀ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਸਿਹਤ ਦੇ ਖੇਤਰ ਵਿਚ ਇਸਤੇਮਾਲ ਕਰਨ ਲਈ ਇਕ ਨਵੀਂ ਕਿਸਮ ਦੇ ਪ੍ਰਯੋਗ ਦਾ ਵਰਣਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੀ ਹੈ, ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਨਵੀਂ ਸੋਚ ਸਾਨੂੰ ਅਜਿਹੇ ਸਮੇਂ ਵਿੱਚ ਲੜਨ ਦਾ ਮੌਕਾ ਦੇਵੇਗੀ।
ਦੱਸ ਦੇਈਏ ਕਿ ਅਨਿਲ ਸੋਨੀ ਇਸ ਤੋਂ ਪਹਿਲਾਂ ਕਲਿੰਟਨ ਹੈਲਥ ਐਕਸੈਸ ਵਿੱਚ ਵੀ ਕੰਮ ਕਰ ਚੁੱਕੇ ਹਨ, ਜਿੱਥੇ ਉਹ 2005 ਤੋਂ 2010 ਤੱਕ ਰਹੇ । ਉਨ੍ਹਾਂ ਤੋਂ ਇਲਾਵਾ ਬਿੱਲ ਅਤੇ ਮੇਲਿੰਡਾ ਗੇਟਸ ਫਾਉਂਡੇਸ਼ਨ ਦੇ ਸਿਹਤ ਵਿਭਾਗ ਵਿੱਚ ਵੀ ਉਨ੍ਹਾਂ ਨੇ ਕੰਮ ਸੰਭਾਲਿਆ। ਅਨਿਲ ਸੋਨੀ ਨੇ ਵੀ HIV ਦੇ ਇਲਾਜ ਵਿੱਚ ਵੀ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਕੋਰੋਨਾ ਸੰਕਟ ਦੌਰਾਨ ਦੁਨੀਆ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੀ ਵੀ ਅਲੋਚਨਾ ਕੀਤੀ ਗਈ, ਪਰ ਹੁਣ ਨਵੇਂ ਸੰਗਠਨ ਅਤੇ ਜੋਸ਼ ਰਾਹੀਂ ਵੀ WHO ਫੰਡ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਹੈ।