ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਬ੍ਰਿਟੇਨ ਦੀ ਗ੍ਰਹਿ ਸਕੱਤਰ ਨਿਯੁਕਤ ਕੀਤੀ ਗਈ ਹੈ। ਉਹ ਭਾਰਤੀ ਮੂਲ ਦੀ ਇਕਲੌਤੀ ਮਹਿਲਾ ਮੰਤਰੀ ਹੈ ਜਿਸਨੂੰ ਬ੍ਰਿਟੇਨ ਦੀ 56ਵੀਂ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਆਪਣੀ ਕੈਬਿਨੇਟ ਵਿੱਚ ਜਗ੍ਹਾ ਦਿੱਤੀ ਹੈ। ਪਹਿਲਾਂ ਵੀ ਇਸ ਅਹੁਦੇ ‘ਤੇ ਭਾਰਤੀ ਮੂਲ ਦੀ ਮਹਿਲਾ ਮੰਤਰੀ ਸੀ। ਦੱਸ ਦੇਈਏ ਕਿ ਬਾਰਿਸ਼ ਜਾਨਸਨ ਦੀ ਸਰਕਾਰ ਵਿੱਚ ਪ੍ਰੀਤਿ ਪਟੇਲ ਗ੍ਰਹਿ ਮੰਤਰਾਲੇ ਸੰਭਾਲ ਰਹੀ ਸੀ। ਉਨ੍ਹਾਂ ਨੇ ਲਿਜ਼ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਅਸਤੀਫ਼ਾ ਦੇ ਦਿੱਤਾ ਸੀ। 42 ਸਾਲਾ ਸੁਏਲਾ ਬ੍ਰੇਵਰਮੈਨ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਦੀ ਸ਼ੁਰੂਆਤ ਵਿੱਚ ਲਿਜ਼ ਦੇ ਖਿਲਾਫ਼ ਸੀ। ਦਰਅਸਲ, PM ਦੀ ਦੌੜ ਵਿੱਚ ਸੁਏਲਾ ਦਾ ਨਾਮ ਵੀ ਸੀ, ਪਰ ਇਸ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਦੇ ਬਜਾਏ ਟਰੱਸ ਨੂੰ ਆਪਣਾ ਸਮਰਥਨ ਦਿੱਤਾ।
ਬੋਰਿਸ ਜਾਨਸਨ ਦੀ ਸਰਕਾਰ ਵਿੱਚ 42 ਸਾਲ ਦੀ ਸੁਏਲਾ ਬ੍ਰੇਵਰਮੈਨ ਅਟਰਨੀ ਜਨਰਲ ਸੀ। ਉਹ ਹਿੰਦੂ-ਤਾਮਿਲ ਪਰਿਵਾਰ ਤੋਂ ਹੈ। ਸੁਏਲਾ ਦਾ ਜਨਮ 3 ਅਪ੍ਰੈਲ 1980 ਵਿੱਚ ਲੰਡਨ ਵਿਉਚ ਹੋਇਆ ਸੀ। ਉਨ੍ਹਾਂ ਦਾ ਪਾਲਣ-ਪੋਸ਼ਣ ਵੰਬਲੇ ਵਿੱਚ ਹੋਈ, ਜਿਸ ਕਾਰਨ ਉਸਦੇ ਕੋਲ ਬ੍ਰਿਟਿਸ਼ ਨਾਗਰਿਕਤਾ ਹੈ। 42 ਸਾਲਾ ਸੁਏਲਾ ਨੇ ਆਪਣੀ ਸ਼ੁਰੂਆਤੀ ਸਿੱਖਿਆ ਲੰਡਨ ਦੇ ਹੀਥਫੀਲਡ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਫਿਰ ਕਵੀਨਜ਼ ਕਾਲਜ, ਕੈਂਬਰਿਜ ਤੋਂ ਕਾਨੂੰਨ ਦੀ ਡਿਗਰੀ ਹਾਸਲ ਕਰਨ ਲਈ ਚਲੀ ਗਈ।
ਦੱਸਣਯੋਗ ਹੈ ਕਿ ਟਰੱਸ ਦੀ ਟੀਮ ਵਿੱਚ ਥੇਰੇਸੀ ਕਾਫੇ ਨੂੰ ਉਪ-ਪ੍ਰਧਾਨਮੰਤਰੀ ਅਤੇ ਕਵਾਸੀ ਕਾਰਟੇਗ ਨੂੰ ਵਿੱਤ ਮੰਤਰੀ ਨਬਨਾਇਆ ਗਿਆ ਹੈ। ਜੇਮਸ ਕਲੇਵੇਰਲੀ ਨੂੰ ਵਿਦੇਸ਼ ਮੰਤਰਾਲੇ ਸੌਂਪਿਆ ਗਿਆ ਹੈ। ਵੈਂਡੀ ਮਾਰਟਨ ਨੂੰ ਟ੍ਰੇਜ਼ਰੀ ਦੀ ਸੰਸਦੀ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: