ਇਰਾਕ ਦੇ ਇਰਬਿਲ ਵਿੱਚ ਅਮਰੀਕੀ ਦੂਤਾਵਾਸ ‘ਤੇ 12 ਮਿਜ਼ਾਇਲਾਂ ਦਾਗੀਆਂ ਗਈਆਂ ਹਨ । ਅਮਰੀਕੀ ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕੀ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਰਬਿਲ ਸ਼ਹਿਰ ‘ਤੇ ਇਹ ਮਿਜ਼ਾਇਲਾਂ ਗੁਆਂਢੀ ਦੇਸ਼ ਈਰਾਨ ਤੋਂ ਦਾਗੀਆਂ ਗਈਆਂ ਸਨ । ਇਸ ਮਿਜ਼ਾਇਲ ਹਮਲੇ ਨੂੰ ਲੈ ਕੇ ਇਰਾਕ ਅਤੇ ਅਮਰੀਕਾ ਦੋਵਾਂ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਇੱਕ ਹੋਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਕੋਈ ਨੁਕਸਾਨ ਨਹੀਂ ਹੋਇਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ।
ਇਰਾਕੀ ਅਧਿਕਾਰੀਆਂ ਨੇ ਕਿਹਾ ਕਿ ਕਈ ਮਿਜ਼ਾਇਲਾਂ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾਇਆ ਹੈ । ਦੂਤਾਵਾਸ ਦੀ ਇਹ ਇਮਾਰਤ ਨਵੀਂ ਹੈ ਅਤੇ ਹਾਲ ਹੀ ਵਿੱਚ ਇੱਥੇ ਸਟਾਫ਼ ਸ਼ਿਫਟ ਹੋਇਆ ਹੈ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੁੱਲ ਕਿੰਨੀਆਂ ਮਿਜ਼ਾਈਲਾਂ ਦਾਗੀਆਂ ਗਈਆਂ ਹਨ ਅਤੇ ਕਿੰਨੀਆਂ ਜ਼ਮੀਨਾਂ ‘ਤੇ ਡਿੱਗੀਆਂ। ਇਹ ਘਟਨਾ ਅੱਧੀ ਰਾਤ ਤੋਂ ਬਾਅਦ ਵਾਪਰੀ ਅਤੇ ਇਸ ਵਿੱਚ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਇਸ ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ 16 ਕੌਂਸਲਰ ‘ਆਪ’ ‘ਚ ਸ਼ਾਮਲ, ਸਿਸੋਦੀਆ ਬੋਲੇ- ‘ਹੁਣ ਨਗਰ ਨਿਗਮ ‘ਚ ਵੀ ‘ਆਪ’ ਦਾ ਝੰਡਾ’
ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਮਿਜ਼ਾਇਲ ਡਿੱਗਣ ਕਾਰਨ ਕਈ ਧਮਾਕੇ ਹੋਏ ਅਤੇ ਅਮਰੀਕੀ ਦੂਤਾਵਾਸ ਦੇ ਪਰਿਸਰ ਵਿੱਚ ਭਿਆਨਕ ਅੱਗ ਲੱਗ ਗਈ। ਵੀਡੀਓ ਵਿੱਚ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ ਅਤੇ ਅੱਗ ਵੀ ਦਿਖਾਈ ਦੇ ਰਹੀ ਹੈ। ਇੱਕ ਇਰਾਕੀ ਅਧਿਕਾਰੀ ਨੇ ਦੱਸਿਆ ਕਿ ਇਹ ਬੈਲਿਸਟਿਕ ਮਿਜ਼ਾਇਲਾਂ ਈਰਾਨ ਤੋਂ ਦਾਗੀਆਂ ਗਈਆਂ ਸਨ । ਹਾਲਾਂਕਿ ਅਧਿਕਾਰੀ ਨੇ ਇਸ ਮਾਮਲੇ ਵਿੱਚ ਹੋਰ ਵੇਰਵੇ ਨਹੀਂ ਦਿੱਤੇ।
ਅਮਰੀਕਾ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ “ਇਰਾਕ ਦੀ ਪ੍ਰਭੂਸੱਤਾ ਦੇ ਖਿਲਾਫ ਇੱਕ ਘਿਣਾਉਣਾ ਹਮਲਾ ਅਤੇ ਹਿੰਸਾ ਦਾ ਪ੍ਰਦਰਸ਼ਨ” ਕਰਾਰ ਦਿੱਤਾ ਹੈ। ਇਹ ਹਮਲਾ ਸੀਰੀਆ ਦੇ ਦਮਿਸ਼ਕ ਨੇੜੇ ਇਜ਼ਰਾਈਲੀ ਹਮਲੇ ਤੋਂ ਕੁਝ ਦਿਨ ਬਾਅਦ ਹੋਇਆ ਹੈ, ਜਿਸ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਦੋ ਮੈਂਬਰ ਮਾਰੇ ਗਏ ਸਨ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੇ ਹਮਲੇ ਦੀ ਸਖਤ ਨਿੰਦਾ ਕੀਤੀ ਅਤੇ ਬਦਲਾ ਲੈਣ ਦੀ ਸਹੁੰ ਖਾਧੀ।
ਵੀਡੀਓ ਲਈ ਕਲਿੱਕ ਕਰੋ -: