ਬਗਦਾਦ ਵਿੱਚ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾ ਕੇ ਤਿੰਨ ਰਾਕੇਟ ਦਾਗੇ ਗਏ ਹਨ। ਦੋ ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਬਗਦਾਦ ਦੇ ਬੇਹੱਦ ਸੁਰੱਖਿਅਤ ਖੇਤਰ ‘ਚ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾ ਕੇ ਘੱਟੋ-ਘੱਟ ਤਿੰਨ ਰਾਕੇਟ ਦਾਗੇ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਰਾਕੇਟ ਦੂਤਾਵਾਸ ਦੇ ਨੇੜੇ ਡਿੱਗੇ ਹਨ, ਜਦਕਿ ਇੱਕ ਨੇੜਲੇ ਰਿਹਾਇਸ਼ੀ ਕੰਪਲੈਕਸ ਵਿੱਚ ਸਥਿਤ ਇੱਕ ਸਕੂਲ ਵਿੱਚ ਡਿੱਗਿਆ ਹੈ। ਇਰਾਕੀ ਫੌਜ ਨੇ ਇੱਕ ਬਿਆਨ ‘ਚ ਕਿਹਾ ਕਿ ਬਗਦਾਦ ‘ਚ ਅਮਰੀਕੀ ਦੂਤਾਵਾਸ ‘ਤੇ ਹੋਏ ਰਾਕੇਟ ਹਮਲੇ ‘ਚ ਇੱਕ ਬੱਚਾ ਅਤੇ ਇੱਕ ਔਰਤ ਜ਼ਖਮੀ ਹੋ ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ, ਇਰਾਕ ਵਿੱਚ ਅਮਰੀਕੀ ਮੌਜੂਦਗੀ ਨੂੰ ਨਿਸ਼ਾਨਾ ਬਣਾਉਣ ਲਈ ਡਰੋਨ ਅਤੇ ਰਾਕੇਟ ਹਮਲਿਆਂ ਦੀ ਇੱਕ ਲੜੀ ਜਾਰੀ ਹੈ। ਇਹ ਹਮਲੇ ਅਮਰੀਕੀ ਹਮਲੇ ਦੀ ਦੂਜੀ ਵਰ੍ਹੇਗੰਢ ਤੋਂ ਬਾਅਦ ਹੋਏ ਹਨ, ਜਿਸ ਵਿੱਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਅਤੇ ਇਰਾਕੀ ਮਿਲੀਸ਼ੀਆ ਕਮਾਂਡਰ ਅਬੂ ਮਹਿਦੀ ਅਲ-ਮੁਹੰਦੀਸ ਮਾਰੇ ਗਏ ਸਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਪਿਛਲੇ ਵੀਰਵਾਰ ਨੂੰ ਇਰਾਕ ਅਤੇ ਸੀਰੀਆ ਵਿੱਚ ਅਮਰੀਕੀ ਸੈਨਿਕਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਹੋਏ ਸਨ।
ਸੂਤਰਾਂ ਮੁਤਾਬਿਕ ਇਸ ਮਹੀਨੇ ਇਰਾਕ ‘ਚ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਹੋਏ ਹਨ, ਜਿਨ੍ਹਾਂ ‘ਚੋਂ ਕੁੱਝ ਦਾ ਦੋਸ਼ ਅਮਰੀਕਾ ਨੇ ਈਰਾਨ ਨਾਲ ਜੁੜੇ ਮਿਲਸ਼ੀਆ ਸਮੂਹ ‘ਤੇ ਲਗਾਇਆ ਹੈ। ਇਨ੍ਹਾਂ ਹਮਲਿਆਂ ‘ਚ ਅਮਰੀਕੀ ਫੌਜੀ ਅਤੇ ਕੂਟਨੀਤਕ ਕਰਮਚਾਰੀਆਂ ਦੀ ਮੇਜ਼ਬਾਨੀ ਵਾਲੇ ਠਿਕਾਣਿਆਂ ਅਤੇ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਫਿਲਹਾਲ ਬਗਦਾਦ ‘ਚ ਹੋਏ ਤਾਜ਼ਾ ਹਮਲੇ ‘ਚ ਇੱਕ ਔਰਤ ਅਤੇ ਇੱਕ ਬੱਚਾ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: