ਭੂਚਾਲ ਪ੍ਰਭਾਵਿਤ ਸੀਰੀਆ ‘ਤੇ ਇਜ਼ਰਾਈਲ ਨੇ ਮਿਜ਼ਾਇਲ ਨਾਲ ਹਮਲਾ ਕੀਤਾ ਹੈ। ਇਜ਼ਰਾਈਲ ਨੇ ਐਤਵਾਰ ਨੂੰ ਸਵੇਰੇ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਤੇ ਮਿਜ਼ਾਇਲ ਦਾਗੀ ਹੈ। ਰਿਹਾਇਸ਼ੀ ਬਿਲਡਿੰਗ ‘ਤੇ ਹਮਲੇ ਵਿੱਚ 15 ਲੋਕਾਂ ਦੀ ਮੌ.ਤ ਹੋ ਗਈ ਹੈ, ਜਦਕਿ ਬਹੁਤ ਸਾਰੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸੀਰੀਆਈ ਮੀਡੀਆ ਵੱਲੋਂ ਐਤਵਾਰ ਨੂੰ ਦਮਿਸ਼ਕ ਵਿੱਚ ਰਿਹਾਇਸ਼ੀ ਬਿਲਡਿੰਗਾਂ ‘ਤੇ ਇਜ਼ਰਾਇਲੀ ਮਿਜ਼ਾਇਲ ਹਮਲੇ ਦੀ ਰਿਪੋਰਟ ਦਿੱਤੀ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਜ਼ਰਾਇਲ ਦੀਆਂ ਮਿਜ਼ਾਇਲਾਂ ਨੇ ਦਮਿਸ਼ਕ ਦੇ ਰਿਹਾਇਸ਼ੀ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਈਲ ਵੱਲੋਂ ਕੀਤੇ ਹਮਲੇ ਵਿੱਚ ਉਥੋਂ ਦੇ ਨਾਗਰਿਕਾਂ ਸਣੇ 15 ਲੋਕਾਂ ਦੀ ਮੌ.ਤ ਹੋ ਗਈ ਹੈ। ਇਸ ਸਬੰਧੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਈਰਾਨੀ ਸੰਸਕ੍ਰਿਤਿਕ ਕੇਂਦਰ ਦੇ ਨੇੜੇ ਹੋਏ ਇਸ ਹਮਲੇ ਵਿੱਚ 15 ਲੋਕਾਂ ਦੀ ਜਾਨ ਚਲੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾ ਸੀਰੀਆ ਦੀ ਰਾਜਧਾਨੀ ਦੇ ਉੱਚ ਸੁਰੱਖਿਆ ਵਾਲੇ ਇਲਾਕੇ ਕਫਰ ਸੌਸਾ ਵਿੱਚ ਹੋਇਆ, ਜਿੱਥੇ ਸੀਨੀਅਰ ਸੁਰੱਖਿਆ ਅਧਿਕਾਰੀ, ਸਿਕੋਓਰਿਟੀ ਬਰਾਂਚ ਤੇ ਖੂਫੀਆ ਹੈੱਡਕੁਆਰਟਰ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਲੇ ਵਿੱਚ ਰਾਜਧਾਨੀ ਦੇ ਵਿੱਚ ਵਿਚਾਲੇ ਸੰਘਣੀ ਆਬਾਦੀ ਵਾਲੇ ਜ਼ਿਲ੍ਹੇ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੀਰੀਆ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਹਮਲਾ ਹੋਇਆ ਸੀ, ਜਿਸ ਵਿੱਚ ਕਰੀਬ 53 ਲੋਕਾਂ ਦੀ ਮੌ.ਤ ਹੋ ਗਈ। ਇਸ ਹਮਲੇ ਦੇ ਲਈ ISIS ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸੀਰੀਆਈ ਸਟੇਟ ਮੀਡੀਆ ਨੇ ਦੱਸਿਆ ਕਿ ਇਹ ਬੀਤੇ ਇੱਕ ਸਾਲ ਵਿੱਚ ਜਿਹਾਦੀਆਂ ਵੱਲੋਂ ਕੀਤਾ ਗਿਆ ਸਭ ਤੋਂ ਖਤਰਨਾਕ ਹਮਲਾ ਹੈ।
ਵੀਡੀਓ ਲਈ ਕਲਿੱਕ ਕਰੋ -: