Jathedar Akal Takhat Sahib demanded open Kartarpur corridor: ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬਣਿਆਂ ਅੱਜ ਇੱਕ ਸਾਲ ਬੀਤ ਗਿਆ ਹੈ, ਪਰ ਦੁਖਾਂਤ ਇਹ ਹੈ ਕਿ ਇਸ ਇੱਕ ਸਾਲ ਵਿੱਚ ਇਹ ਲਾਂਘਾ ਸਿਰਫ ਚਾਰ ਮਹੀਨਿਆਂ ਲਈ ਖੋਲ੍ਹਿਆ ਜਾ ਸਕਿਆ ਹੈ। 9 ਨਵੰਬਰ, 2019 ਨੂੰ ਖੁਲ੍ਹੇ ਲਾਂਘੇ ਦੇ ਜ਼ਰੀਏ, ਸੰਗਤ ਨੇ ਦਰਸ਼ਨ ਦੀਦਾਰ ਲਈ ਜਾਣਾ ਸ਼ੁਰੂ ਹੀ ਕੀਤਾ ਸੀ ਕਿ ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਨੇ 15 ਮਾਰਚ, 2020 ਨੂੰ ਦੁਬਾਰਾ ਦਰਵਾਜ਼ੇ ਬੰਦ ਕਰਵਾ ਦਿੱਤੇ। ਜਿਸ ਨੂੰ ਕਰਤਾਰਪੁਰ ਸਾਹਿਬ ਕਿਹਾ ਜਾਂਦਾ ਹੈ। ਗੁਆਂਢੀ ਦੇਸ਼ ਵਿੱਚ ਨਾਰੋਵਾਲ ਜ਼ਿਲ੍ਹੇ ‘ਚ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਆਰਾਮ ਸਥਾਨ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਕਰਤਾਰਪੁਰ ਲਾਂਘਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਵਿਚਲੀ ਕੜਵਾਹਟ ਨੂੰ ਦੂਰ ਕਰੇਗਾ। ਗੁਰਦੁਆਰਾ ਸਾਹਿਬ ਕਰਤਾਰਪੁਰ ਇੱਕ ਵਿਸ਼ਾਲ ਧਾਰਮਿਕ ਸੈਰ-ਸਪਾਟੇ ਵਜੋਂ ਉਭਰੇਗਾ, ਪਰ ਮੌਜੂਦਾ
ਸਥਿਤੀ ਨੂੰ ਵੇਖਦਿਆਂ ਇਹ ਸਮਝਿਆ ਨਹੀਂ ਜਾਂ ਸਕਦਾ। ਲਾਂਘੇ ਲਈ ਅਜੇ ਵੀ ਬਹੁਤ ਸਾਰੀਆਂ ਗੁੰਜਾਇਸ਼ਾਂ ਹਨ, ਪਰ ਸਭ ਤੋਂ ਵੱਡੀ ਜ਼ਰੂਰਤ ਦੋਵਾਂ ਦੇਸ਼ਾਂ ਵਿੱਚ ਵਿਸ਼ਵਾਸ ਵਧਾਉਣ ਦੀ ਹੈ।ਜਥੇਦਾਰ ਦਾ ਕਹਿਣਾ ਹੈ ਕਰਤਾਰਪੁਰ ਕਾਰੀਡੋਰ ਇਹ ਏਸ਼ੀਆ ਖਿੱਤੇ ‘ਚ ਸ਼ਾਂਤੀ ਸਥਾਪਿਤ ਕਰਨ ਲਈ ਨੀਂਹ ਪੱਥਰ ਸਾਬਤ ਹੋਣਾ ਅਤੇ ਹੋ ਵੀ ਰਿਹਾ।ਉਨ੍ਹਾਂ ਦਾ ਕਹਿਣਾ ਹੈ ਦੋਵਾਂ ਹੀ ਮੁਲਕਾਂ ਦੇ ਭਾਵੇਂ ਪਾਕਿਸਤਾਨ ਜਾਂ ਹਿੰਦੂਸਤਾਨ ਉਹ ਅਮਨ, ਸ਼ਾਂਤੀ ਚਾਹੁੰਦੇ ਹਨ।ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜਿਥੋਂ ਤੱਕ ਮੈਨੂੰ ਲੱਗਦਾ ਹੈ ਦੋਵਾਂ ਹੀ ਮੁਲਕਾਂ ਦੀ ਅੰਦਰੂਨੀ ਸਿਆਸਤ ਉਹੀ ਮਾਮਲੇ ਨੂੰ ਵਿਗਾੜਨ ਲਈ ਜੱਦੋਜ਼ਹਿਦ ਕਰ ਰਹੀ ਹੈ, ਅਜਿਹਾ ਨਹੀਂ ਹੋਣਾ ਚਾਹੀਦਾ ਹੈ।ਜੇ ਦੋਵੇਂ ਮੁਲਕ ਸ਼ਾਂਤੀ ਸਥਾਪਤ ਕਰਨੇ ਚਾਹੁੰਦੇ ਹਨ ਤਾਂ ਕਾਰੀਡੋਰ ਇੱਕ ਚੰਗਾ ਵਿਕਲਪ ਹੈ।ਇਸ ਨੂੰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬੰਦ ਕੀਤਾ ਗਿਆ ਸੀ।ਪਾਕਿਸਤਾਨ ਵਾਲੇ ਇਸ ਨੂੰ ਖੋਲ ਦਿੱਤਾ ਗਿਆ, ਪਰ ਭਾਰਤ ਸਰਕਾਰ ਵਲੋਂ ਇਸ ਨੂੰ ਖੋਲਿਆ ਗਿਆ ਜਦਕਿ ਕਰੀਬ ਸਾਰੇ ਹੀ ਧਾਰਮਿਕ ਸਥਾਨ ਭਾਰਤ ‘ਚ ਖੁੱਲ ਚੁੱਕੇ ਹਨ ਪਰ ਕਰਤਾਰਪੁਰ ਕਾਰੀਡੋਰ ਨੂੰ ਹੀ ਬੰਦ ਰੱਖਿਆ ਗਿਆ, ਭਾਰਤ ਸਰਕਾਰ ਨੂੰ ਬਿਨ੍ਹਾਂ ਕੋਈ ਦੇਰੀ ਕੀਤਿਆਂ ਇਸ ਕਰਤਾਰਪੁਰ ਕਾਰੀਡੋਰ ਖੋਲ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕ ਹੀ ਨਹੀਂ ਇਕੱਲੇ ਪੂਰੇ ਭਾਰਤ ਦੇ ਲੋਕ
ਕਰਤਾਰਪੁਰ ਦੇ ਦਰਸ਼ਨ ਕਰਨ ਲਈ ਜਾਂਦੇ ਹਨ।ਇਸ ਲਈ ਇਸ ਨੂੰ ਖੋਲ ਦੇਣਾ ਚਾਹੀਦਾ ਹੈ।ਇਸ ਨੂੰ ਖੋਲ ਕੇ ਭਾਰਤ ਸਰਕਾਰ ਨੂੰ ਖੁੱਲ ਦਿਲੀ ਦਾ ਸਬੂਤ ਦੇਣਾ ਚਾਹੀਦਾ ਹੈ।ਪੱਤਰਕਾਰਾਂ ਨੂੰ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦਾ ਜੱਥਾ ਜਾਂਦਾ, ਪਾਕਿਸਤਾਨ ਦੇ ਲੋਕ ਆਉਂਦੇ ਆਪਸੀ ਗੱਲਾਬਾਤਾਂ ਦਰਮਿਆਨ ਮਿਲਾਪ ਵਧਦਾ ਮਿਠਾਸ ਵਧਦੀ ਹੈ।ਉਨ੍ਹਾਂ ਕਿਹਾ ਜਿਹੜਾ ਲੋਕਾਂ ਦੇ ਮਨਾਂ ‘ਚ ਮੀਡੀਆਂ ਰਾਹੀਂ ਬੇਵਿਸ਼ਵਾਸ਼ੀ ਦਾ ਮਾਹੌਲ ਬਣਿਆ ਉਹ ਦੂਰ ਹੁੰਦਾ।ਸਾਂਤੀ ਸਥਾਪਿਤ ਕਰਨ ਲਈ ਇਹ ਕਰਤਾਰਪੁਰ ਕਾਰੀਡੋਰ ਵਧੀਆ ਰੋਲ ਅਦਾ ਕਰ ਰਿਹਾ ਹੈ।ਪਾਕਿਸਤਾਨ ਸਰਕਾਰ ਕਰਤਾਰਪੁਰ ਕਾਰੀਡੋਰ ਤੋਂ ਨਨਕਾਣਾ ਸਾਹਿਬ ਤੱਕ ਹਾਈਵੇ ਬਣਾ ਰਹੀ ਹੈ ਜੋ ਬਹੁਤ ਵਧੀਆ ਗੱਲ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਸਾਰਿਆਂ ਦਾ ਸਾਂਝਾ ਅਸਥਾਨ ਹੈ।ਮੁਸਲਮਾਨ, ਹਿੰਦੂ,ਸਿੱਖ ਸਾਰੇ ਇਨ੍ਹਾਂ ਅਸਥਾਨਾਂ ਪ੍ਰਤੀ ਆਸਥਾ ਰੱਖਦੇ ਹਨ।ਉਨ੍ਹਾਂ ਕਿਹਾ ਕਿ ਬਹੁਤ ਸ਼ਾਂਤਮਈ ਅਸਥਾਨ ਹੈ।ਇਸ ਲਈ ਭਾਰਤ ਸਰਕਾਰ ਨੂੰ ਇਹ ਅਪੀਲ ਹੈ ਕਿ ਪਾਕਿਸਤਾਨ ਵਲੋਂ ਰਾਹ ਖੋਲਿਆ ਜਾ ਚੁੱਕਾ ਹੈ ਭਾਰਤ ਸਰਕਾਰ ਨੂੰ ਵੀ ਖੁੱਲਦਿਲੀ ਦਾ ਸਬੂਤ ਦੇਣਾ ਚਾਹੀਦਾ ਹੈ।ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੇੜੇ ਆ ਰਿਹਾ ਹੈ ਇਸ ਲਈ ਭਾਰਤ ਸਰਕਾਰ ਨੂੰ ਤੋਹਫੇ ਵਜੋਂ ਸੰਗਤਾਂ ਨੂੰ ਕਰਤਾਰਪੁਰ ਕਾਰੀਡੋਰ ਖੋਲ ਕੇ ਸੰਗਤਾਂ ਨੂੰ ਤੋਹਫਾ ਦੇਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਪ੍ਰਕਾਸ਼ ਦਿਹਾੜੇ ਮੌਕੇ ਦਰਸ਼ਨ-ਦਿਦਾਰੇ ਕਰ ਸਕਣ।